ਬਰਨਾਲਾ,
25 ਮਾਰਚ (P P)-ਐੱਸ.ਡੀ.ਐਮ. ਬਰਨਾਲਾ ਸ: ਪਰਮਜੀਤ ਸਿੰਘ ਪੱਡਾ ਪ੍ਰਬੰਧਕ
ਮਾਰਕੀਟ ਕਮੇਟੀ ਬਰਨਾਲਾ ਤੇ ਮਹਿਲ ਕਲਾਾ ਵੱਲੋਂ ਹਾੜੀ ਸੀਜ਼ਨ 2013 ਨੂੰ ਮੁੱਖ ਰੱਖਦੇ
ਹੋਏ ਬਰਨਾਲਾ ਤੇ ਮਹਿਲ ਕਲਾਂ ਦੀਆਂ ਮੰਡੀਆਂ ਦਾ ਦੌਰਾ ਕੀਤਾ ਗਿਆ | ਉਨ੍ਹਾਂ ਵੱਲੋਂ
ਮੰਡੀਆਂ 'ਚ ਪਈਆਂ ਪਾਥੀਆਂ ਨੂੰ ਤੁਰੰਤ ਚੁਕਵਾਉਣ ਲਈ ਹਦਾਇਤਾਂ ਕੀਤੀਆਂ ਗਈਆਂ | ਉਨ੍ਹਾਂ
ਵੱਲੋਂ ਇਹ ਵੀ ਆਦੇਸ਼ ਦਿੱਤੇ ਗਏ ਕਿ ਜੇਕਰ ਕਿਸੇ ਵਿਅਕਤੀ ਵੱਲੋਂ ਇਹ ਪਾਥੀਆਂ ਮਿਥੇ ਸਮੇਂ
ਅੰਦਰ ਨਹੀ ਚੁਕਵਾਈਆਂ ਜਾਂਦੀਆਂ ਤਾਂ ਇਹ ਪ੍ਰਸ਼ਾਸਨ ਵੱਲੋਂ ਆਪਣੇ ਪੱਧਰ 'ਤੇ ਖ਼ਤਮ ਕਰ
ਦਿੱਤੀਆਂ ਜਾਣਗੀਆਾ | ਉਨ੍ਹਾਂ ਨੇ ਸਕੱਤਰ ਮਾਰਕੀਟ ਕਮੇਟੀ ਬਰਨਾਲਾ, ਮਹਿਲ ਕਲਾਂ ਨੂੰ ਵੀ
ਇਹ ਹਦਾਇਤ ਕੀਤੀ ਕਿ ਹਾੜੀ ਸੀਜ਼ਨ 2013 ਨੂੰ ਧਿਆਨ 'ਚ ਰੱਖਦੇ ਹੋਏ ਮੰਡੀਆਂ ਦੀ ਮੁੱਢਲੀ
ਸਫ਼ਾਈ, ਆਰਜ਼ੀ ਬਿਜਲੀ ਪ੍ਰਬੰਧ ਤੇ ਪੀਣ ਵਾਲੇ ਪਾਣੀ ਦੇ ਪੁਖ਼ਤਾ ਇੰਤਜ਼ਾਮ ਤੁਰੰਤ ਕੀਤੇ
ਜਾਣ | ਉਸ ਸਮੇਂ ਉਨ੍ਹਾਂ ਨਾਲ ਨਛੱਤਰ ਸਿੰਘ ਗਿੱਲ ਸਕੱਤਰ ਮਾਰਕੀਟ ਕਮੇਟੀ ਬਰਨਾਲਾ,
ਕੁਲਵਿੰਦਰ ਸਿੰਘ ਭੁੱਲਰ ਮੰਡੀ ਸੁਪਰਵਾਈਜ਼ਰ ਮਾਰਕੀਟ ਕਮੇਟੀ ਬਰਨਾਲਾ, ਜਸਪਾਲ ਸਿੰਘ
ਸਕੱਤਰ ਮਾਰਕੀਟ ਕਮੇਟੀ ਮਹਿਲ ਕਲਾਂ, ਗੁਰਮੀਤ ਸਿੰਘ ਆਕਸਨ ਰਿਕਾਰਡਰ ਮਾਰਕੀਟ ਕਮੇਟੀ ਮਹਿਲ
ਕਲਾਂ ਮੌਜੂਦ ਸਨ |