ਦੀਪਕ ਭਾਰਦਵਾਜ ਕਤਲ ਕੇਸ 'ਚ ਆਇਆ ਨਵਾਂ ਮੋੜ
ਨਵੀਂ ਦਿੱਲੀ, 31 ਮਾਰਚ - ਦੀਪਕ ਭਾਰਦਵਾਜ ਕਤਲ
ਮਾਮਲੇ 'ਚ ਨਵਾਂ ਮੋੜ ਆਇਆ ਹੈ | ਦੀਪਕ ਦੀ ਪਤਨੀ ਨੇ ਦੋਸ਼ ਲਾਇਆ ਹੈ ਕਿ ਇਸ ਕਤਲ 'ਚ ਇਕ
ਔਰਤ ਦਾ ਹੱਥ ਹੈ ਜਿਸ ਨਾਲ ਭਾਰਦਵਾਜ ਦੇ ਸਬੰਧ ਸਨ | ਉਧਰ ਦੀਪਕ ਤੋਂ 35 ਸਾਲ ਛੋਟੀ ਔਰਤ
ਨੇ ਉਸ ਦੀ ਪਤਨੀ ਨੂੰ ਇਸ ਕਤਲ ਦਾ ਜ਼ਿੰਮੇਵਾਰ ਠਹਿਰਾਇਆ ਹੈ | ਪੁਲਿਸ ਨੇ ਦੱਸਿਆ ਕਿ
ਵਾਰਦਾਤ ਵਾਲੇ ਦਿਨ ਇਸ ਔਰਤ ਦੋਸਤ ਤੋਂ ਪੁੱਛਗਿੱਛ ਕੀਤੀ ਗਈ ਸੀ | ਉਸ ਨੇ ਦੱਸਿਆ ਕਿ
ਦੀਪਕ ਦੀ ਪਤਨੀ ਤੇ ਬੇਟਾ ਉਨ੍ਹਾਂ ਦੇ ਰਿਸ਼ਤੇ ਤੋਂ ਕਾਫੀ ਤੰਗ ਸਨ | ਮਾਂ ਬੇਟੇ ਨੂੰ
ਚਿੰਤਾ ਸੀ ਕਿ ਦੀਪਕ ਆਪਣੀ ਕਰੋੜਾਂ ਦੀ ਜਾਇਦਾਦ ਇਸ ਔਰਤ ਨੂੰ ਨਾ ਦੇ ਦੇਣ | ਔਰਤ ਨੇ
ਕਿਹਾ ਕਿ ਇਸ ਕਰਕੇ ਦੀਪਕ ਦਾ ਕਤਲ ਕਰਵਾਇਆ ਗਿਆ ਹੈ | ਦੂਜੇ ਪਾਸੇ ਦੀਪਕ ਦੀ ਪਤਨੀ ਤੇ
ਬੇਟੇ ਦਾ ਕਹਿਣਾ ਹੈ ਕਿ ਇਸ ਔਰਤ ਨੇ ਦੀਪਕ ਤੋਂ ਕਰੋੜਾਂ ਰੁਪਏ ਤੇ ਜਾਇਦਾਦ ਹੜੱਪਣ ਦੇ
ਬਾਅਦ ਦੀਪਕ ਦਾ ਕਤਲ ਕਰਵਾ ਦਿੱਤਾ | ਪੁਲਿਸ ਨੇ ਇਨ੍ਹਾਂ 'ਚੋਂ ਕਿਸੇ ਨੂੰ ਵੀ ਦਿੱਲੀ ਨਾ
ਛੱਡ ਕੇ ਜਾਣ ਦੀ ਹਦਾਇਤ ਕੀਤੀ ਹੈ |