|
|
ਚੰਡੀਗੜ੍ਹ, 21 ਫਰਵਰੀ : ਪੰਜਾਬ ਸਰਕਾਰ ਨੇ ਸੀਨੀਅਰ ਆਈਪੀਐਸ ਤੇ ਡੀਆਈਜੀ. ਬਾਰਡਰ ਰੇਂਜ ਪਰਮਰਾਜ ਸਿੰਘ ਉਮਰਾਨੰਗਲ ਨੂੰ ਬਹਾਲ ਕਰ ਦਿਤਾ ਹੈ। ਪ੍ਰਿੰਸੀਪਲ ਸਕੱਤਰ ਗ੍ਰਹਿ ਡੀ. ਐਸ. ਬੈਂਸ ਵਲੋਂ ਬੁੱਧਵਾਰ ਨੂੰ ਜਰੀ ਹੁਕਮਾਂ ਅਨੁਸਾਰ ਪਰਮਰਾਜ ਹੁਣ ਅਗਲੇ ਹੁਕਮਾਂ ਤਕ ਡੀ. ਆਈ. ਜੀ. ਬਾਰਡਰ ਰੇਂਜ ਵਜੋਂ ਤਾਇਨਾਤ ਰਹਿਣਗੇ। ਚੇਤੇ ਰਹੇ ਕਿ ਪਰਮਰਾਜ ਉਮਰਾਨੰਗਲ ਨੂੰ 8 ਦਸੰਬਰ ਨੁੰ ਆਪਣੀ ਡਿਊਟੀ ਸਹੀ ਤਰੀਕੇ ਨਾਲ ਨਾ ਨਿਭਾਉਣ ਦੇ ਦੋਸ਼ਾਂ ਤਹਿਤ ਮੁਅੱਤ ਕਰ ਦਿਤਾ ਸੀ ਪਰ ਉਨ੍ਹਾਂ ਖਿਲਾਫ ਕੋਈ ਵੀ ਚਾਰਜਸ਼ੀਟ ਦਾਇਰ ਨਹੀਂ ਕੀਤੀ ਗਈ। |
|