ਫ਼ਸਲਾਂ ਦੀ ਅਦਾਇਗੀ ਲਈ ਵਿਚੋਲਿਆਂ ਦੀ ਲੋੜ ਨਹੀਂ-ਲੱਖੋਵਾਲ

ਸੁਨਾਮ
ਊਧਮ ਸਿੰਘ ਵਾਲਾ, 25 ਫਰਵਰੀ -ਪੰਜਾਬ
ਮੰਡੀਕਰਨ ਬੋਰਡ ਦੇ ਚੇਅਰਮੈਨ ਸ. ਅਜਮੇਰ ਸਿੰਘ ਲੱਖੋਵਾਲ ਨੇ ਇਥੇ ਕਿਹਾ ਕਿ ਕਿਸਾਨਾਂ
ਦੀਆਂ ਫ਼ਸਲਾਂ ਦੀ ਅਦਾਇਗੀ ਉਨ੍ਹਾਂ ਨੂੰ ਸਿੱਧੀ ਹੋਣੀ ਚਾਹੀਦੀ ਹੈ | ਉਨ੍ਹਾਂ ਇਸ ਮੌਕੇ
'ਤੇ ਪੈੱ੍ਰਸ ਦੇ ਸਾਹਮਣੇ ਜ਼ਿਆਦਾ ਇਸ ਮੁੱਦੇ 'ਤੇ ਨਾ ਬੋਲਦੇ ਹੋਏ ਕਿਹਾ ਕਿ ਇਹ ਮਾਮਲਾ
ਪਹਿਲਾਂ ਹੀ ਅਦਾਲਤ 'ਚ ਹੈ | ਲੇਕਿਨ ਉਨ੍ਹਾਂ ਦੀ ਆਪਣੀ ਸੋਚ ਹੈ ਕਿ ਪੰਜਾਬ ਅੰਦਰ ਫ਼ਸਲਾਂ
ਦੀ ਅਦਾਇਗੀ ਵਿਚ ਵਿਚੋਲਿਆਂ ਦੀ ਭੂਮਿਕਾ ਰੱਦ ਹੋਵੇ | ਸ. ਲੱਖੋਵਾਲ ਨੇ ਅੱਗੇ ਕਿਹਾ ਕਿ
ਪੰਜਾਬ 'ਚ ਫ਼ਸਲੀ ਚੱਕਰ ਨੂੰ ਤੋੜਨ ਦੇ ਲਈ ਮੱਕੀ ਦੀ ਫ਼ਸਲ ਨੂੰ ਉਤਸ਼ਾਹਿਤ ਕੀਤਾ ਜਾ
ਰਿਹਾ ਹੈ | ਇਸ ਦੇ ਲਈ ਤਾਲੀਵਾਨ ਤੋਂ 12 ਕਰੋੜ ਰੁਪਏ ਦੇ ਡਰਾਇਰ ਵੀ ਮੰਗਵਾਏ ਗਏ ਹਨ |
ਜਿਸ ਨਾਲ ਮੱਕੀ ਦੀ ਫ਼ਸਲ ਨੂੰ ਸੁਕਾਇਆ ਜਾ ਸਕੇ | ਇਸ ਤੋਂ ਇਲਾਵਾ ਇਲਾਵਾਲ ਕੜੀ ਦੀ
ਪੈਂਦਾ ਵਰ ਨੂੰ ਵਧਾਉਣ ਲਈ ਸੂਬੇ ਅੰਦਰ ਚਾਰ ਵੱਡੀਆਂ ਮੰਡੀਆਂ ਸਥਾਪਿਤ ਕੀਤੀਆਂ ਜਾ ਰਹੀਆਂ
ਹਨ ਤੇ ਇਹ ਹਰੇਕ ਮੰਡੀ 20 ਏਕੜ ਤੋਂ ਵੀ ਵੱਧ ਜ਼ਮੀਨ 'ਚ ਬਣੇਗੀ | ਉਨ੍ਹਾਂ ਕਿਹਾ ਕਿ
ਮੰਡੀ ਬੋਰਡ ਨੇ ਇਸ ਵਾਸਤੇ ਜ਼ਮੀਨ ਵੀ ਖ਼ਰੀਦ ਲਈ ਹੈ ਤੇ ਇਹ ਚਾਰੇ ਮੰਡੀਆਂ ਲੁਧਿਆਣਾ,
ਦਸੂਹਾ, ਹੁਸ਼ਿਆਰਪੁਰ ਤੇ ਨਵਾਂ ਸ਼ਹਿਰ ਵਿਖੇ ਸਥਾਪਿਤ ਕੀਤੀਆਂ ਜਾ ਰਹੀਆਂ ਹਨ | ਸ.
