Pages

Saturday, February 23, 2013

ਬਿਹਾਰ ’ਚ ਨਕਸਲੀ ਹਮਲਾ, ਅੱਠ ਹਲਾਕ





ਗਯਾ, 22 ਫ਼ਰਵਰੀ: ਬਿਹਾਰ ਦੇ ਨਕਸਲ ਪ੍ਰਭਾਵਤ ਗਯਾ ਜ਼ਿਲ੍ਹੇ ਦੇ ਰੌਸ਼ਨ ਗੰਜ ਥਾਣਾ ਇਲਾਕੇ ਵਿਚ ਸ਼ੁੱਕਰਵਾਰ ਨੂੰ ਨਕਸਲੀਆਂ ਨੇ ਇਕ ਪੁਲ ’ਤੇ ਬਾਰੂਦੀ ਸੁਰੰਗ ਧਮਾਕਾ ਕੀਤਾ। ਇਸ ਧਮਾਕੇ ਨੇ ਬਿਹਾਰ ਦੇ ਛੇ ਪੁਲਿਸ ਕਰਮਚਾਰੀਆਂ ਸਮੇਤ ਅੱਠ ਲੋਕਾਂ ਦੀ ਮੌਤ ਹੋ ਗਈ ਹੈ। ਇਕ ਪੁਲਿਸ ਅਧਿਕਾਰੀ ਨੇ ਦਸਿਆ ਕਿ ਪੁਲਿਸ ਦੇ ਜਵਾਨ ਜੀਪ ’ਤੇ ਸਵਾਰ ਹੋ ਕੇ ਗਸ਼ਤ ਕਰ ਰਹੇ ਸਨ ਕਿ ਇਕ ਪੁਲ ’ਤੇ ਨਕਸਲੀਆਂ ਵਲੋਂ ਕੀਤੇ ਗਏ ਬਾਰੂਦੀ ਸੁਰੰਗ ਧਮਾਕੇ ਦੇ ਅਸਰ ਹੇਠ ਜੀਪ ਆ ਗਈ। ਧਮਾਕਾ ਐਨਾ ਜ਼ੋਰਦਾਰ ਸੀ ਕਿ ਜੀਪ ਦੇ ਪਰਖਚੇ ਉਡ ਗਏ। ਇਸ ਧਮਾਕੇ ਵਿਚ ਜੀਪ ’ਤੇ ਸਵਾਰ ਇਕ ਥਾਣੇਦਾਰ, ਇਕ ਐਸ.ਪੀ.ਓ. ਸਮੇਤ ਛੇ ਪੁਲਿਸ ਕਰਮੀਆਂ ਦੀ ਮੌਤ ਹੋ ਗਈ ਅਤੇ ਇਨ੍ਹਾਂ ਤੋਂ ਇਲਾਵਾ ਦੋ ਹੋਰ ਪੇਂਡੂ ਲੋਕ ਵੀ ਧਮਾਕੇ ਵਿਚ ਮਾਰੇ ਗਏ। ਮਗਧ ਰੇਂਜ ਦੇ ਡੀ.ਆਈ.ਜੀ. ਨੇ ਦਸਿਆ ਕਿ ਇਸ ਖੇਤਰ ਵਿਚ ਨਕਸਲੀਆਂ ਵਿਰੁਧ ਮੁਹਿੰਮ ਚਲਾਈ ਗਈ ਹੈ। ਇਹ ਵਾਰਦਾਤ ਬਿਹਾਰ ਅਤੇ ਝਾਰਖੰਡ ਦੀ ਸਰਹੱਦ ’ਤੇ ਹੋਈ ਦੱਸੀ ਜਾਂਦੀ ਹੈ