Pages

Saturday, February 23, 2013

ਗੌਰਮਿੰਟ ਟੀਚਰਜ਼ ਯੂਨੀਅਨ ਵੱਲੋਂ ਜ਼ਿਲ੍ਹਾ ਸਿੱਖਿਆ (ਅ) ਦੇ ਖ਼ਲਾਫ਼ ਰੋਸ ਧਰ



ਬਰਨਾਲਾ, 22 ਫਰਵਰੀ  =ਗੌਰਮਿੰਟ ਟੀਚਰਜ਼ ਯੂਨੀਅਨ ਬਰਨਾਲਾ ਵੱਲੋਂ ਭਿ੍ਸ਼ਟਾਚਾਰ ਤੇ ਅਧਿਆਪਕਾ ਦੀਆਂ ਹੱਕੀ ਮੰਗਾਂ ਲਈ ਜ਼ਿਲ੍ਹਾ ਸਿੱਖਿਆ ਦਫ਼ਤਰ (ਐਲੀਮੈਂਟਰੀ) ਵਿਖੇ ਰੋਸ ਧਰਨਾ ਦਿੱਤਾ ਗਿਆ | ਧਰਨੇ ਨੂੰ ਜ਼ਿਲ੍ਹਾ ਪ੍ਰਧਾਨ ਦਵਿੰਦਰ ਕੁਮਾਰ ਸੰਘੇੜਾ, ਜਮਹੂਰੀ ਕਿਸਾਨ ਸਭਾ ਦੇ ਸੂਬਾਈ ਜਨਰਲ ਸਕੱਤਰ ਮਲਕੀਤ ਸਿੰਘ ਮੀਤ, ਮਜ਼ਦੂਰ ਸਭਾ ਦਿਹਾਤੀ ਦੇ ਸੁਰਜੀਤ ਸਿੰਘ ਦਿਹੜ, ਬਿ੍ਜ ਭੂਸ਼ਣ, ਨਰਿੰਜਣ ਸਿੰਘ ਭਦੌੜ ਨੇ ਕਿਹਾ ਕਿ ਮਹਿਲ ਕਲਾਂ ਬਲਾਕ ਸਿੱਖਿਆ ਦਫ਼ਤਰ ਵਿਖੇ ਭਿ੍ਸ਼ਟਾਚਾਰ ਦੇ ਦੋਸ਼ੀਆਂ ਿਖ਼ਲਾਫ਼ ਕਾਰਵਾਈ ਨਾ ਕਰਨ, ਅਧਿਆਪਕਾ ਦੀਆਂ ਤਨਖ਼ਾਹਾ ਸਮੇਂ ਸਿਰ ਜਾਰੀ ਨਾ ਕਰਨ, ਹੈਡੀਕੈਪਡ ਕੋਟੇ ਤਹਿਤ ਤਰੱਕੀਆਂ ਨਾ ਕਰਨ, ਮੈਡੀਕਲ ਬਿਲਾਂ ਪ੍ਰਤੀ ਲਾਪਰਵਾਹੀ, ਸੀਨੀਅਰਤਾ ਸੂਚੀਆਂ ਪ੍ਰਤੀ ਬੇਧਿਆਨਾ ਰਵੱਈਆ ਅਪਣਾਉਣ ਕਰਕੇ ਸਾਨੂੰ ਰੋਸ ਧਰਨਾ ਦੇਣ ਲਈ ਮਜਬੂਰ ਹੋਣਾ ਪਿਆ | ਉਕਤ ਆਗੂਆਂ ਨੇ ਕਿਹਾ ਕਿ ਸਿੱਖਿਆ ਅਧਿਕਾਰੀ ਅਧਿਆਪਕਾਂ ਦੀਆਂ ਜਾਇਜ਼ ਤੇ ਹੱਕੀ ਮੰਗਾਂ ਪ੍ਰਤੀ ਅਵੇਸਲੀ ਨੀਤੀ ਅਪਣਾ ਰਿਹਾ ਹੈ | ਤਨਖ਼ਾਹ ਕਮਿਸ਼ਨ ਦੁਆਰਾ ਸੇਵਾ ਮੁਕਤ ਅਧਿਆਪਕਾ ਦੇ 41 ਮਹੀਨਿਆਂ ਦੇ ਬਕਾਏ ਦੀ ਰਾਸ਼ੀ ਆਪਣੇ ਨਿੱਜੀ ਖਾਤਿਆਂ 'ਚ ਜਮ੍ਹਾਂ ਕਰਾਉਣ ਵਾਲੇ ਮੁਲਾਜਮਾਂ ਖਿਲਾਫ਼ ਬਣਦੀ ਕਾਰਵਾਈ ਤੋਂ ਭੱਜ ਰਹੇ ਹਨ | ਰੋਸ ਧਰਨੇ ਨੂੰ ਉਪਰੋਕਤ ਆਗੂਆਂ ਤੋਂ ਇਲਾਵਾ ਜੀ. ਟੀ. ਯੂ. ਦੇ ਜ਼ਿਲ੍ਹਾ ਸਕੱਤਰ ਹਰਿੰਦਰ ਕੁਮਾਰ, ਬੀ.ਐਡ. ਫ਼ਰੰਟ ਦੇ ਜ਼ਿਲ੍ਹਾ ਪ੍ਰਧਾਨ ਨਵਤੇਜ ਸਿੰਘ ਦਿਹੜ, ਸੇਵਾ ਮੁਕਤ ਸਟੇਟ ਅਵਾਰਡੀ ਅਧਿਆਪਕ ਦਰਸ਼ਨ ਟਿੱਬਾ, ਕੁਸਲ ਸਿੰਘੀ, ਨਵਦੀਪ ਸ਼ਰਮਾ, ਸੁਖਵਿੰਦਰ ਕੁਮਾਰ, ਜਗਤਾਰ ਸਿੰਘ ਪੱਤੀ, ਜਗਦੀਪ ਸਿੰਘ, ਨਿਰਮਲ ਠੀਕਰੀਵਾਲ ਤੇ ਹੋਰ ਆਗੂਆਂ ਨੇ ਸੰਬੋਧਨ ਕੀਤਾ |