ਬਰਲਿਨ 24
ਫਰਵਰੀ :- ਵਿਗਿਆਨੀਆਂ ਨੇ ਭਾਰਤ ਅਤੇ ਮੇਡਾਗਾਸਕਰ ਦਰਮਿਆਨ ਇਕ ਪ੍ਰਾਚੀਨ
ਗੁਵਾਚਿਆ ਹੋਇਆ ਮਹਾਦੀਪ ਲੱਭਣ ਦਾ ਦਾਅਵਾ ਕੀਤਾ ਹੈ ਜੋ ਲਾਵਾ ਦੇ ਬੋਝ ਵਿਚ ਦਬ ਗਿਆ ਸੀ।
ਮੈਰਸ਼ਿਆ ਨਾਂ ਵਾਲੇ ਮਹਾਦੀਪ ਦਾ ਇਹ ਟੁਕੜਾ 6 ਕਰੋੜ ਸਾਲ ਪਹਿਲਾਂ ਅਲੱਗ ਹੋਇਆ ਜਦੋਂ
ਮੇਡਾਗਾਸਕਰ ਅਤੇ ਭਾਰਤ ਅਲੱਗ ਹੋਏ ਅਤੇ ਉਦੋਂ ਤੋਂ ਉਹ ਲਾਵੇ ਵਿਚ ਲੁਕਿਆ ਹੋਇਆ ਸੀ।
ਨੇਚਰ ਜਿਓਸਾਈਂਸ ਵਿਚ ਛਪੇ ਨਵੇਂ ਅਧਿਐਨ ਮੁਤਾਬਕ ਪਹਿਲਾਂ ਦੀ ਧਾਰਨਾ ਦੇ ਉਲਟ ਮਹਾਸਾਗਰਾਂ ਵਿਚ ਲਘੁ ਮਹਾਦੀਪ ਜ਼ਿਆਦਾ ਦੀ ਗਿਣਤੀ ਮੌਜੂਦ ਹੈ। | |