| ਚੰਡੀਗੜ, 11 ਮਈ (ਬਬ) : ਪੰਜਾਬ ਸਰਕਾਰ ਨੇ ਹੁਕਮ ਜ਼ਾਰੀ ਕਰਦਿਆਂ ਪੰਜਾਬ ਪੁਲੀਸ ਦੇ ਅੱਠ ਪੀ.ਪੀ.ਐਸ ਅਧਿਕਾਰੀਆਂ ਦੇ ਤਬਾਦਲੇ ਕੀਤੇ ਹਨ। ਇਹ ਬਦਲੀਆਂ ਤੁਰੰਤ ਪ੍ਰਭਾਵਾਂ ਤਹਿਤ ਲਾਗੂ ਹੋਣਗੀਆਂ। ਪੰਜਾਬ ਸਰਕਾਰ ਦੇ ਬੁਲਾਰੇ ਨੇ ਇਹ ਜਾਣਕਾਰੀ ਦਿੰਦਿਆਂ ਦੱਸਿਆ ਕਿ ਜਿਨ੍ਹਾਂ ਪੀ.ਪੀ.ਐਸ ਅਧਿਕਾਰੀਆਂ ਦੇ ਤਬਾਦਲੇ ਕੀਤੇ ਗਏ ਹਨ, ਉਨ੍ਹਾਂ ਵਿੱਚ ਸ੍ਰੀ ਗੁਰਮੇਲ ਸਿੰਘ ਪੀ.ਪੀ.ਐਸ. ਨੂੰ ਡੀ.ਐਸ.ਪੀ. (ਐਸ.ਡੀ.) ਧੂਰੀ, ਸ੍ਰੀ ਨਵਜੋਤ ਸਿੰਘ ਪੀ.ਪੀ.ਐਸ ਨੂੰ ਡੀ.ਐਸ.ਪੀ ਸਿੱਟੀ ਗੁਰਦਾਸਪੁਰ, ਸ੍ਰੀ ਸੁਰਿੰਦਰਪਾਲ ਸਿੰਘ ਪੀ.ਪੀ.ਐਸ ਨੂੰ ਡੀ.ਐਸ.ਪੀ (ਡੀ) ਬਰਨਾਲਾ, ਸ੍ਰੀ ਕੰਮਲਪ੍ਰੀਤ ਸਿੰਘ ਪੀ.ਪੀ.ਐਸ ਨੂੰ ਡੀ.ਐਸ.ਪੀ (ਐਸ.ਡੀ) ਮੁਕਤਸਰ, ਸ੍ਰੀ ਹਰਵਿੰਦਰ ਸਿੰਘ ਪੀ.ਪੀ.ਐਸ ਨੂੰ ਡੀ.ਐਸ.ਪੀ/ਐਸ.ਐਸ.ਓ.ਸੀ (ਜੁਆਇੰਟ ਇੰਟੈਰੋਗੇਸ਼ਨ ਸੈਂਟਰ ਅੰਮ੍ਰਿਤਸਰ), ਸ੍ਰੀ ਸਰਬਜੀਤ ਸਿੰਘ ਪੀ.ਪੀ.ਐਸ ਨੂੰ ਡੀ.ਐਸ.ਪੀ ਇੰਟੈਲੀਜੈਂਸ ਵਿੰਗ, ਸ੍ਰੀ ਜਗਦੀਪ ਸਿੰਘ ਪੀ.ਪੀ.ਐਸ ਨੂੰ ਡੀ.ਐਸ.ਪੀ ਇੰਟੈਲੀਜੈਂਸ ਵਿੰਗ ਅਤੇ ਸ੍ਰੀ ਬਰਜਿੰਦਰਪਾਲ ਸਿੰਘ ਨੂੰ ਡੀ.ਐਸ.ਪੀ ਇੰਟੈਲੀਜੈਂਸ ਵਿੰਗ ਲਾਇਆ ਗਿਆ ਹੈ। |
|