ਭ੍ਰਿਸ਼ਟ ਨਹੀ ਹਾਂ,ਮੇਰੀ ਜਾਇਦਾਦ ਦੀ ਜਾਂਚ ਕਰਵਾ ਕੇ ਵੇਖ ਸੱਕਦੇ ਹੋ:-ਮਨਮੋਹਨ ਸਿੰਘ
ਨਵੀਂ ਦਿੱਲੀ,25ਅਗਸਤ ਪ੍ਰਧਾਨਮੰਤਰੀ ਮਨਮੋਹਨ ਸਿੰਘ ਨੇ ਆਪਣੇ ਆਪ ਤੇ ਲੱਗੇ ਭ੍ਰਿਸ਼ਟਾਚਾਰ ਦੇ ਅਰੋਪਾਂ ਨੂੰ ਸਿਰੇ ਤੋਂ ਖਾਰਿਜ ਕਰ ਦਿੱਤਾ ਹੈ।ਉਹਨਾਂ ਲੋਕਸਭਾ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਉਹ ਭ੍ਰਿਸ਼ਟ ਨਹੀ ਹਨ,ਜੋ ਵੀ ਚਾਹੇ ਉਹਨਾਂ ਦੀ ਜਾਇਦਾਦ ਦੀ ਜਾਂਚ ਕਰਵਾ ਸੱਕਦਾ ਹੈ।ਪ੍ਰਧਾਨਮੰਤਰੀ ਨੇ ਕਿਹਾ ਕਿ ਬਾਜਪਾ ਨੇਤਾ ਮੁਰਲੀ ਮਨੋਹਰ ਜੋਸ਼ੀ ਵੱਲੋਂ ਉਹਨਾਂ ਤੇ ਲਗਾਏ ਗਏ ਭ੍ਰਿਸ਼ਟਾਚਾਰ ਦੇ ਦੋਸ਼ਾਂ ਨੂੰ ਲੈ ਕੇ ਉਹਨਾਂ ਨੂੰ ਕਾਫੀ ਦੁੱਖ ਲੱਗਾ ਹੈ।ਉਹਨਾਂ ਕਿਹਾ ਕਿ ਉਹ ਇਸ ਨਾਲ ਕਾਫੀ ਆਹਤ ਹੋਏ ਹਨ।ਸ੍ਰ ਮਨਮੋਹਨ ਸਿੰਘ ਨੇ ਕਿਹਾ ਕਿ ਸਰਕਾਰ ਦੇਸ਼ ਚੋਂ ਭ੍ਰਿਸ਼ਟਾਚਾਰ ਨੂੰ ਖਤਮ ਕਰਨ ਲਈ ਹਰ ਯਤਨ ਕਰ ਰਹੀ ਹੈ,ਪਰ ਇਸ ਦੀ ਪੂਰਤੀ ਲਈ ਸਾਰੇ ਦੇਸ਼ ਨੂੰ ਇੱਕਜੁਟ ਹੋਣ ਦੀ ਲੋੜ ਹੈ।