ਮਿ੍ਤਕ ਚਾਲਕ ਦੀ ਨੂੰਹ ਨੂੰ ਸਰਕਾਰੀ ਨੌਕਰੀ ਦਾ ਦਿੱਤਾ ਨਿਯੁਕਤੀ-ਪੱਤਰ

ਅੰਬਾਲਾ
, 23 ਫਰਵਰੀ - ਹਰਿਆਣਾ ਬਾਲ ਕਲਿਆਣ ਪ੍ਰੀਸ਼ਦ ਦੀ ਉਪ-ਪ੍ਰਧਾਨ ਸ੍ਰੀਮਤੀ
ਸ਼ਕਤੀਰਾਨੀ ਸ਼ਰਮਾ ਨੇ ਅੱਜ ਲਕਸ਼ਮੀ ਨਗਰ ਅੰਬਾਲਾ ਸ਼ਹਿਰ ਵਿਚ ਸਵਰਗੀ ਨਰੇਂਦਰ ਸਿੰਘ
ਕਾਕਾ ਦੀ ਨੂੰਹ ਗੁਰਪ੍ਰੀਤ ਕੌਰ ਨੂੰ ਹਰਿਆਣਾ ਸਰਕਾਰ ਵੱਲੋਂ ਸਰਕਾਰੀ ਨੌਕਰੀ ਦਾ ਨਿਯੁਕਤ
ਪੱਤਰ ਸਪੁਰਦ ਕਿੱਤਾ¢ ਉਨ੍ਹਾਾ ਨੇ ਹੜਤਾਲ ਦੇ ਦੌਰਾਨ ਬੱਸ ਦੀ ਚੇਪਟ ਵਿਚ ਆਉਣੋਂ
ਨਰੇਂਦਰ ਸਿੰਘ ਦੇ ਬਿਨਾਂ ਕਾਰਣੋਂ ਮੌਤ 'ਤੇ ਸੋਗ ਵਿਅਕਤ ਕੀਤਾ ਅਤੇ ਮਿ੍ਤਕ ਦੀ ਧਰਮ
ਪਤਨੀ ਜਸਵੰਤ ਕੌਰ ਅਤੇ ਹੋਰ ਪਰਿਵਾਰਕ ਮੈਂਬਰਾਂ ਨੂੰ ਹੌਸਲਾ ਦਿੱਤਾ | ਸਾਬਕਾ ਕੇਂਦਰੀ
ਮੰਤਰੀ ਅਤੇ ਅੰਬਾਲਾ ਸ਼ਹਿਰ ਦੇ ਵਿਧਾਇਕ ਵਿਨੋਦ ਸ਼ਰਮਾ ਦੀਆਂ ਕੋਸ਼ਿਸ਼ਾਂ ਨਾਲ
ਗੁਰਪ੍ਰੀਤ ਕੌਰ ਨੂੰ ਸਰਕਾਰ ਵੱਲੋਂ ਇਹ ਨੌਕਰੀਦਿਲਵਾਈ ਗਈ ਹੈ ¢ ਹੜਤਾਲ ਦੇ ਦੌਰਾਨ
ਹਾਦਸਾ ਹੋਣ ਦੇ ਸਮਾਚਾਰ ਮਿਲਦੇ ਹੀ ਵਿਨੋਦ ਸ਼ਰਮਾ ਨੇ ਮਿ੍ਤਕ ਦੇ ਪਰਿਵਾਰ ਵਾਲਿਆਂ ਨਾਲ
ਗੱਲ ਕਰਕੇ ਉਨ੍ਹਾਂ ਨੂੰ ਮੁਆਵਜ਼ਾ ਰਾਸ਼ੀ ਦਿਵਾਉਣ ਅਤੇ ਮੁੱਖਮੰਤਰੀ ਨੂੰ ਵਿਸ਼ੇਸ਼
ਅਨੁਰੋਧ ਕਰਕੇ ਪਰਿਵਾਰਿਕ ਮੈਂਬਰ ਨੂੰ ਸਰਕਾਰੀ ਨੌਕਰੀ ਦਿਵਾਉਣ ਦਾ ਵਾਅਦਾ ਕੀਤਾ ਸੀ ¢
ਉਨ੍ਹਾਾ ਨੇ ਆਪਣੇ ਇਸ ਵਾਅਦੇ ਉੱਤੇ ਤੁਰੰਤ ਅਮਲ ਕਰਦੇ ਹੋਏ ਸ੍ਰੀਮਤੀ ਸ਼ਕਤੀ ਰਾਨੀ
ਸ਼ਰਮਾ ਦੇ ਮਾਧਿਅਮ ਨਾਲ ਗੁਰਪ੍ਰੀਤ ਕੌਰ ਨੂੰ ਨਿਯੁਕਤੀ ਪੱਤਰ ਭਿਜਵਾਉਣ ਦੇ ਨਾਲ - ਨਾਲ
ਪਰਿਵਾਰ ਦੇ ਪ੍ਰਤੀ ਆਪਣੀ ਸੰਵੇਦਨਾ ਵੀ ਵਿਅਕਤ ਕੀਤੀ ¢ ਗੁਰਪ੍ਰੀਤ ਕੌਰ ਨੂੰ ਗੌਰਮਿੰਟ
ਸੀਨੀਅਰ ਮਿਡਲ ਪਾਠਸ਼ਾਲਾ ਪੁਲਿਸ ਲਾਈਨ ਅੰਬਾਲਾ ਸ਼ਹਿਰ ਵਿਚ ਸਰਕਾਰੀ ਨੌਕਰੀ ਦਿੱਤੀ ਗਈ
ਹੈ ¢