ਅੰਬਾਲਾ, 15 ਜਨਵਰੀ (ਪ.ਪ.): ਮਰਨ ਤੋਂ ਬਾਅਦ ਦਾਨ ਵਿਚ ਦਿਤੀਆਂ ਗਈਆਂ ਅੱਖਾਂ ਨੇ ਨਾ ਕੇਵਲ ਸੰਪ੍ਰਦਾਇਕ ਏਕਤਾ ਦੀ ਨਵੀਂ ਮਿਸਾਲ ਦਿਤੀ ਹੈ ਸਗੋਂ ਮਨੁੱਖ ਨੂੰ ਮਨੁੱਖ ਦੇ ਕੰਮ ਆਉਂਣ ਦੀ ਪ੍ਰੇਰਨਾਂ ਦਿਤੀ ਹੈ। ਸ਼ਹਿਰ ਅੰਬਾਲਾ ਦੇ ਹਿੰਦੂ ਧਰਮ ਨਾਲ ਸਬੰਧਤ ਬਜ਼ੁਰਗ ਵਿਅਕਤੀ ਦੁਆਰਾ ਮਰਨ ਉਪਰੰਤ ਦਾਨ ਦਿਤੀਆਂ ਗਈਆਂ ਅੱਖਾਂ ਇਕ ਮੁਸਲਮਾਨ ਅਤੇ ਇਕ ਸਿੱਖ ਵਿਅਕਤੀ ਨੂੰ ਰੌਸ਼ਨੀ ਦੇ ਕੇ ਨਵੀਂ ਪ੍ਰੇਰਣਾ ਦਾ ਕੰਮ ਕੀਤਾ ਹੈ। ਹੋਇਆ ਇਹ ਕਿ ਸ਼ਹਿਰ ਵਿਚ ਰਹਿਣ ਵਾਲੇ 78 ਸਾਲ ਦੇ ਸ਼ਾਤੀ ਪ੍ਰਕਾਸ਼ ਨੇ ਮਰਨ ਉਪਰੰਤ ਅਪਣੇ ਨੇਤਰ ਦਾਨ ਕਰਨ ਦਾ ਜੋ ਸੰਕਲਪ ਕੀਤਾ ਸੀ ਉਸ ਨੂੰ ਅਪਣੀ ਮੌਤ ਵਾਲੇ ਦਿਨ ਅੱਠ ਜਨਵਰੀ ਨੂੰ ਪੂਰਾ ਕੀਤਾ ਗਿਆ। ਉਨ੍ਹਾਂ ਦੀਆਂ ਅੱਖਾਂ ਦੀ ਬਦਲੀ ਸ਼ਨਿਚਰਵਾਰ ਨੂੰ ਹੀ ਕਰ ਦਿਤੀ ਗਈ ਜੋ ਕਿ ਬਿਲਕੁਲ ਸਫ਼ਲ ਰਹੀ। ਇਕ ਅੱਖ ਪ੍ਰਾਪਤ ਕਰਨ ਵਾਲੇ ਉਤਰ ਪ੍ਰਦੇਸ਼ ਦੇ ਸਹਾਰਨਪੁਰ ਦੇ ਜ਼ਿਲ੍ਹੇ ਵਿਚ ਰਹਿਣ ਵਾਲਾ ਹੈ ਜਦਕਿ ਦੂਜਾ ਵਿਅਕਤੀ ਪੰਜਾਬ ਦਾ ਰਹਿਣ ਵਾਲਾ ਹੈ। ਦੋਵੇਂ ਅੱਖਾਂ ਦੀ ਬਦਲੀ ਅੱਖਾਂ ਦਾਨ ਬੈਂਕ ਚੰਡੀਗੜ੍ਹ ਦੀ ਡਾ. ਸੁਜਾਤਾ ਨੇ ਕੀਤੀ।
Pages
▼
Monday, January 16, 2012
ਹਿੰਦੂ ਅੱਖਾਂ ਨੇ ਦਿਤੀ ਮੁਸਲਮ ਅਤੇ ਸਿੱਖ ਨੂੰ ਰੌਸ਼ਨੀ