Pages

Saturday, February 23, 2013

ਵੋਟਿੰਗ ਮਸ਼ੀਨ ਹੋਈ ਖਰਾਬ


Share
ਮੋਗਾ 22 ਫਰਵਰੀ ( pp):- ਮੋਗਾ ਦੇ ਡੀ. ਐੱਮ. ਕਾਲਜ ਦੀ ਬੀ. ਐੱਡ. ਬ੍ਰਾਂਚ 'ਚ ਅੱਜ ਸਵੇਰੇ ਹੀ ਵੋਟਿੰਗ ਮਸ਼ੀਨ ਖਰਾਬ ਪਾਈ ਗਈ। ਲਗਭਗ ਇਕ ਘੰਟਾ ਇਹ ਮਸ਼ੀਨ ਖਰਾਬ ਰਹੀ ਅਤੇ ਵੋਟਰਾਂ ਨੂੰ ਭਾਰੀ ਦਿੱਕਤ ਦਾ ਸਾਹਮਣਾ ਕਰਨਾ ਪਿਆ। ਬਰਸਾਤ ਹੋਣ ਕਾਰਨ ਵੋਟਰ ਮੀਂਹ 'ਚ ਖੜ੍ਹੇ ਰਹੇ। ਮੀਡੀਆ ਦੇ ਹਰਕਤ 'ਚ ਆਉਣ ਤੱਕ ਇਹ ਵੋਟਿੰਗ ਮਸ਼ੀਨ ਬਦਲ ਦਿੱਤੀ ਗਈ। ਮੌਜੂਦਾ ਚੋਣ ਅਧਿਕਾਰੀ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਕਿਸੇ ਕਾਰਨ ਕਰਕੇ ਮਸ਼ੀਨ ਖਰਾਬ ਹੋ ਗਈ ਸੀ ਅਤੇ ਹੁਣ ਇਸ ਨੂੰ ਬਦਲ ਦਿੱਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਜਿੰਨੀ ਦੇਰ ਮਸ਼ੀਨ ਖਰਾਬ ਰਹੀ,  ਉਨ੍ਹਾਂ ਸਮਾਂ ਵੋਟਰਾਂ ਨੂੰ ਅੱਲਗ ਤੋਂ ਦਿੱਤਾ ਜਾਵੇਗਾ। ਜਦੋਂ ਕਿ ਇਸ ਦੌਰਾਨ ਦਿੱਲੀ ਤੋਂ ਆਏ ਚੋਣ ਅਧਿਕਾਰੀ ਨੇ ਕਿਹਾ ਕਿ ਕਿਸੇ ਤਕਨੀਕੀ ਖਰਾਬੀ ਕਾਰਨ ਇਹ ਮਸ਼ੀਨ ਖਰਾਬ ਹੋ ਗਈ ਸੀ, ਜੋ ਕਿ ਹੁਣ ਬਦਲ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਕਿਸੇ ਵੀ ਵੋਟਰ ਨੂੰ ਅੱਲਗ ਤੋਂ ਵੋਟ ਪਾਉਣ ਦਾ ਸਮਾਂ ਨਹੀਂ ਦਿੱਤਾ ਜਾਵੇਗਾ। ਵੋਟਾਂ ਪਾਉਣ ਦਾ ਸਿਲਸਿਲਾ ਮਿੱਥੇ ਸਮੇਂ ਅਨੁਸਾਰ 5 ਵਜੇ ਬੰਦ ਕਰ ਦਿੱਤਾ ਜਾਵੇਗਾ।