ਲੱਖੋਵਾਲ ਨੇ ਕਿਹਾ ਕਿ ਇਨ੍ਹਾਂ ਚਾਰੇ ਨਵੀਆਂ ਮੰਡੀਆਂ 'ਚ ਆੜ੍ਹਤੀਆਂ ਨੂੰ ਦੁਕਾਨਾਂ ਵੀ
ਅਲਾਟ ਕੀਤੀਆਂ ਜਾਣਗੀਆਂ ਤੇ ਮੰਡੀਆਂ ਦੇ ਆਲ਼ੇ ਦੁਆਲੇ ਪਲਾਟੀ ਬਣਾਉਣ ਦੇ ਕਾਰਖ਼ਾਨੇ ਤੇ
ਲੱਕੜੀ ਕੱਟਣ ਲਈ ਕਟਰ ਵਾਲੀਆਂ ਮਸ਼ੀਨਾਂ ਵੀ ਸਥਾਪਿਤ ਕੀਤੀਆਂ ਜਾਣਗੀਆਂ | ਉਨ੍ਹਾਂ ਇਸ
ਮੌਕੇ 'ਤੇ ਮੰਗ ਕੀਤੀ ਕਿ ਖੇਤੀ ਦੇ ਬਜਟ ਵੀ ਰੇਲ ਬਜਟ ਦੀ ਤਰ੍ਹਾਂ ਵੱਖਰਾ ਹੀ ਪੇਸ਼ ਕੀਤਾ
ਜਾਵੇ | ਉਨ੍ਹਾਂ ਕਿਹਾ ਕਿ ਕਣਕ ਦਾ ਨਵਾਂ ਰੇਟ 2200 ਰੁਪਏ ਪ੍ਰਤੀ ਕੁਇੰਟਲ ਕੀਤਾ ਜਾਵੇ |
ਉਨ੍ਹਾਂ ਇਹ ਵੀ ਕਿਹਾ ਕਿ ਖੇਤੀ ਦੀਆਂ ਫ਼ਸਲਾਂ ਵਿਚ ਲਗਾਤਾਰ ਹੋ ਰਹੇ ਵਾਧੇ ਨੂੰ ਲੈ ਕੇ
ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਵੱਲੋਂ ਇੱਕ ਮਹਾਂ ਕਿਸਾਨ ਪੰਚਾਇਤ 18 ਮਾਰਚ ਨੂੰ ਦਿੱਲੀ
ਵਿਖੇ ਬੁਲਾਈ ਗਈ ਹੈ ਤੇ ਇਸ ਤੋਂ ਪਹਿਲਾਂ 16 ਤੇ 17 ਮਾਰਚ ਨੂੰ ਏਸ਼ੀਆ ਦੇਸ਼ਾਂ ਦੇ
ਕਿਸਾਨਾਂ ਦੀ ਮੀਟਿੰਗ ਵਿਚ ਵਿਚਾਰ ਵਟਾਂਦਰਾ ਕੀਤਾ ਜਾਵੇਗਾ | ਇਸ ਮੌਕੇ ਮੰਡੀਕਰਨ ਬੋਰਡ
ਪੰਜਾਬ ਦੇ ਵਾਇਸ ਚੇਅਰਮੈਨ ਸ. ਰਵਿੰਦਰ ਸਿੰਘ ਚੀਮਾ, ਬਾਬੂ ਰਾਮ ਧਾਰੀ ਕਾਂਸਲ, ਤਰਸੇਮ
ਸਿੰਘ ਕੁਲਾਰ ਆਦਿ ਵੀ ਹਾਜ਼ਰ ਸਨ |