| ਪਰਮਰਾਜ ਸਿੰਘ ਦਾ ਡੀ. ਆਈ. ਜੀ. ਬਾਰਡਰ ਰੇਂਜ ਵਜੋਂ ਤਬਾਦਲਾ
ਚੰਡੀਗੜ੍ਹ, 11 ਅਕਤੂਬਰ : ਪੰਜਾਬ ਸਰਕਾਰ ਨੇ ਅੱਜ ਖਾਲੀ ਪਈਆਂ ਅਸਾਮੀਆਂ ਨੂੰ ਭਰਨ ਅਤੇ ਪ੍ਰਸ਼ਾਸਕੀ ਆਧਾਰ 'ਤੇ 27 ਸੀਨੀਅਰ ਪੁਲਿਸ ਅਧਿਕਾਰੀਆਂ ਦੀਆਂ ਤੁਰੰਤ ਬਦਲੀਆਂ ਤੇ ਤੈਨਾਤੀਆਂ ਕਰਨ ਦੇ ਹੁਕਮ ਜਾਰੀ ਕੀਤੇ ਹਨ।
ਅੱਜ ਇੱਥੇ ਇਹ ਪ੍ਰਗਟਾਵਾ ਕਰਦਿਆਂ ਮੁੱਖ ਮੰਤਰੀ ਦਫ਼ਤਰ ਦੇ ਇੱਕ ਬੁਲਾਰੇ ਨੇ ਦੱਸਿਆ ਕਿ ਇਨ੍ਹਾਂ ਹੁਕਮਾਂ ਅਨੁਸਾਰ ਏ.ਡੀ.ਜੀ.ਪੀ/ਟ੍ਰੈਫ਼ਿਕ ਸ਼੍ਰੀ ਆਰ.ਪੀ. ਸਿੰਘ ਆਈ.ਪੀ.ਐਸ. ਨੂੰ ਬਦਲ ਕੇ ਐਮ.ਡੀ. ਪੰਜਾਬ ਪੁਲਿਸ ਹਾਊਸਿੰਗ ਕਾਰਪੋਰੇਸ਼ਨ (ਪੀ.ਪੀ.ਐਚ.ਸੀ) ਲਾਇਆ ਗਿਆ ਹੈ। ਇਸੇ ਤਰ੍ਹਾਂ ਆਈ.ਜੀ.ਪੀ./ਪ੍ਰੋਵਿਜ਼ਨਿੰਗ ਸ਼੍ਰੀ ਅਰਪਿਤ ਸ਼ੁਕਲਾ ਆਈ.ਪੀ.ਐਸ. ਨੂੰ ਆਈ.ਜੀ.ਪੀ. ਹੈਡਕੁਆਟਰ ਲਾਇਆ ਗਿਆ ਹੈ। ਆਈ.ਜੀ.ਪੀ. ਹੈਡਕੁਆਟਰ ਡਾ. ਐਸ.ਐਸ. ਚੌਹਾਨ ਆਈ.ਪੀ.ਐਸ. ਨੂੰ ਆਈ.ਜੀ.ਪੀ. ਟ੍ਰੈਫ਼ਿਕ, ਆਈ.ਜੀ.ਪੀ. ਕਰਾਇਮ ਸ਼੍ਰੀ ਕੁਲਦੀਪ ਸਿੰਘ ਆਈ.ਪੀ.ਐਸ. ਨੂੰ ਬਦਲ ਕੇ ਆਈ.ਜੀ.ਪੀ. ਮਾਡਰਨਾਈਜੇਸ਼ਨ ਲਾਇਆ ਗਿਆ ਹੈ।
ਬੁਲਾਰੇ ਅਨੁਸਾਰ ਆਈ.ਜੀ.ਪੀ. ਮਾਡਰਨਾਈਜੇਸ਼ਨ ਸ਼੍ਰੀ ਏ.ਐਸ. ਰਾਏ ਆਈ.ਪੀ.ਐਸ. ਨੂੰ ਬਦਲ ਕੇ ਆਈ.ਜੀ.ਪੀ. ਪ੍ਰੋਵਿਜ਼ਨਿੰਗ, ਆਈ.ਜੀ.ਪੀ. ਟ੍ਰੇਨਿੰਗ ਸ਼੍ਰੀਮਤੀ ਸ਼ਸ਼ੀ ਪ੍ਰਭਾ ਦਿਵੇਦੀ ਆਈ.ਪੀ.ਐਸ. ਨੂੰ ਆਈ.ਜੀ.ਪੀ. ਕਰਾਇਮ, ਆਈ.ਜੀ.ਪੀ. ਟ੍ਰੈਫ਼ਿਕ ਸ਼੍ਰੀ ਆਰ.ਪੀ.ਐਸ. ਬਰਾੜ ਆਈ.ਪੀ.ਐਸ. ਨੂੰ ਆਈ.ਜੀ.