Pages

Friday, July 20, 2012

ਹੁੱਡਾ ਵਲੋਂ ਆਜ਼ਾਦੀ ਘੁਲਾਟੀਆਂ ਦੀ ਫੋਟੋ ਗੈਲਰੀ ਦੀ ਘੁੰਡਚੁਕਾਈ



  


ਚੰਡੀਗੜ੍ਹ, 19 ਜੁਲਾਈ (ਬਬ) : ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਭੁਪਿੰਦਰ ਸਿੰਘ ਹੁੱਡਾ ਨੇ ਅੱਜ ਇੱਥੇ ਹਰਿਆਣਾ ਵਿਧਾਨ ਸਭਾ ਕੰਪਲੈਕਸ ਵਿਚ ਆਜਾਦੀ ਘੁਲਾਟੀਆਂ ਦੀ ਫੋਟੋ ਗੈਲਰੀ ਦੀ ਘੁੰਡ ਚੁਕਾਈ ਕੀਤੀ ।
ਇਸ ਮੌਕੇ 'ਤੇ ਮੁੱਖ ਮੰਤਰੀ ਦੇ ਨਾਲ ਹਰਿਆਣਾ ਵਿਧਾਨ ਸਭਾ ਦੇ ਸਪੀਕਰ ਸ੍ਰੀ ਕੁਲਦੀਪ ਸ਼ਰਮਾ, ਡਿਪਟੀ ਸਪੀਕਰ ਸ੍ਰੀ ਅਕਰਮ ਖਾਨ, ਸੰਸਦੀ ਕਾਰਜ ਮੰਤਰੀ ਸ੍ਰੀ ਰਣਦੀਪ ਸਿੰਘ ਸੁਰਜੇਵਾਲਾ, ਹਰਿਆਣਾ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਸ੍ਰੀ ਫੂਲ ਚੰਦ ਮੁਲਾਨਾ ਅਤੇ ਹੋਰ ਵਿਧਾਇਕਾਂ ਨੇ ਗੈਲਰੀ ਵਿਚ ਲੱਗੀਆਂ ਫੋਟੋਆਂ ਨੂੰ ਵੇਖਿਆ । ਸ੍ਰੀ ਹੁੱਡਾ ਨੇ ਆਜਾਦੀ ਘੁਲਾਟੀਆਂ ਨੂੰ ਫੁੱਲ ਵੀ ਭੇਂਟ ਕੀਤੇ ।
ਹਰਿਆਣਾ ਵਿਧਾਨ ਸਭਾ ਪ੍ਰਧਾਨ ਸ੍ਰੀ ਕੁਲਦੀਪ ਸ਼ਰਮਾ ਨੇ ਦਸਿਆ ਕਿ ਸ਼ੁਰੂ ਵਿਚ ਇਸ ਗੈਲਰੀ ਵਿਚ 22 ਆਜਾਦੀ ਘੁਲਾਟੀਆਂ ਦੀਆਂ ਫੋਟੋਆਂ ਲਗਾਇਆਂ ਗਈਆਂ ਹਨ ਅਤੇ ਵਿਧਾਨ ਸਭਾ ਵੱਲੋਂ ਹੋਰ ਆਜਾਦੀ ਘੁਲਾਟੀਆਂ ਦੇ ਫੋਟੋ ਮਿਲਣ ਤੋਂ ਬਾਅਦ ਉਨ੍ਹਾਂ ਵੀ ਲਗਾਇਆ ਜਾਵੇਗਾ ।
ਗੈਲਰੀ ਵਿਚ ਨੇਕੀ ਰਾਮ ਸ਼ਰਮਾ, ਅਬਦੁਲ ਜਫਰ ਖਾਨ, ਰਾਏ ਮੰਗਲੀ ਰਾਮ ਵੈਦ, ਦੇਸ਼ਬੰਧੁ ਗੁਪਤਾ, ਲਾਲਾ ਸ਼ਾਮ ਲਾਲ, ਚੌਧਰੀ ਰਣਬੀਰ ਸਿੰਘ, ਚੌਧਰੀ ਦੇਵੀ ਲਾਲ, ਸ੍ਰੀ ਰਾਮ ਸ਼ਰਮਾ, ਪੰਡਿਤ ਠਾਕੁਰ ਦਾਸ ਭਾਰਗਵ, ਮਾਸਟਰ ਨਾਨੁ ਰਾਮ, ਚੌਧਰੀ ਮਾਤੂ ਰਾਮ, ਨਾਹਰ ਸਿੰਘ, ਰਾਓ ਤੁਲਾ ਰਾਮ, ਪੂਰਨ ਚੰਦ ਆਜਾਦ, ਬਨਾਰਸੀ ਦਾਸ ਗੁਪਤਾ, ਲਾਲ ਲਾਜਪਤ ਰਾਏ, ਡਾ. ਗੋਪੀ ਚੰਦ ਭਾਰਗਵ, ਅਬਦੁਰ ਰਹਿਮਾਨ ਖਾਨ, ਹੁਕਮ ਚੰਦ, ਚਮਨ ਲਾਲ ਆਹੁਜਾ, ਚੌਧਰੀ ਚਰਣ ਸਿੰਘ ਅਤੇ ਲਾਲ ਅੰਚਿਤ ਰਾਮ ਦੀਆਂ ਫੋਟੋਆਂ ਲਗਾਇਆਂ ਗਈਆਂ ਹਨ ।