Pages

Saturday, May 12, 2012

5 ਹਰਿਆਣਾ ਦੇ ਤੇ 3 ਪੰਜਾਬ ਦੇ ਅਧਿਕਾਰੀ ਵੀ ਇਮਪੈਨਲ ਕੀਤੇ ਭਾਰਤ ਸਰਕਾਰ ਨੇ 125 ਆਈਪੀਐਸ ਅਧਿਕਾਰੀ ਡੀਆਈਜੀ ਤੇ ਬਰਾਬਰ ਅਹੁਦੇ ਲਈ ਇਮਪੈਨਲ ਕੀਤੇ

ਨਵੀਂ ਦਿੱਲੀ (punj) 11 May, 2012 : ਕੇਂਦਰ ਸਰਕਾਰ ਨੇ 125 ਆਈਪੀਐਸ ਅਫਸਰਾਂ ਨੂੰ ਡੀਆਈਜੀ ਤੇ ਬਰਾਬਰ ਅਹੁਦੇ ਲਈ ਇਮਪੈਨਲ ਕਰਨ ਨੂੰ ਮਨਜੂਰੀ ਦੇ ਦਿੱਤੀ ਹੈ. ਸ਼ੁੱਕਰਵਾਰ ਨੂੰ ਕੇਂਦਰ ਸਰਕਾਰ ਵਲੋਂ ਇਸ ਸਬੰਧੀ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਗਿਆ ਹੈ. ਇਮਪੈਨਲਡ ਕੀਤੇ ਅਧਿਕਾਰੀਆਂ ਦੀ ਸੂਚੀ ਚ 5 ਅਧਿਕਾਰੀ ਹਰਿਆਣਾ, 3 ਪੰਜਾਬ ਤੇ 2 ਹਿਮਾਚਲ ਦੇ ਵੀ ਸ਼ਾਮਲ ਹਨ. ਪੰਜਾਬ ਤੋਂ ਇਸ ਸੂਚੀ ਚ ਵਿਜੇ ਪ੍ਰਤਾਪ ਸਿੰਘ ਕੁੰਵਰ, ਨਿਲਭ ਕਿਸ਼ੋਰ ਤੇ ਸ਼ਿਵ ਕੁਮਾਰ ਵਰਮਾ ਨੂੰ ਇਮਪੈਨਲ ਕੀਤਾ ਗਿਆ ਹੈ.