Pages

Friday, July 20, 2012

ਬੈਂਸ ਮੇਰੇ ਸਰੀਰ ਦਾ ਅਨਿੱਖੜਵਾਂ ਅੰਗ : ਬਾਦਲ

ਚੰਡੀਗੜ੍ਹ, (pp) : ਬੈਂਸ ਤਾਂ ਮੇਰੇ ਨਾਲ 24 ਘੰਟੇ ਹੀ ਰਹਿੰਦੈ, ਤੁਸੀਂ ਸਭ ਜਾਣਦੇ ਹੀ ਹੋ| ਉਹ ਤਾਂ ਮੇਰੇ ਸਰੀਰ ਦਾ ਅਨਿੱਖੜਵਾਂ ਅੰਗ ਹੈ| ਇਹ ਵਿਚਾਰ ਪੰਜਾਬ ਦੇ ਮੁੱਖ ਮੰਤਰੀ ਪਰਕਾਸ਼ ਸਿੰਘ ਬਾਦਲ ਨੇ ਅੱਜ ਪੰਜਾਬ ਵਿਧਾਨ ਭਵਨ ਵਿਖੇ ਉਦੋਂ ਪ੍ਰਗਟਾਏ ਜਦੋਂ ਉਨ੍ਹਾਂ ਤੋਂ ਪੁੱਛਿਆ ਗਿਆ ਕਿ ਤੁਸੀਂ ਹਰਚਰਨ ਬੈਂਸ ਨੂੰ ਮੀਡੀਆ ਸਲਾਹਕਾਰ ਕਦੋਂ ਬਣਾ ਰਹੇ ਹੋ|
ਜਦੋਂ ਉਨ੍ਹਾਂ ਤੋਂ ਪੁੱਛਿਆ ਕਿ ਤੁਸੀਂ ਅਜੇ ਤਕ ਬੈਂਸ ਜਾਂ ਕਿਸੇ ਹੋਰ ਅਧਿਕਾਰੀ ਨੂੰ ਆਪਣਾ ਮੀਡੀਆ ਸਲਾਹਕਾਰ ਕਿਉਂ ਨਹੀਂ ਬਣਾਇਆ ਤਾਂ ਉਨ੍ਹਾਂ ਕਿਹਾ ਕਿ ਉਹ ਤਾਂ ਮੇਰੇ ਨਾਲ ਹੀ ਰਹਿੰਦੈ| ਜਦੋਂ ਉਹ ਕਹੇਗਾ ਬਣਾ ਦਿਆਂਗੇ| ਮੈਂ ਜਿਥੇ ਵੀ ਜਾਂਵਾ ਉਹ ਮੇਰੇ ਨਾਲ ਹੀ ਹੁੰਦੇ ਹਨ| 
ਪਰ ਬਾਦਲ ਇਸ ਗੱਲ ਦਾ ਜਵਾਬ ਦੇਣ ਤੋਂ ਟਾਲਾ ਵੱਟ ਗਏ ਕਿ ਉਹ ਬੈਂਸ ਦੀ ਨਿਯੁਕਤੀ ਆਪਣੇ ਮੀਡੀਆ ਸਲਾਹਕਾਰ ਵਜੋਂ ਕਰਨਗੇ? ਤੇ ਜੇ ਕਰਨਗੇ ਤਾਂ ਕਦੋਂ ਕਰਨਗੇ? ਇਸ ਗੱਲ ਦਾ ਜਵਾਬ ਬਾਦਲ ਦੇ ਗੁੱਝੇ ਹਾਸੇ ਚੋਂ ਕਿਸੇ ਪੱਤਰਕਾਰ ਨੂੰ ਸਮਝ ਨਹੀਂ ਆਇਆ| ਸੋ ਬਾਦਲ ਦੇ ਸਾਬਕਾ ਮੀਡੀਆ ਸਲਾਹਕਾਰ ਸ੍ਰੀ ਹਰਚਰਨ ਬੈਂਸ ਦੀ ਨਿਯੁਕਤੀ ਉਨ੍ਹਾਂ ਦੇ ਮੀਡੀਆ ਸਲਾਹਕਾਰ ਵਜੋਂ ਹੋਵੇਗੀ ਜਾਂ ਨਹੀਂ ਇਹ ਸਸਪੈਂਸ ਅਜੇ ਵੀ ਬਰਕਰਾਰ ਹੈ|