ਧਰਮਗੜ੍ਹ, 25 ਫਰਵਰੀ -ਪਿੰਡ ਫਲੇੜਾ
ਵਿਖੇ ਕਰਵਾਏ ਜਾ ਰਹੇ ਕਬੱਡੀ ਕੱਪ ਦੌਰਾਨ ਨੌਜਵਾਨ ਵਰਗ ਲਈ ਪ੍ਰੇਰਨਾ ਸਰੋਤ ਬਣੇ ਵਿੱਤ
ਮੰਤਰੀ ਪਰਮਿੰਦਰ ਸਿੰਘ ਢੀਡਸਾ ਜਿਨ੍ਹਾਂ ਨੇ ਛੋਟੀ ਉਮਰ 'ਚ ਹੀ ਸੂਬੇ ਦੇ ਵਿੱਤ ਮੰਤਰੀ ਦਾ
ਵਕਾਰੀ ਅਹੁਦਾ ਪ੍ਰਾਪਤ ਕਰਕੇ ਸਮੁੱਚੇ ਜ਼ਿਲ੍ਹਾ ਸੰਗਰੂਰ ਦਾ ਮਾਣ ਪੂਰੇ ਦੇਸ਼ ਭਰ 'ਚ
ਵਧਾਇਆ ਹੈ ਤੇ ਯੂਥ ਆਗੂ ਕਾਕਾ ਹਰਪ੍ਰੀਤ ਸਿੰਘ ਘੁੰਨਸ ਜੋ ਜ਼ਿਲ੍ਹੇ ਦੇ ਹਰ ਇਕ ਖੇਡ ਮੇਲੇ
'ਚ ਸ਼ਿਰਕਤ ਕਰਕੇ ਖਿਡਾਰੀਆਂ ਦੀ ਹੌਸ਼ਲਾ-ਅਫ਼ਜਾਈ ਕਰਦੇ ਹਨ ਨੂੰ ਸ਼ਹੀਦ ਫੁੱਹਮਣ ਸਿੰਘ
ਯੁਵਕ ਸੇਵਾਵਾਂ ਕਲੱਬ ਵਲੋਂ ਉਚੇਚੇ ਤੌਰ 'ਤੇ ਸਨਮਾਨਿਤ ਕੀਤਾ ਗਿਆ¢ ਇਸ ਮੌਕੇ ਉਨ੍ਹਾਂ
ਨੌਜਵਾਨ ਪੀੜ੍ਹੀ ਨੂੰ ਅਪੀਲ ਕੀਤੀ ਕਿ ਉਹ ਨਸ਼ਿਆਂ ਦਾ ਰਾਹ ਛੱਡ ਕੇ ਖੇਡਾਂ ਦੇ ਰਾਹ ਤੁਰਨ
ਤਾਂ ਹੀ ਉਹ ਸੂਬੇ ਦੀ ਖੁਸ਼ਹਾਲੀ 'ਚ ਆਪਣਾ ਬਣਦਾ ਯੋਗਦਾਨ ਪਾ ਸਕਦੇ ਹਨ ¢ ਇਸ ਮੌਕੇ ਯੂਥ
ਆਗੂ ਕਾਕਾ ਹਰਿੰਦਰਵੀਰ ਸਿੰਘ ਫ਼ਤਹਿਗੜ੍ਹ, ਅਕਾਲੀ ਆਗੂ ਬਲਦੇਵ ਸਿੰਘ ਭੰਗੂ, ਜਥੇਦਾਰ
ਬਾਵਾ ਸਿੰਘ, ਜਥੇਦਾਰ ਦਰਬਾਰਾ ਸਿੰਘ, ਜੱਸੀ ਸਤੌਜ, ਸਾਬਕਾ ਸਰਪੰਚ ਲਾਲ ਸਿੰਘ, ਰਣਜੀਤ
ਸਿੰਘ ਫਲੇੜਾ, ਕਰਨੈਲ ਸਿੰਘ ਪੰਚ ਸਤੌਜ ਤੇ ਸਮੁੱਚੇ ਕਲੱਬ ਅਹੁਦੇਦਾਰ ਮੌਜੂਦ ਸਨ ¢