ਸੁਨਾਮ ਊਧਮ ਸਿੰਘ ਵਾਲਾ, 1 ਅਪ੍ਰੈਲ ( ppp)-ਅੱਜ ਸਥਾਨਕ ਕੋਰਟ ਕੰਪਲੈਕਸ 'ਚ ਬਹੁ ਚਰਚਿਤ ਪੰਜਾਬ ਫ਼ਿਲਮ 'ਟੋਹਰ ਮਿੱਤਰਾਂ ਦੀ'
ਵਿਚ ਵਕੀਲ ਭਾਈਚਾਰੇ ਬਾਰੇ ਬੋਲੇ ਗਏ ਅਪਮਾਨਜਨਕ ਸੰਵਾਦਾਂ ਤੋਂ ਹੋ ਕੇ ਸ਼ਹਿਰ ਦੇ ਸੀਨੀਅਰ
ਐਡਵੋਕੇਟ ਹਰਿੰਦਰ ਸਿੰਘ ਲਾਲੀ ਵੱਲੋਂ ਇਸ ਫ਼ਿਲਮ ਦੇ ਪੋ੍ਰਡਿਊਸਰ ਜਿੰਮੀ ਸ਼ੇਰਗਿੱਲ
ਸਮੇਤ ਫਿਲਮ ਦੀ 10 ਮੈਂਬਰੀ ਟੀਮ ਿਖ਼ਲਾਫ਼ ਦਾਇਰ ਕੀਤੇ ਹੋਏ ਫ਼ੌਜਦਾਰੀ ਇਸਤਗਾਸੇ ਦੀ ਅੱਜ
ਮਾਨਯੋਗ ਸ੍ਰੀ ਪ੍ਰਸ਼ਾਂਤ ਵਰਮਾ ਸਬ-ਡਵੀਜ਼ਨਲ ਜੁਡੀਸ਼ੀਅਲ ਮੈਜਿਸਟੇ੍ਰਟ ਸੁਨਾਮ ਦੀ
ਅਦਾਲਤ ਵਿਚ ਅੱਜ ਸੁਣਵਾਈ ਹੋਈ ਪ੍ਰੰਤੂ ਵਾਰ ਵਾਰ ਸੰਮਨ ਭੇਜੇ ਜਾਣ ਦੇ ਬਾਵਜੂਦ ਦੋਸ਼ੀ
ਧਿਰ ਵੱਲੋਂ ਕੋਈ ਵੀ ਵਿਅਕਤੀ ਅਦਾਲਤ 'ਚ ਪੇਸ਼ ਨਹੀਂ ਹੋਇਆ | ਇਸ ਬਾਰੇ ਐਡਵੋਕੇਟ ਹਰਿੰਦਰ
ਲਾਲੀ ਤੇ ਐਡਵੋਕੇਟ ਰਵਿੰਦਰ ਭਾਰਦਵਾਜ ਨੇ ਦੱਸਿਆ ਕਿ ਵਾਰ-ਵਾਰ ਸੰਮਨ ਭੇਜੇ ਜਾਣ ਦੇ
ਬਾਵਜੂਦ ਅਦਾਲਤ 'ਚ ਜਾਣ ਬੁੱਝ ਕੇ ਨਾ ਪੇਸ਼ ਹੋਣ ਕਰਕੇ ਇਸ ਫ਼ਿਲਮ ਦੇ ਨਿਰਮਾਤਾ ਜਿੰਮੀ
ਸ਼ੇਰਗਿੱਲ, ਅਦਾਕਾਰ ਰਵਵਿਜੈ ਸਿੰਘ, ਐਕਟਰੈਸ ਅਮਿਤਾ ਪਾਠਕ, ਡਾਇਰੈਕਟਰ ਨਵਨੀਤ ਸਿੰਘ,
ਸੰਪਾਦਕ ਮਨੀਸ਼ ਮੋਰੇ ਆਦਿ ਸਾਰੇ ਦੋਸ਼ੀਆਂ ਦੇ 10000-10000 ਰੁਪਏ ਦੀ ਕੀਮਤ ਦੇ ਬਰਾਬਰ
ਦੇ ਜ਼ਮਾਨਤੀ ਵਾਰੰਟ ਜਾਰੀ ਕਰਕੇ ਪੁਲਿਸ ਨੂੰ ਹੁਕਮ ਦਿੱਤਾ ਹੈ ਕਿ 6 ਜੂਨ 2013 ਨੂੰ
ਦੋਸ਼ੀਆਂ ਨੂੰ ਇਸ ਅਦਾਲਤ 'ਚ ਪੇਸ਼ ਕੀਤਾ ਜਾਵੇ |