ਬਰਨਾਲਾ, 31 ਮਾਰਚ -ਬਾਬਾ ਗਾਂਧਾ
ਐਜੁਕਸ਼ਨ ਟਰੱਸਟ ਬਰਨਾਲਾ ਵੱਲੋਂ ਬਾਬਾ ਗਾਂਧਾ ਸਿੰਘ ਪਬਲਿਕ ਸਕੂਲ ਬਰਨਾਲਾ ਵਿੱਖੇ ਸਵ:
ਗੁਰਚਰਨ ਸਿੰਘ ਟੌਹੜਾ ਦੀ ਸਾਲਾਨਾ ਬਰਸੀ ਮਨਾਈ ਗਈ | ਇਸ ਮੌਕੇ ਟਰੱਸਟ ਦੇ ਚੇਅਰਮੈਨ ਤੇ
ਰਾਜ ਸਭਾ ਮੈਂਬਰ ਸੁਖਦੇਵ ਸਿੰਘ ਢੀਂਡਸਾ ਜੋ ਉਚੇਚੇ ਤੌਰ 'ਤੇ ਪਹੁੰਚੇ ਹੋਏ ਸਨ ਨੇ ਜਥੇ:
ਟੌਹੜਾ ਨੂੰ ਸਿੱਖ ਪੰਥ ਦਾ ਰਤਨ ਆਖ ਕੇ ਉਨ੍ਹਾਂ ਦੀ ਵਡਿਆਈ ਕੀਤੀ ਤੇ ਕਿਹਾ ਕਿ ਸਿੱਖ ਪੰਥ
ਲਈ ਉਨ੍ਹਾਂ ਨੇ ਮਹਾਨ ਕੁਰਬਾਨੀਆਂ ਦਿੱਤੀਆਂ ਹਨ ਤੇ ਪੰਥ ਉਨ੍ਹਾਂ ਨੂੰ ਹਮੇਸ਼ਾ ਯਾਦ
ਰੱਖਦਾ ਰਹੇਗਾ | ਇਸ ਮੌਕੇ ਸੰਤ ਹਾਕਮ ਸਿੰਘ ਗੰਡਾ ਸਿੰਘ ਵਾਲਾ ਨੇ ਵੀ ਸਵ: ਜਥੇ: ਟੌਹੜਾ
ਸਬੰਧੀ ਵਿਚਾਰ ਪ੍ਰਗਟ ਕੀਤੇ | ਇਸ ਸਮਾਗਮ 'ਚ ਸ: ਦਰਬਾਰਾ ਸਿੰਘ ਗੁਰੂ ਇੰਚਾਰਜ ਹਲਕਾ
ਭਦੌੜ, ਗੋਬਿੰਦ ਸਿੰਘ ਕਾਂਝਲਾ ਇੰਚਾਰਜ ਹਲਕਾ ਮਹਿਲ ਕਲਾਂ, ਸ: ਰਜਿੰਦਰ ਸਿੰਘ ਕਾਂਝਲਾ,
ਐਡਵੋਕੇਟ ਕੁਲਵੰਤ ਰਾਏ ਗੋਇਲ, ਐਡਵੋਕੇਟ ਗੁਰਵਿੰਦਰ ਸਿੰਘ, ਮਹਿੰਦਰਪਾਲ ਸਿੰਘ ਪੱਖੋ,
ਹਰਪ੍ਰੀਤ ਸਿੰਘ ਬਾਜਵਾ, ਤਰਨਜੀਤ ਸਿੰਘ ਦੁੱਗਲ, ਇੰਜ: ਗੁਰਜਿੰਦਰ ਸਿੰਘ ਸਿੱਧੂ, ਪਿ੍ਤਪਾਲ
ਸਿੰਘ ਛੀਨੀਵਾਲ, ਸੁਖਵਿੰਦਰ ਸਿੰਘ ਸੁੱਖਾ ਪੀ.ਏ. ਕਾਂਝਲਾ, ਕੁਲਵੰਤ ਸਿੰਘ ਬੋਘਾ, ਜਥੇ:
ਸੁਖਵੰਤ ਸਿੰਘ ਧਨੌਲਾ, ਸੁਰਿੰਦਰ ਸਿੰਘ ਆਹਲੂਵਾਲੀਆ, ਹਰਪਾਲਇੰਦਰ ਸਿੰਘ ਰਾਹੀ, ਹਾਕਮ
ਸਿੰਘ ਗੰਡਾ ਸਿੰਘ ਵਾਲਾ ਟਰੱਸਟੀ, ਮਹੰਤ ਕੇਵਲ ਕ੍ਰਿਸ਼ਨ ਟਰੱਸਟੀ, ਪਿ੍ੰਸੀਪਲ ਕਮਲਜੀਤ
ਕੌਰ ਬਾਠ ਅਤੇ ਸਮੂਹ ਸਟਾਫ ਹਾਜ਼ਰ ਸੀ |