ਪਾਕਿਸਤਾਨੀ ਗਾਇਕ ਰਾਹਤ ਫਤਿਹ ਅਲੀ ਖ਼ਾਨ ਗ੍ਰਿਫ਼ਤਾਰ
Rahat Fateh Ali Khan
ਨਵੀਂ ਦਿੱਲੀ, 13 ਫਰਵਰੀ (ਏਜੰਸੀ) : ਪਾਕਿਸਤਾਨੀ ਗਾਇਕ ਰਾਹਤ ਫਤਿਹ ਅਲੀ ਖ਼ਾਨ ਨੂੰ ਵਿਦੇਸ਼ੀ ਕਰੰਸੀ ਦੇ ਨਾਲ ਅੱਜ ਨਵੀਂ ਦਿੱਲੀ ਹਵਾਈ ਅੱਡੇ ‘ਤੇ ਗ੍ਰਿਫ਼ਤਾਰ ਕਰ ਲਿਆ ਗਿਆ। ਟੀਆਰਆਈ ਉਨ੍ਹਾਂ ਤੋਂ ਪੁੱਛਗਿੱਛ ਕਰ ਰਹੀ ਹੈ। ਰਾਹਤ ਫਤਿਹ ਅਲੀ ਖ਼ਾਨ ਕੋਲੋਂ ਇੱਕ ਲੱਖ ਡਾਲਰ ਮਿਲੇ। ਅਧਿਕਾਰਤ ਸੂਤਰਾਂ ਤੋਂ ਮਿਲੀ ਸੂਚਨਾ ‘ਤੇ ਡੀਆਰਆਈ ਨੇ ਉਨ੍ਹਾਂ ਤੋਂ ਪੁੱਛਗਿੱਛ ਕੀਤੀ। 37 ਸਾਲਾ ਰਾਹਤ ਫਤਿਹ ਅਲੀ ਖ਼ਾਨ ਮਸ਼ਹੂਰ ਪਾਕਿਸਤਾਨੀ ਗਾਇਕ ਨੁਸਰਤ ਫਤਿਹ ਅਲੀ ਖ਼ਾਨ ਦੇ ਭਤੀਜੇ ਹਨ। ਰਾਹਤ ਫਤਿਹ ਅਲੀ ਖ਼ਾਨ ਨੇ ਕਈ ਹਿੱਟ ਗਾਣੇ ਵੀ ਦਿੱਤੇ ਹਨ ਅਤੇ ਇਸੇ ਸਾਲ ਫ਼ਿਲਮ ਇਸ਼ਕੀਆ ਦੇ ਗਾਣੇ ‘ਦਿਲ ਤੋਂ ਬੱਚਾ ਹੈ ਜੀ‘ ਲਈ ਫ਼ਿਲਮ ਫੇਅਰ ਪੁਰਸਕਾਰ ਵੀ ਮਿਲਿਆ ਹੈ