| ਚੰਡੀਗੜ, 14 ਮਈ (punj): ਪੰਜਾਬ ਸਰਕਾਰ ਨੇ ਹੁਕਮ ਜਾਰੀ ਕਰਕੇ ਸ਼੍ਰੀ ਸਤਿੰਦਰਪਾਲ ਸਿੰਘ ਆਈ ਏ ਐਸ (ਰਿਟਾ.) ਅਤੇ ਸ਼੍ਰੀ ਪਰਵੀਨ ਕੁਮਾਰ ਆਈ ਏ ਐਸ (ਰਿਟਾ.) ਨੂੰ ਰਾਜ ਸੂਚਨਾ ਕਮਿਸ਼ਨਰ ਵਜੋ ਨਿਯੁਕਤ ਕਰ ਦਿੱਤਾ ਹੈ। ਇਸ ਦੀ ਜਾਣਕਾਰੀ ਦਿੰਦੇ ਹੋਏ ਅੱਜ ਇਥੇ ਰਾਜ ਸਰਕਾਰ ਦੇ ਬੁਲਾਰੇ ਨੇ ਦੱਸਿਆ ਕਿ ਨਿਯੁਕਤੀਆਂ ਸਬੰਧੀ ਟਰਮਾਂ ਤੇ ਸ਼ਰਤਾਂ ਬਾਅਦ ਵਿਚ ਨਿਰਧਾਰਤ ਕੀਤੀਆਂ ਜਾਣਗੀਆਂ। |
|