Pages

Saturday, May 12, 2012

ਕੇਂਦਰੀ ਮੰਤਰੀ ਜੈਰਾਮ ਵਲੋਂ ਸਰਹੱਦੀ ਪਿੰਡ ਮੁਹਰ ਜਮਸ਼ੇਰ ਦਾ ਦੌਰਾ ਮਨਮੋਹਨ ਸਰਕਾਰ ਸਰਹੱਦੀ ਜਿਲ੍ਹਿਆਂ ਲਈ ਵਿਸ਼ੇਸ਼ ਪੈਕੇਜ ਦੇਵੇ : ਸੁਖਬੀਰ ਬਾਦਲ


ਪੇਡੂ ਸੜਕਾਂ ਲਈ ਪ੍ਰਵਾਨ ਹੋਏ 800 ਕਰੋੜ ਰੁਪਏ ਦੀ ਸਾਰੇ ਜ਼ਿਲ੍ਹਿਆਂ ਵਿਚ ਬਰਾਬਰ ਵੰਡ ਹੋਏਗੀ
ਪੰਜਾਬ ਦੇ ਸਾਰੇ ਪਿੰਡਾਂ ਨੂੰ ਨਿਰਮਲ ਗ੍ਰਾਮ ਯੋਜਨਾ ਵਿਚ ਸ਼ਾਮਲ ਕਰਨ ਦਾ ਭਰੋਸਾ
ਮੁਹਾਰ ਜਮਸ਼ੇਰ ( ਭਾਰਤ ਪਾਕਿ ਸਰਹੱਦ ) 11 ਮਈ  : ਪੰਜਾਬ ਦੇ ਉਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਨੇ ਅੱਜ ਕੇਂਦਰੀ ਪੇਡੂ ਵਿਕਾਸ ਮੰਤਰੀ ਸ੍ਰੀ ਜੈਰਾਮ ਰਮੇਸ਼ ਜੋ ਤਿੰਨ ਪਾਸਿਉ ਪਾਕਿਸਤਾਨ ਸਰਹੱਦ ਨਾਲ ਘਿਰੇ ਅਤੇ ਇੱਕ ਪਾਸਿਉ ਘਿਰੇ ਆਪਣੇ ਹੀ ਕਿਸਮ ਦੇ ਨਿਵੇਕਲੇ ਪਿੰਡ ਮੁਹਾਰ ਜਮਸ਼ੇਰ ਦੇ ਵਿਸ਼ੇਸ ਦੌਰੇ ਤੇ ਪਹੁੰਚੇ ਸਨ ਤੋਂ ਰਾਜ ਦੇ ਸਰਹੱਦੀ ਜ਼ਿਲ੍ਹਿਆ ਲਈ ਵਿਸ਼ੇਸ਼ੇ ਵਿਕਾਸ ਪੈਕੇਜ਼ ਮੰਗ ਕੀਤੀ । ਉਨ੍ਹਾਂ ਕਿਹਾ ਕਿ ਇਨ੍ਹਾਂ ਪਿੰਡਾਂ ਨੂੰ ਦੂਸਰੇ ਪਿੰਡਾਂ ਦੇ ਮੁਕਾਬਲੇ ਸਹੂਲਤਾਂ ਪ੍ਰਦਾਨ ਕਰਨ ਲਈ ਇਸ ਪੈਕੇਜ਼ ਵਿਚ ਪੇਂਡੂ ਸੜਕਾਂ , ਪਿੰਡਾਂ ਦੀ ਸਫਾਈ , ਛੱਪੜਾਂ ਵਿਚੋਂ ਗਾਰ ਕੱਢਣ , ਪੀਣ ਵਾਲੇ ਪਾਣੀ ਦੀ ਢੁਕਵੀ ਸਪਲਾਈ ਆਰਥਿਕ ਤੌਰ ਤੇ ਪਛੜੇ ਹੋਏ ਲੋਕਾਂ ਦੇ ਘਰਾਂ ਦੀ ਵਿਵਸਥਾ ਅਤੇ ਘਰਾਂ ਦੇ ਗੰਦੇ ਪਾਣੀ ਦੀ ਨਿਕਾਸੀ ਨੂੰ ਜਰੂਰ ਸ਼ਾਮਲ ਕੀਤਾ ਜਾਵੇ । ਕੇਂਦਰੀ ਮੰਤਰੀ ਜੋ ਪੰਜਾਬ ਦੇ ਦੋ ਦਿਨਾਂ ਦੌਰੇ ਤੇ ਆਏ ਹੋਏ ਸਨ ਪਿੰਡ ਮੁਹਾਰ ਜਮਸੇਰ ਅਤੇ ਮੌਜ਼ਮ ਦੇ ਵਸਨੀਕਾਂ ਨੂੰ ਮਿਲਕੇ ਉਨ੍ਹਾਂ ਦੀ ਕਰੜੀ ਜ਼ਿੰਦਗੀ ਤੋਂ ਹੈਰਾਨ ਹੋਏ ਅਤੇ ਪੰਜਾਬ ਲਈ ਵਿਸੇਸ਼ ਸਰਹੱਦੀ ਖੇਤਰ ਵਿਕਾਸ ਪੈਕੇਜ਼ ਮਨਜੂਰ ਕਰਵਾਉਣ ਦਾ ਵਾਅਦਾ ਕੀਤਾ ਉਨ੍ਹਾਂ ਕਿਹਾ ਕਿ ਇਹ ਇਲਾਕਾ ਇਸ ਗੱਲੋ ਵੀ ਬੁਰੀ ਤਰ੍ਹਾਂ ਪ੍ਰਭਾਵਤ ਹੁੰਦਾ ਹੈ ਜਦੋ ਵੀ ਸਾਡੇ ਗੁਆਂਢੀ ਮੁਲਕ ਵੱਲੋਂ ਕੋਈ ਜੰਗ ਛੇੜੀ ਜਾਂਦੀ ਰਹੀ ਹੈ ਜਾਂ ਤਣਾਅ ਪੈਦਾ ਕੀਤਾ ਜਾਂਦਾ ਹੈ ਤਾਂ ਇੱਥੋ ਦੇ ਲੋਕਾਂ ਨੂੰ ਆਪਣਾ ਘਰ ਬਾਰ ਛੱਡਣਾ ਪੈਦਾ ਰਿਹਾ ਹੈ ਜਿਸ ਕਾਰਨ ਅਜਿਹੇ ਪਿੰਡਾਂ ਦੇ ਵਿਕਾਸ ਤੇ ਢੁਕਵਾਂ ਧਿਆਨ ਕੇਂਦਰਿਤ ਨਹੀ ਕੀਤਾ ਜਾਂਦਾ । ਉਨ੍ਹਾਂ ਪੰਜਾਬ ਦੇ ਉਪ ਮੁੱਖ ਮੰਤਰੀ ਸ ਸੁਖਬੀਰ ਸਿੰਘ ਬਾਦਲ ਦਾ ਇਸ ਗੱਲੋਂ ਧੰਨਵਾਦ ਕੀਤਾ ਕਿ ਉਨ੍ਹਾਂ ਸਦਕਾ ਉਹ ਇਹਨਾਂ ਪਿੰਡਾਂ ਦੇ ਲੋਕਾਂ ਨੂੰ ਦਰਪੇਸ ਮੁਸ਼ਕਲਾਂ ਨੂੰ ਨੇੜੇ ਮਹਿਸੂਸ ਕਰ ਸਕੇ ਹਨ । ਉਨ੍ਹਾਂ ਕਿਹਾ ਕਿ ਉਹ ਪ੍ਰਧਾਨ ਮੰਤਰੀ ਡਾ ਮਨਮੋਹਨ ਸਿੰਘ , ਜੋ ਸਰਹੱਦੀ ਪਿੰਡਾਂ ਦਾ ਵਿਕਾਸ ਨਾ ਹੋ ਸਕਣ ਤੋਂ ਚਿੰਤਤ ਹਨ ਦੇ ਨਿਰਦੇਸ਼ਾਂ ਤੇ ਅਜਿਹੇ ਪਿੰਡਾਂ ਦੇ ਦੌਰੇ ਤੇ ਆਏ ਹਨ ।
