Pages

Tuesday, February 26, 2013

ਸਮੈਕ ਸਣੇ ਔਰਤ ਕਾਬੂ

ਚੰਡੀਗੜ੍ਹ, 25 ਫ਼ਰਵਰੀ  - ਚੰਡੀਗੜ੍ਹ ਪੁਲਿਸ ਨੇ ਸੈਕਟਰ 55-56 ਦੇ ਛੋਟੇ ਚੌਕ ਨੇੜਿਉਂ ਇਕ ਔਰਤ ਨੂੰ 7 ਗਰਾਮ ਸਮੈਕ ਸਣੇ ਕਾਬੂ ਕੀਤਾ ਹੈ | ਪੁਲਿਸ ਅਨੁਸਾਰ ਉਕਤ ਔਰਤ ਵੱਲੋਂ ਸਮੈਕ ਦਾ ਧੰਦਾ ਕੀਤੇ ਜਾਣ ਬਾਰੇ ਸੂਚਨਾ ਮਿਲੀ ਸੀ, ਜਿਸ ਪਿੱਛੋਂ ਗੁਪਤ ਨਾਕੇਬੰਦੀ ਕਰਕੇ ਉਕਤ ਔਰਤ ਨੂੰ ਸਮੈਕ ਸਣੇ ਦਬੋਚ ਲਿਆ ਗਿਆ | ਉਸ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ |
ਨਾਬਾਲਗ ਲੜਕੀ ਅਗਵਾ
ਚੰਡੀਗੜ੍ਹ ਦੇ ਥਾਣਾ ਸੈਕਟਰ 34 ਨਿਵਾਸੀ ਵਿਅਕਤੀ ਨੇ ਪੁਲਿਸ ਕੋਲ ਮਾਮਲਾ ਦਰਜ ਕਰਵਾਇਆ ਹੈ ਕਿ ਉਨ੍ਹਾਂ ਦੇ ਸੈਕਟਰ ਵਿਚ ਹੀ ਰਹਿਣ ਵਾਲਾ ਇਕ ਵਿਅਕਤੀ ਉਸ ਦੀ 16 ਸਾਲਾ ਨਾਬਾਲਗ ਬੇਟੀ ਨੂੰ ਅਗਵਾ ਕਰਕੇ ਲੈ ਗਿਆ ਹੈ | ਇਸ ਤਰ੍ਹਾਂ ਥਾਣਾ ਸੈਕਟਰ 3 'ਚ ਰਹਿ ਰਹੀ ਇਕ ਔਰਤ ਨੇ ਮਾਮਲਾ ਦਰਜ ਕਰਵਾਇਆ ਹੈ ਕਿ ਇਕ ਅਣਪਛਾਤੇ ਵਿਅਕਤੀ ਨੇ ਉਸ ਨਾਲ ਜਬਰ ਜ਼ਿਨਾਹ ਕਰਨ ਦੀ ਕੋਸ਼ਿਸ਼ ਕੀਤੀ ਅਤੇ ਰੌਲਾ ਪਾਉਣ 'ਤੇ ਹਨੇ੍ਹਰੇ ਦਾ ਫਾਇਦਾ ਉਠਾ ਕੇ ਫ਼ਰਾਰ ਹੋ ਗਿਆ |
ਚੋਰੀਆਂ
ਚੋਰੀਆਂ ਦੀਆਂ ਵਾਰਦਾਤਾਂ ਵਿਚ ਸੈਕਟਰ 56 ਨਿਵਾਸੀ ਰਾਮ ਕੁਮਾਰ ਦਾ ਅਪਾਚੀ ਮੋਟਰ ਸਾਈਕਲ ਰੋਜ਼ ਗਾਰਡਨ ਵਿਚ ਚੱਲ ਰਹੇ ਰੋਜ਼ ਫੈਸਟੀਵਲ ਦੌਰਾਨ ਗੇਟ ਅੱਗੋਂ ਚੋਰੀ ਕਰ ਲਿਆ, ਜਦਕਿ ਵਰਿੰਦਰ ਸਿੰਘ ਵਾਸੀ ਮਨੀਮਾਜਰਾ ਦੀ ਟਵੇਰਾ ਕਾਰ ਪਿੱਪਲੀ ਵਾਲਾ ਟਾਊਨ ਮਨੀਮਾਜਰਾ ਦੇ ਪਾਰਕ ਅੱਗੋਂ ਖੜ੍ਹੀ ਚੋਰੀ ਕਰ ਲਈ ਗਈ | ਸੈਕਟਰ 70 ਮੋਹਾਲੀ ਨਿਵਾਸੀ ਗੁਰਤੇਜ ਸਿੰਘ ਦਾ ਐਕਟਿਵਾ ਸੈਕਟਰ 35 ਦੇ ਖੁਖਰੈਣ ਭਵਨ 'ਚੋਂ ਚੋਰੀ ਕਰ ਲਿਆ ਗਿਆ | ਇਸੇ ਤਰ੍ਹਾਂ ਧਨਾਸ ਨਿਵਾਸੀ ਰਵਿੰਦਰ ਕੌਰ ਨੇ ਮਾਮਲਾ ਦਰਜ ਕਰਵਾਇਆ ਹੈ ਕਿ ਮੋਟਰ ਸਾਈਕਲ ਸਵਾਰ ਦੋ ਵਿਅਕਤੀਆਂ ਨੇ ਉਸ ਦਾ ਪਰਸ ਝਪਟ ਲਿਆ, ਜਿਸ ਵਿਚ ਸੋਨੇ ਦੇ ਗਹਿਣੇ, ਨਕਦੀ ਅਤੇ ਜ਼ਰੂਰੀ ਕਾਗ਼ਜਾਤ ਸਨ | ਇਸ ਤੋਂ ਇਲਾਵਾ ਪੁਲਿਸ ਨੇ ਇਕ ਕਾਰ ਮਾਲਕ ਵਿਰੁੱਧ ਮਾਮਲਾ ਦਰਜ ਕੀਤਾ ਜੋਕਿ ਨਾਕੇ 'ਤੇ ਰੋਕੇ ਜਾਣ 'ਤੇ ਪੁਲਿਸ ਨਾਲ ਹੱਥੋਂਪਾਈ ਕਰਨ ਉਪਰੰਤ ਫ਼ਰਾਰ ਹੋ ਗਿਆ |