ਅਨੰਦਪੁਰ ਸਾਹਿਬ, 22 ਫ਼ਰਵਰੀ : ਭਾਰਤੀ ਹਾਕਮਾਂ ਨੇ 1984 ਵਿਚ ਸਿੱਖਾਂ ਦੇ ਕੇਂਦਰੀ ਅਸਥਾਨ ਦਰਬਾਰ ਸਾਹਿਬ ਤੇ ਅਕਾਲ ਤਖ਼ਤ ਸਾਹਿਬ ’ਤੇ ਤੋਪਾਂ ਤੇ ਟੈਂਕਾਂ ਨਾਲ ਹਮਲਾ ਕਰ ਕੇ ਅਪਣੇ ਮੱਥੇ ’ਤੇ ਜੋ ਦਾਗ਼ ਲੁਆਇਆ ਸੀ, ਉਸ ’ਤੇ ਪਸ਼ਚਾਤਾਪ ਕਰਨ ਲਈ ਉਨ੍ਹਾਂ ਨੂੰ ਬਰਤਾਨਵੀਂ ਹਾਕਮਾਂ ਤੋਂ ਸਬਕ ਸਿਖਣਾ ਚਾਹੀਦਾ ਹੈ। ਇਨਾਂ ਵਿਚਾਰਾਂ ਦਾ ਪ੍ਰਗਟਾਵਾ ਅਕਾਲ ਤਖ਼ਤ ਸਾਹਿਬ ਦੇ ‘ਜਥੇਦਾਰ’ ਗਿਆਨੀ ਗੁਰਬਚਨ ਸਿੰਘ ਨੇ ਕੀਤਾ। ਉਨ੍ਹਾਂ ਕਿਹਾ ਕਿ 29 ਸਾਲ ਦਾ ਲੰਮਾ ਸਮਾਂ ਬੀਤ ਜਾਣ ਦੇ ਬਾਵਜੂਦ ਅਜੇ ਤਕ ਭਾਰਤੀ ਹਾਕਮਾਂ ਵਲੋਂ ਇਸ ਘਿਨਾਉਣੇ ਅਪਰਾਧ ’ਤੇ ਪਸ਼ਚਾਤਾਪ ਨਾ ਕਰਨਾ ਸਿੱਧ ਕਰਦਾ ਹੈ ਕਿ ਇਨ੍ਹਾਂ ਦੇ ਮਨ ਵਿਚ ਸਿੱਖ ਕਤਲੇਆਮ ਬਾਰੇ ਕੋਈ ਪਛਤਾਵਾ ਨਹੀਂ। ਉਨ੍ਹਾਂ ਕਿਹਾ ਕਿ ਅਮਰੀਕਾ ਵਿਚ ਵਾਪਰੀ ਘਟਨਾ ’ਤੇ ਓਬਾਮਾ ਪ੍ਰਸ਼ਾਸਨ ਵਲੋਂ ਸਿੱਖਾਂ ਨਾਲ ਪ੍ਰਗਟਾਈ ਹਮਦਰਦੀ ਤੇ ਹੁਣ ਲੰਮਾ ਸਮਾਂ ਬੀਤ ਜਾਣ ਦੇ ਬਾਵਜੂਦ ਭਾਰਤ ਦੀ ਫੇਰੀ ’ਤੇ ਆਏ ਬਰਤਾਨਵੀ ਪ੍ਰਧਾਨ ਮੰਤਰੀ ਵਲੋਂ ਜਲਿਆਂਵਾਲੇ ਬਾਗ਼ ਦੀ ਘਟਨਾ ’ਤੇ ਪਸ਼ਚਾਤਾਪ ਕਰਨਾ ਸਿੱਧ ਕਰਦਾ ਹੈ ਕਿ ਭਾਰਤ ਤੇ ਦੁੂਜੇ ਦੇਸ਼ਾਂ ਦੇ ਆਗੂਆਂ ਵਿਚ ਜ਼ਮੀਨ-ਆਸਮਾਨ ਦਾ ਫ਼ਰਕ ਹੈ। ਉਨ੍ਹਾਂ ਕਿਹਾ ਕਿ ਸੰਸਾਰ ਦੇ ਇਤਹਾਸ ਵਿਚ ਇਸ ਭਿਆਨਕ ਸਾਕੇ ਵਰਗੀ ਕੋਈ ਉਦਾਹਰਣ ਨਹੀਂ ਮਿਲਦੀ ਜਦ ਗੁਰੂ ਸਾਹਿਬ ਦਾ ਸ਼ਹੀਦੀ ਦਿਹਾੜਾ ਮਨਾਉਣ ਲਈ ਆਈਆਂ ਸੰਗਤਾਂ ’ਤੇ ਗੋਲੀਆਂ ਦਾ ਮੀਂਹ ਵਰ੍ਹਾ ਦਿਤਾ ਗਿਆ ਹੋਵੇ ਤੇ ਤੋਪਾਂ, ਟੈਕਾਂ ਨਾਲ ਸ਼ਾਂਤੀ ਦੇ ਪੁੰਜ ਦਰਬਾਰ ਸਾਹਿਬ ਤੇ ਅਕਾਲ ਤਖ਼ਤ ਸਾਹਿਬ ਨੂੰ ਢਹਿ-ਢੇਰੀ ਕਰ ਦਿਤਾ ਗਿਆ ਹੋਵੇ। ਉਨ੍ਹਾਂ ਕਿਹਾ ਕਿ ਸਰਬ ਮਾਨਵਤਾ ਦੇ ਰਹਿਬਰ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਸਰੂਪਾਂ ਨੂੰ ਵੀ ਸਾੜਣ ਦੀ ਕੋਝੀ ਕਾਰਵਾਈ ਕੀਤੀ ਗਈ। ਉਨ੍ਹਾਂ ਕਿਹਾ ਕਿ ਹਜ਼ਾਰਾਂ ਬੇਗੁਨਾਹ ਸ਼ਰਧਾਲੂਆਂ, ਬੀਬੀਆਂ, ਬਜ਼ੁਰਗਾਂ, ਬੱਚਿਆਂ ਨੂੰ ਗੋਲੀਆਂ ਮਾਰ ਕੇ ਸ਼ਹੀਦ ਕਰਨਾ ਤੇ ਫਿਰ ਇਸ ਕੀਤੇ ਕਾਰੇ ਬਾਰੇ ਕੋਈ ਮਾਫ਼ੀ ਤਕ ਨਾ ਮੰਗਣਾ ਸਿੱਧ ਕਰਦਾ ਹੈ ਕਿ ਤਾਕਤ ਦੇ ਨਸ਼ੇ ਵਿਚ ਕੀਤਾ ਗਿਆ ਇਹ ਕਾਰਾ ਅਣਮਨੁੱਖੀ ਵਿਵਹਾਰ ਹੈ ਜਿਸ ਲਈ ਇਤਹਾਸ ਉਨ੍ਹਾਂ ਜ਼ਾਲਮ ਹਾਕਮਾਂ ਨੂੰ ਕਦੇ ਮਾਫ਼ ਨਹੀਂ ਕਰੇਗਾ। ਉਨ੍ਹਾਂ ਕਿਹਾ ਗੁਰੂ ਦਾ ਦਰ ਬਖ਼ਸ਼ਿੰਦ ਹੈ ਤੇ ਨਿਮਰਤਾ ਨਾਲ ਇਥੇ ਆਉਣ ਵਾਲੇ ਨੂੰ ਮਾਫ਼ ਕਰ ਦਿਤਾ ਜਾਂਦਾ ਹੈ। ਜੇ ਅੱਜ ਵੀ ਹਾਕਮ ਸੱਚੇ ਦਿਲੋਂ ਅਪਣੀ ਭੁੱਲ ਬਖ਼ਸ਼ਾਉਣ ਲਈ ਆ ਜਾਣ ਤਾਂ ਗੁਰੂ ਦੇ ਦਰ ਤੋਂ ਬਖ਼ਸ਼ੇ ਜਾ ਸਕਦੇ ਹਨ।
Pages
▼
Saturday, February 23, 2013
ਦਰਬਾਰ ਸਾਹਿਬ ਅਤੇ ਅਕਾਲ ਤਖ਼ਤ ’ਤੇ ਹਮਲੇ ਲਈ ਮੁਆਫ਼ੀ ਮੰਗੇ ਭਾਰਤ ਸਰਕਾਰ : ਗਿਆਨੀ ਗੁਰਬਚਨ ਸਿੰਘ ਕਿਹਾ, ਓਬਾਮਾ ਅਤੇ ਕੈਮਰੋਨ ਤੋਂ ਸਿਖਿਆ ਲੈਣ ਭਾਰਤੀ ਨੇ