ਪੀ./ਕਮਿਉਨਿਟੀ ਪੁਲਿਸਿੰਗ ਤੇ ਟ੍ਰੇਨਿੰਗ, ਡੀ.ਆਈ.ਜੀ. ਪੀ.ਆਰ. ਸ਼੍ਰੀ ਐਲ.ਕੇ. ਯਾਦਵ ਆਈ.ਪੀ.ਐਸ. ਨੂੰ ਡੀ.ਆਈ.ਜੀ. ਮੁੱਖ ਮੰਤਰੀ ਸੁਰੱਖਿਆ ਲਾਇਆ ਗਿਆ ਹੈ। ਇਸੇ ਤਰ੍ਹਾਂ ਡੀ.ਆਈ.ਜੀ. ਮੁੱਖ ਮੰਤਰੀ ਸੁਰੱਖਿਆ ਸ਼੍ਰੀ ਅਰੁਨਪਾਲ ਸਿੰਘ ਆਈ.ਪੀ.ਐਸ. ਨੂੰ ਡੀ.ਆਈ.ਜੀ. ਪ੍ਰਸ਼ਾਸਨ ਪੀ.ਏ.ਪੀ., ਡੀ.ਆਈ.ਜੀ. ਫਿਰੋਜ਼ਪੁਰ ਰੇਂਜ ਸ਼੍ਰੀ ਪਰਮਰਾਜ ਸਿੰਘ ਆਈ.ਪੀ.ਐਸ. ਨੂੰ ਬਦਲ ਕੇ ਡੀ.ਆਈ.ਜੀ. ਬਾਰਡਰ ਰੇਂਜ ਲਾਇਆ ਗਿਆ ਹੈ।
ਬੁਲਾਰੇ ਅਨੁਸਾਰ ਸੁਪਰਡੰਟ ਕੇਂਦਰੀ ਜੇਲ੍ਹ ਕਪੂਰਥਲਾ ਵਜੋਂ ਤਬਾਦਲੇ ਅਧੀਨ ਸ਼੍ਰੀ ਤੁਲਸੀ ਰਾਮ ਪੀ.ਪੀ.ਐਸ. ਨੂੰ ਐਸ.ਐਸ.ਪੀ. ਬਟਾਲਾ, ਐਸ.ਐਸ.ਪੀ. ਬਟਾਲਾ ਸ਼੍ਰੀ ਰਾਜਪਾਲ ਸਿੰਘ ਪੀ.ਪੀ.ਐਸ. ਨੂੰ ਕਮਾਂਡੈਂਟ ਚੌਥੀ ਆਈ.ਆਰ.ਬੀ. ਕਪੂਰਥਲਾ, ਡੀ.ਸੀ.ਪੀ. ਲੁਧਿਆਣਾ ਸ਼੍ਰੀ ਗੁਰਪ੍ਰੀਤ ਸਿੰਘ ਤੂਰ ਪੀ.ਪੀ.ਐਸ. ਨੂੰ ਐਸ.ਐਸ.ਪੀ. ਫਰੀਦਕੋਟ, ਐਸ.ਐਸ.ਪੀ. ਫਰੀਦਕੋਟ ਸ਼੍ਰੀ ਗੁਰਿੰਦਰ ਸਿੰਘ ਢਿਲੋਂ ਪੀ.ਪੀ.ਐਸ. ਨੂੰ ਕਮਾਂਡੈਂਟ ਪੰਜਵੀਂ ਕਮਾਂਡੋ, ਐਸ.ਐਸ.ਪੀ. ਖੰਨਾ ਸ਼੍ਰੀ ਰਵਚਰਨ ਸਿੰਘ ਬਰਾੜ ਪੀ.ਪੀ.ਐਸ. ਨੂੰ ਬਦਲ ਕੇ ਐਸ.ਐਸ.ਪੀ. ਬਠਿੰਡਾ ਲਾਇਆ ਗਿਆ ਹੈ।
ਇਸੇ ਤਰ੍ਹਾਂ ਐਸ.ਐਸ.ਪੀ. ਬਠਿੰਡਾ ਸ਼੍ਰੀ ਸੁਖਚੈਨ ਸਿੰਘ ਪੀ.ਪੀ.ਐਸ. ਨੂੰ ਬਦਲ ਕੇ ਐਸ.ਐਸ.ਪੀ. ਹੁਸ਼ਿਆਰਪੁਰ, ਐਸ.ਅੇਸ.ਪੀ. ਹੁਸ਼ਿਆਰਪੁਰ ਸ਼੍ਰੀ ਬਲਕਾਰ ਸਿੰਘ ਸਿੱਧੂ ਪੀ.ਪੀ.ਐਸ. ਨੂੰ ਕਮਾਂਡੈਂਟ ਪਹਿਲੀ ਆਈ.ਆਰ.ਬੀ. ਪਟਿਆਲਾ, ਐਸ.ਐਸ.