Pages

Saturday, January 7, 2012

ਲਉ ਜੀ, ਹੁਣ ਚੌਥਾ ਬਾਦਲ ਵੀ ਭਰਾਵਾਂ ਵਿਰੁਧ ਚੋਣ ਲੜਨ ਲਈ ਤਿਆਰ



  

ਗਿੱਦੜਬਾਹਾ, 6 ਜਨਵਰੀ (ਰਾਜੀਵ):¦ਬੀ ਹਲਕੇ ਤੋਂ ਕਲ ਤਕ ਤਿੰਨ ਬਾਦਲ ਭਰਾਵਾਂ ਦੇ ਚੋਣ ਲੜਨ ਦੇ ਚਰਚੇ ਸਨ ਪਰ ਲਗਦਾ ਹੈ ਕਿ ਬਾਦਲ ‘ਤਿਕੜੀ’ ਤੋਂ ਵੀ ਅੱਗੇ ਨਿਕਲਣ ਲਈ ਤਿਆਰ ਹੋ ਗਏ ਹਨ। ਅੱਜ ਇਹ ਚਰਚਾ ਵੀ ਰਹੀ ਕਿ ਇਸੇ ਸੀਟ ਤੋਂ ਚੋਣ ਮੈਦਾਨ ’ਚ ਉਤਰਨ ਲਈ ਇਕ ਬਾਦਲ ਹੋਰ ਸਰਗਰਮ ਹੋ ਰਿਹਾ ਹੈ ਉਹ ਹੈ ਸ. ਪਰਮਜੀਤ ਸਿੰਘ ਲਾਲੀ ਬਾਦਲ। ਪਤਾ ਲੱਗਾ ਹੈ ਕਿ ਉਹ ਆਜ਼ਾਦ ਉਮੀਦਵਾਰ ਵਜੋਂ ਚੋਣ ਮੈਦਾਨ ’ਚ ਅਪਣੇ ਭਰਾਵਾਂ ਨਾਲ ਦੋ ਦੋ ਹੱਥ ਕਰਨ ਲਈ ਉਤਰੇਗਾ। ਲਗਦਾ ਹੈ ਕਿ ¦ਬੀ ਸੀਟ ਨਿਜੀ ਲੜਾਈ ਲਈ ਰਣਭੂਮੀ ਬਣਨ ਜਾ ਰਹੀ ਹੈ। ਉਧਰ ਪ੍ਰਕਾਸ਼ ਸਿੰਘ ਬਾਦਲ ਲਈ ਰਾਹ ਆਸਾਨ ਨਹੀਂ ਦਿਸ ਰਿਹਾ ਕਿਉਂਕਿ ਪਿਛਲੀਆਂ ਚੋਣਾਂ ’ਚ ਤਾਂ ਭਰਾ ਗੁਰਦਾਸ ਸਿੰਘ ਬਾਦਲ ਤੇ ਪਤਨੀ ਸੁਰਿੰਦਰ ਕੌਰ ਬਾਦਲ ਪਿੱਠ ’ਤੇ ਸਨ ਪਰ ਇਸ ਵਾਰ ਭਰਾ ਵਿਰੋਧ ’ਚ ਖੜਾ ਹੈ ਤੇ ਪਤਨੀ ਰੱਬ ਨੂੰ ਪਿਆਰੀ ਹੋ ਗਈ। ਇਸ ਸਥਿਤੀ ’ਚ ਉਨ੍ਹਾਂ ਦੇ ਚੋਣ ਪ੍ਰਚਾਰ ਦੀ ਜ਼ੁੰਮੇਵਾਰੀ ਉਨ੍ਹਾਂ ਦੀ ਨੂੰਹ ’ਤੇ ਆ ਪਈ ਹੈ ਪਰ ਜੇ ਹਰਸਿਮਰਤ ਕੌਰ ਨੂੰ ਗਿੱਦੜਬਾਹਾ ਸੀਟ ਦੇ ਦਿਤੀ ਜਾਂਦੀ ਹੈ ਤਾਂ ਉਸ ਦੇ ਲਈ ਵੀ ਸਹੁਰੇ ਦਾ ਚੋਣ ਪ੍ਰਚਾਰ ਕਰਨਾ ਔਖਾ ਹੋ ਜਾਵੇਗਾ। ਦੂਜੇ ਪਾਸੇ ਮਨਪ੍ਰੀਤ ਬਾਦਲ ਦਾ ਲੜਕਾ ਅਪਣੀ ਤਾਈ ਵਿਰੁਧ ਅਪਣੇ ਦਾਦੇ ਦਾ ਚੋਣ ਪ੍ਰਚਾਰ ਕਰਦਾ ਨਜ਼ਰ ਆਵੇਗਾ। ਹੁਣ ਦੇਖਣਾ ਇਹ ਹੈ ਕਿ ਹਲਕੇ ਦੇ ਲੋਕਾਂ ਨੂੰ ਕਿਹੜਾ ਬਾਦਲ ਅਪਣੇ ਹੱਕ ’ਚ ਭੁਗਤਾਉਣ ’ਚ ਕਾਮਯਾਬ ਰਹਿੰਦਾ ਹੈ। ਆਮ ਲੋਕਾਂ ਦਾ ਕਹਿਣਾ ਹੈ ਕਿ ਜੇਕਰ ਬਾਦਲ ਪਰਵਾਰ ¦ਬੀ ਹਲਕੇ ’ਚ ਹੀ ਉਲਝਿਆ ਰਿਹਾ ਤੇ ਜੋ ਉਸ ਦੀ ਮਜਬੂਰੀ ਵੀ ਹੈ ਤਾਂ ਸੂਬੇ ਦੇ ਸਮੁੱਚੇ ਸਿਆਸੀ ਹਾਲਾਤ ’ਤੇ ਇਸ ਦਾ ਅਸਰ ਪਵੇਗਾ।