ਘੁੰਨਸ ਵੱਲੋਂ ਵਿਕਾਸ ਕੰਮਾਂ ਦਾ ਉਦਘਾਟਨ
ਦਿੜ੍ਹਬਾ ਮੰਡੀ, 11 ਮਾਰਚ -ਵਿਧਾਨ ਸਭਾ
ਹਲਕਾ ਦਿੜ੍ਹਬਾ ਦੇ ਪਿੰਡ ਸਿਹਾਲ ਵਿਖੇ ਪੰਜਾਬ ਸਰਕਾਰ ਵੱਲੋ ਬਣਾਏ ਸਰਕਾਰੀ ਪ੍ਰਾਇਮਰੀ
ਤੇ ਸਰਕਾਰੀ ਮਿਡਲ ਸਕੂਲ ਵਿਖੇ ਇਕ-ਇਕ ਕਮਰੇ ਤੇ ਰਸੋਈ, ਪਾਣੀ ਵਾਲੀ ਟੈਕੀ ਤੇ ਸ਼ਮਸ਼ਾਨ
ਘਾਟ ਅੰਦਰ ਬਣਾਏ ਸੈੱਡ ਦਾ ਉਦਘਾਟਨ ਹਲਕਾ ਦਿੜ੍ਹਬਾ ਤੋਂ ਵਿਧਾਇਕ ਸੰਤ ਬਲਵੀਰ ਸਿੰਘ
ਘੁੰਨਸ ਮੁੱਖ ਸੰਸਦੀ ਸਕੱਤਰ ਪੰਜਾਬ, ਜਥੇਦਾਰ ਗੁਰਬਚਨ ਸਿੰਘ ਬਚੀ ਮੈਂਬਰ ਪੀ ਏ ਸੀ ਤੇ
ਸ਼੍ਰੋਮਣੀ ਅਕਾਲੀ ਦਲ ਦੇ ਕੌਮੀ ਜਥੇਬੰਦਕ ਸਕੱਤਰ ਤੇਜਾ ਸਿੰਘ ਕਮਾਲਪੁਰ ਨੇ ਕੀਤਾ | ਇਸ
ਮੌਕੇ ਉਨ੍ਹਾਂ ਨਾਲ ਸੁਖਜਿੰਦਰ ਸਿੰਘ ਸਿੰਧੜਾਂ ਮੈਂਬਰ ਜਿਲ੍ਹਾਂ ਪ੍ਰੀਸ਼ਦ ਅਤੇ ਰਮਨਜੀਤ
ਸਿੰਘ ਮਾਨਸਾਹੀਆਂ ਡਾਇਰੈਕਟਰ ਪੀ ਏ ਡੀ ਬੀ ਚੰਡੀਗੜ੍ਹ ਵਿਸ਼ੇਸ਼ ਤੌਰ ਤੇ ਹਾਜ਼ਰ ਸਨ | ਇਸ
ਮੌਕੇ ਸੰਤ ਘੁੰਨਸ ਨੇ ਕਿਹਾ ਕਿ ਅਕਾਲੀ ਭਾਜਪਾ ਸਰਕਾਰ ਦਾ ਮੁੱਖ ਨਿਸ਼ਾਨਾ ਪਿੰਡਾਂ ਦੇ
ਲੋਕਾਂ ਨੂੰ ਹਰ ਸਹੂਲਤ ਮੁਹੱਈਆਂ ਕਰਵਾਉਣਾ ਹੈ | ਇਸ ਮੌਕੇ ਬਿੰਦਰ ਸਿੰਘ, ਪੰਮਾ ਸਿੰਘ
ਪੰਚ, ਲਾਡੀ ਸਿੰਘ ਸਰਪੰਚ ਮੁਨਸੀਵਾਲਾ, ਚਮਕੌਰ ਸਿੰਘ ਛਾਹੜ, ਜਸਵਿੰਦਰ ਸਿੰਘ ਪੀ ਏ, ਜੀਤ
ਸਿੰਘ ਚਹਿਲ, ਰਾਜ ਸਿੰਘ ਝਾੜੋ, ਨੰਬਰਦਾਰ ਮੋਤੀ ਸਿੰਘ, ਗੋਲੂ ਸਿੰਘ, ਜਥੇਦਾਰ ਨਛੱਤਰ
ਸਿੰਘ, ਸਾਬਕਾ ਸਰਪੰਚ ਚੇਤ ਸਿੰਘ ਤੋਂ ਇਲਾਵਾ ਅਧਿਆਪਕ ਸਹਿਬਾਨ ਹਾਜ਼ਰ ਸਨ |