ਪੀ. ਸ਼੍ਰੀ ਮੁਕਤਸਰ ਸਾਹਿਬ ਸ਼੍ਰੀ ਇੰਦਰਮੋਹਨ ਸਿੰਘ ਪੀ.ਪੀ.ਐਸ. ਨੂੰ ਐਸ.ਐਸ.ਪੀ. ਖੰਨਾ, ਐਸ.ਐਸ.ਪੀ. ਬਰਨਾਲਾ ਸ਼੍ਰੀ ਸੁਰਜੀਤ ਸਿੰਘ ਪੀ.ਪੀ.ਐਸ. ਨੂੰ ਐਸ.ਐਸ.ਪੀ. ਸ਼੍ਰੀ ਮੁਕਤਸਰ ਸਾਹਿਬ, ਐਸ.ਐਸ.ਓ.ਸੀ. (ਇੰਟੈਲੀਜੈਂਸ) ਸ਼੍ਰੀ ਐਸ.ਭੂਪਤੀ ਆਈ.ਪੀ.ਐਸ. ਨੂੰ ਡੀ.ਸੀ.ਪੀ. ਲੁਧਿਆਣਾ, ਕਮਾਂਡੈਂਟ ਪਹਿਲੀ ਆਈ.ਆਰ.ਬੀ. ਪਟਿਆਲਾ ਸ਼੍ਰੀ ਮਨਦੀਪ ਸਿੰਘ ਪੀ.ਪੀ.ਐਸ. ਨੂੰ ਐਸ.ਐਸ.ਪੀ. ਬਰਨਾਲਾ, ਡੀ.ਸੀ.ਪੀ. ਅੰਮ੍ਰਿਤਸਰ ਸ਼੍ਰੀ ਹਰਜਿੰਦਰ ਸਿੰਘ ਪੀ.ਪੀ.ਐਸ. ਨੂੰ ਕਮਾਂਡੈਂਟ ਤੀਜੀ ਆਈ.ਆਰ.ਬੀ. ਲੁਧਿਆਣਾ, ਕਮਾਂਡੈਂਟ ਦੂਜੀ ਕਮਾਂਡੋ ਬਟਾਲੀਅਨ ਬਹਾਦਰਗੜ੍ਹ ਸ਼੍ਰੀ ਸੁਖਵੰਤ ਗਿੱਲ ਪੀ.ਪੀ.ਐਸ. ਨੂੰ ਕਮਾਂਡੈਂਟ ਤੀਜੀ ਕਮਾਂਡੋ ਬਟਾਲੀਅਨ ਮੁਹਾਲੀ, ਕਮਾਂਡੈਂਟ ਤੀਜੀ ਕਮਾਂਡੋ ਬਟਾਲੀਅਨ ਮੁਹਾਲੀ ਸ਼੍ਰੀ ਰਾਕੇਸ਼ ਕੌਸ਼ਲ ਪੀ.ਪੀ.ਐਸ. ਨੂੰ ਏ.ਆਈ.ਜੀ. ਇੰਟੈਲੀਜੈਂਸ, ਕਮਾਂਡੈਂਟ 75ਵੀਂ ਬਟਾਲੀਅਨ ਪੀ.ਏ.ਪੀ. ਜਲੰਧਰ ਸ਼੍ਰੀ ਨਵੀਨ ਸੈਣੀ ਪੀ.ਪੀ.ਐਸ. ਨੂੰ ਏ.ਆਈ.ਜੀ. ਪੀ.ਪੀ. ਸੀ.ਆਰ., ਐਸ.ਪੀ. ਸਪੋਰਟਸ ਪੀ.ਏ.ਪੀ. ਸ੍ਰੀ ਮਨਮਿੰਦਰ ਸਿੰਘ ਪੀ.ਪੀ.ਐਸ. ਨੂੰ ਕਮਾਂਡੈਂਟ 75ਵੀਂ ਬਟਾਲੀਅਨ ਪੀ.ਏ.ਪੀ. ਜਲੰਧਰ, ਏ.ਡੀ.ਸੀ.ਪੀ.-ਚੌਥੀ ਲੁਧਿਆਣਾ ਸ਼੍ਰੀ ਸੁਸ਼ੀਲ ਕੁਮਾਰ ਪੀ.ਪੀ.ਐਸ. ਨੂੰ ਕਮਾਂਡੈਂਟ ਦੂਜੀ ਕਮਾਂਡੋ ਬਟਾਲੀਅਨ ਬਹਾਦਰਗੜ੍ਹ ਅਤੇ ਸ਼੍ਰੀ ਸੁਰੇਸ਼ ਕੁਮਾਰ ਸ਼ਰਮਾ ਨੂੰ ਏ.ਡੀ.ਸੀ.ਪੀ.-ਚੌਥੀ ਲੁਧਿਆਣਾ ਲਾਇਆ ਗਿਆ ਹੈ। |
|