ਉਨ੍ਹਾਂ ਪੰਜਾਬ ਦੀਆਂ ਪੇਡੂ ਸੜਕਾ ਲਈ 800 ਕਰੋੜ ਰੁਪਏ ਦੀ ਮਨਜੂਰੀ ਦਾ ਐਲਾਨ ਕਰਦਿਆਂ ਕਿਹਾ ਕਿ ਉਹ ਯਕੀਨੀ ਬਣਾਉਣਗੇ ਕਿ ਇਸ ਪੈਸੇ ਦੀ ਸਾਰੇ ਜ਼ਿਲ੍ਹਿਆਂ ਅੰਦਰ ਬਰਾਬਰ ਵੰਡ ਹੋ ਸਕੇ । ਉਨ੍ਹਾਂ ਇਹ ਵੀ ਭਰੋਸਾ ਦਿੱਤਾ ਕਿ ਇਸ ਯੋਜਨਾਂ ਤਹਿਤ ਬਣਾਈਆਂ ਜਾਣ ਵਾਲੀਆਂ ਸਮੂਹਅ ਸਪੰਰਕ ਸੜਕਾਂ ਨੂੰ ਆਹਲਾ ਮਿਆਰੀ ਬਣਾਇਆ ਜਾਵੇਗਾ ਅਤੇ ਇਸ ਲਈ ਦੂਰ ਦੁਰਾਡੇ ਦੇ ਪਿੰਡਾਂ ਨੂੰ ਵਿਸ਼ੇਸ਼ ਪਹਿਲ ਦਿੱਤੀ ਜਾਵੇਗੀ ।
ਇਸ ਮੌਕੇ ਕੇਂਦਰੀ ਮੰਤਰੀ ਨੇ ਪਜੰਾਬ ਦੇ ਸਾਰੋ ਸਾਢੇ ਬਾਰਾਂ ਹਜ਼ਾਰ ਪਿੰਡਾਂ ਨੂੰ ਅਗਲੇ ਤਿੰਨ ਸਾਲਾਂ ਵਿਚ ਨਿਰਮਲ ਗ੍ਰਾਮ ਯੋਜਨਾ ਅਧੀਨ ਲਿਆਉਣ ਦਾ ਐਲਾਨ ਵੀ ਕੀਤਾ। ਜਿਸ ਤਹਿਤ ਹਰ ਲੋੜਵੰਦ ਘਰ ਵਿਚ ਇੱਕ- ਇੱਕ ਪਖਾਨੇ ਦੀ ਸਹੂਲਤ ਦਿੱਤੀ ਜਾਵੇਗੀ । ਉੁਨ੍ਹਾਂ ਇਸ ਮੌਕੇ ਸ. ਸੁਖਬੀਰ ਸਿੰਘ ਬਾਦਲ ਦੀ ਭਰਪੂਰ ਸ਼ਲਾਘਾ ਕੀਤੀ ਕਿ ਉਨ੍ਹਾਂ ਦੀ ਦਿਲਚਸਪੀ ਸਦਕਾ ਪੰਜਾਬ ਵਿਚ ਇਸ ਯੋਜਨਾ ਤਹਿਤ ਸਭ ਤੋ ਚੰਗਾ ਕੰਮ ਹੋਇਆ ਹੈ ।
ਪਿੰਡਾਂ ਦੇ ਵਿਕਾਸ ਕਾਰਜ਼ਾ ਦੀ ਗੁਣਵਤਾ ਬਰਕਰਾਰ ਰੱਖਣ ਲਈ ਪਿੰਡਾਂ ਦੀਆਂ ਪੰਚਾਇਤਾਂ ਤੋਂ ਵਿਸੇਸ਼ ਸਹਿਯੋਗ ਦੀ ਮੰਗ ਕਰਦਿਆਂ ਕੇਂਦਰੀ ਮੰਤਰੀ ਨੇ ਕਿਹਾ ਕਿ ਪਿੰਡ ਵਾਸੀਆਂ ਦੇ ਸਰਗਰਮ ਸਹਿਯੋਗ ਬਿਨ੍ਹਾਂ ਕੋਈ ਵੀ ਪਿੰਡ ਖੁਸ਼ਹਾਲ ਨਹੀਂ ਹੋ ਸਕਦਾ । ਇਸ ਮੌਕੇ ਸ. ਬਾਦਲ ਨੇ ਸ੍ਰੀ ਜੈਰਾਮ ਰਮੇਸ਼ ਵੱਲੋਂ ਸਰਹੱਦੀ ਪਿੰਡਾਂ ਦੇ ਵਿਕਾਸ ਲਈ ਦਿਖਾਈ ਜਾ ਰਹੀ ਵਿਸ਼ੇਸ ਦਿਲਚਸਪੀ ਸਵਾਗਤ ਕਰਦਿਆਂ ਕਿਹਾ ਕਿ ਪੰਜਾਬ ਨੇ ਇੱਕ ਸਰਹੱਦੀ ਰਾਜ ਹੋਣ ਦਾ ਵੱਡਾ ਖੁਮਿਆਜਾ ਭੁਗਤਿਆ ਹੈ ਉਨ੍ਹਾਂ ਕਿਹਾ ਕਿ ਵਿਕਾਸ ਦੀ ਅਣਹੋਂਦ ਤੋਂ ਬਿਨ੍ਹਾਂ ਨਿਵੇਸ਼ਕ ਹਮੇਸ਼ਾ ਹੀ ਇਸ ਇਲਾਕੇ ਵਿਚ ਨਿਵੇਸ਼ ਕਰਨ ਤੋ ਟਾਲਾ ਵੱਟਦੇ ਰਹੇ ਹਨ ਜਿਸ ਕਾਰਨ ਇੱਥੋ ਦਾ ਸਨਅੱਤੀ ਵਿਕਾਸ ਨਹੀਂ ਹੋ ਸਕਿਆ । ਉਨ੍ਹਾਂ ਕਿਹਾ ਕਿ ਇਸ ਖੇਤਰ ਵਿਚ ਰੁਜ਼ਗਾਰਯੋਗ ਸਨਅਤਾਂ ਦੀ ਅਣਹੋਂਦ ਕਾਰਨ ਬੇਰੁਜਗਾਰੀ ਦੀ ਸਮੱਸਿਆ ਗੰਭੀਰ ਹੈ।
ਸ. ਬਾਦਲ ਨੇ ਕਿਹਾ ਕਿ ਪੇਡੂਂ ਵਿਕਾਸ ਪੈਕੇਜ਼ ਤੋ ਇਲਾਵਾ ਕੇਂਦਰ ਸਰਕਾਰ ਸਰਹੱਦੀ ਜ਼ਿਲ੍ਹਿਆ ਲਈ ਵਿਸ਼ੇਸ ਰਿਆਇਤਾਂ ਵਾਲਾ ਸਨਅੱਤੀ ਪੈਕੇਜ਼ ਵੀ ਐਲਾਨ ਕਰੇ ਤਾਂ ਜੋ ਸਨਅਤਕਾਰਾਂ ਨੂੰ ਇਸ ਖੇਤਰ ਵਿਚ ਸਨਅਤੀ ਇਕਾਈਆਂ ਦੀ ਸਥਪਨਾ ਲਈ ਅਕਰਸ਼ਿਤ ਕੀਤਾ ਜਾ ਸਕੇ ।
ਇਸ ਤੋ ਪਹਿਲਾਂ ਮੌਜ਼ਮ ਅਤੇ ਮੁਹਾਰ ਜਮਸਰੇ ਪਿੰਡਾਂ ਦੀਆਂ ਪੰਚਾਇਤਾਂ ਵੱਲੋਂ ਆਪੋ -ਆਪਣੇ ਸਰਪੰਚਾਂ ਸ੍ਰੀ ਦੇਸ ਸਿੰਘ ਅਤੇ ਸ਼੍ਰੀ ਕੁਲਵੰਤ ਸਿੰਘ ਦੀ ਅਗਵਾਈ ਹੇਠ ਉਪ -ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਦੀ ਹਾਜ਼ਰੀ ਵਿਚ ਆਪੋ - ਆਪਣੇ ਪਿੰਡਾਂ ਦੀਆਂ ਸਮੱਸਿਆਵਾਂ ਅਤੇ ਮੰਗਾਂ ਬਾਰੇ ਵਿਸਥਾਰਤ ਮੰਗ ਪੱਤਰ ਵੀ ਕੇਂਦਰੀ ਮੰਤਰੀ ਨੂੰ ਸੌਪੇਂ । ਇਸ ਮੌਕੇ ਦੋਵੇ ਆਗੂਆਂ ਨੇ ਪਿੰਡਾਂ ਦੇ ਪਤਵੰਤੇ ਸੱਜਣਾਂ ਨੂੰ ਭਰੋਸਾ ਦਿਵਾਇਆ ਕੇ ਉਹ ਇੱਥੇ ਮਿਆਰੀ ਬੁਨਿਆਦੀ ਢਾਂਚੇ ਦੀ ਸਿਰਜਣਾ ਅਤੇ ਹੋਰ ਸਹਿਰੀ ਸਹੂਲਤਾਂ ਪ੍ਰਦਾਨ ਕਰਵਾਉ�ਣਗੇ । ਇਸ ਮੌਕੇ ਉਪ ਮੁੱਖ ਮੰਤਰੀ ਨੇ ਕੇਂਦਰੀ ਮੰਤਰੀ ਦੇ ਧਿਆਨ ਵਿਚ ਲਿਆਦਾਂ ਕਿ ਮਾਨਸੂਨ ਸੀਜ਼ਨ ਦੌਰਾਨ ਮੁਹਾਰ ਜਮਸੇਰ ਦੀ ਸਥਿਤੀ ਇੱਕ ਟਾਪੂ ਜਿਹੀ ਬਣ ਜਾਂਦੀ ਹੈ ਅਤੇ ਕਾਫੀ ਸਮੇਂ ਤੱਕ ਪਿੰਡ ਨੂੰ ਆਵਾਜਾਈ ਦਾ ਕੋਈ ਰਸਤਾ ਨਹੀਂ ਰਹਿੰਦਾ । ਇਸ ਮੌਕੇ ਆਪਣੇ ਧੰਨਵਾਦੀ ਮਤੇ ਵਿਚ ਫਿਰੋਜ਼ਪੁਰ ਤੋ ਲੋਕ ਸਭਾ ਮੈਂਬਰ ਸ੍ਰੀ ਸੇਰ ਸਿੰਘ ਘੁਬਾਇਆ ਨੇ ਸਰਹੱਦੀ ਖੇਤਰ ਦੇ ਲੋਕਾਂ ਲਈ ਵਿਸ਼ੇਸ਼ ਸਿਹਤ , ਸਿੱਖਿਆ ਸਹੂਲਤਾ ਤੋਂ ਇਲਾਵਾ ਨੌਕਰੀਆਂ ਲਈ ਵਿਸੇਸ਼ ਕੋਟੇ ਦੀ ਮੰਗ ਕੀਤੀ । ਇਸ ਮੌਕੇ ਹੋਰਨਾ ਤੋ ਇਲਾਵਾ ਸ੍ਰੀ ਸੂਰਜੀਤ ਕੁਮਾਰ ਜਿਆਣੀ , ਸ੍ਰੀ ਸਰਨਜੀਤ ਸਿੰਘ ਢਿੱਲੋਂ ਅਤੇ ਸ੍ਰੀ ਸੁਰਜੀਤ ਸਿੰਘ ਰੱਖੜਾ ਸਾਰੇ ਕੈਬਨਿਟ ਮੰਤਰੀ , ਰਾਣਾ ਗੁਰਮੀਤ ਸਿੰਘ ਸੋਢੀ ਵਿਧਾਇਕ ਗੁਰਹਰਸਹਾਏ , ਸ੍ਰੀ ਬੰਸਤ ਗਰਗ ਡਿਪਟੀ ਕਮਿਸ਼ਨਰ ਫਾਜਿਲਕਾ ਅਤੇ ਸ੍ਰੀ ਜੀ .ਐਸ .ਢਿੱਲੋਂ ਜ਼ਿਲ੍ਹਾ ਪੁਲੀਸ ਮੁੱਖੀ ਵੀ ਹਾਜਰ ਸਨ ।