Pages

Saturday, February 23, 2013

ਮਰੀਜ਼ ਦੇ ਕੱਟੇ ਗਏ ਹੱਥ ਨੂੰ ਸਫਲਤਾਪੂਰਵਕ ਜੋੜਿਆ



ਗੁਰਦਾਸਪੁਰ, 22 ਫਰਵਰੀ  =ਡਾ. ਅਬਰੋਲਜ਼ ਮੈਡੀਕਲ ਸੈਂਟਰ ਗੁਰਦਾਸਪੁਰ ਵਿਖੇ ਇੱਕ 32 ਸਾਲਾ ਵਿਅਕਤੀ ਦੀ ਹਾਦਸੇ ਵਿਚ ਬਾਂਹ ਨਾਲੋਂ ਕੱਟੇ ਗਏ ਹੱਥ ਨੂੰ 8 ਘੰਟੇ ਦੇ ਲੰਮੇ ਸਫਲ ਆਪ੍ਰੇਸ਼ਨ ਦੇ ਬਾਅਦ ਬਾਂਹ ਦੇ ਨਾਲ ਉਸੇ ਤਰ੍ਹਾਂ ਜੋੜ ਦਿੱਤਾ ਗਿਆ ਹੈ | ਇੱਥੇ ਜ਼ਿਕਰਯੋਗ ਹੈ ਕਿ ਅਜਿਹੇ ਆਪ੍ਰੇਸ਼ਨ ਪੰਜਾਬ ਦੇ ਸਿਰਫ਼ 2-3 ਵੱਡੇ ਹਸਪਤਾਲਾਂ ਵਿਚ ਹੁੰਦੇ ਹਨ ਅਤੇ ਇਨ੍ਹਾਂ ਹਸਪਤਾਲਾਂ ਵਿਚ ਗੁਰਦਾਸਪੁਰ ਦਾ ਉਕਤ ਹਸਪਤਾਲ ਸ਼ਾਮਿਲ ਹੋ ਗਿਆ ਹੈ | ਜਦੋਂ ਗੁਰਦਾਸਪੁਰ ਜ਼ਿਲ੍ਹੇ ਦੇ ਪਿੰਡ ਸੈਦੋਵਾਲ ਖੁਰਦ ਦਾ ਨੌਜਵਾਨ ਮਨੀ ਸਿੰਘ ਹਾਦਸੇ ਵਿਚ ਕੱਟੇ ਹੋਏ ਹੱਥ ਦੇ ਇਲਾਜ ਲਈ ਗੁਰਦਾਸਪੁਰ ਦੇ ਉਕਤ ਹਸਪਤਾਲ ਵਿਚ ਪੁੱਜਾ ਤਾਂ ਹਸਪਤਾਲ ਦੇ ਹੱਡੀਆਂ ਦੇ ਮਾਹਿਰ ਡਾ. ਅਜੇ ਅਬਰੋਲ ਨੇ ਆਪਣੀ ਪੂਰੀ ਟੀਮ ਸਮੇਤ ਇਸ ਕੱਟੇ ਜਾ ਚੁੱਕੇ ਹੱਥ ਦੀ ਜਾਂਚ ਕੀਤੀ | ਉਨ੍ਹਾਂ ਦੇਖਿਆ ਕਿ ਮਰੀਜ਼ ਦੇ ਹੱਥ ਦੀਆਂ ਸਾਰੀਆਂ ਨਸਾਂ, ਨਾੜੀਆਂ ਅਤੇ ਰਸੀਆਂ ਕੱਟ ਚੁੱਕੀਆਂ ਸਨ ਅਤੇ ਮਰੀਜ਼ ਦੇ ਹੱਥ ਵਿਚ ਕਿਸੇ ਤਰ੍ਹਾਂ ਦੀ ਹਰਕਤ, ਮਹਿਸੂਸ ਕਰਨ ਦੀ ਸ਼ਕਤੀ ਅਤੇ ਖੂਨ ਦਾ ਦੌਰਾ ਨਹੀਂ ਸੀ | ਇੱਥੋਂ ਤੱਕ ਕਿ ਜਦੋਂ ਉਕਤ ਮਰੀਜ਼ ਹਸਪਤਾਲ ਵਿਚ ਪੁੱਜਾ ਤਾਂ ਉਸ ਦੇ ਇਸ ਸੱਜੇ ਹੱਥ ਦੇ ਕੱਟੇ ਜਾਣ ਕਾਰਨ ਕਾਫ਼ੀ ਖੂਨ ਵਹਿ ਚੁੱੁਕਾ ਸੀ | ਜਾਂਚ ਦੇ ਬਾਅਦ ਡਾ. ਅਬਰੋਲ ਵੱਲੋਂ ਆਪਣੀ ਟੀਮ ਸਮੇਤ ਹਸਪਤਾਲ ਦੀਆਂ ਸਾਰੀਆਂ ਆਧੁਨਿਕ ਡਾਕਟਰੀ ਸਹੂਲਤਾਂ ਵਾਲੇ ਆਪ੍ਰੇਸ਼ਨ ਥੀਏਟਰ ਵਿਚ ਮਰੀਜ਼ ਦਾ ਐਮਰਜੈਂਸੀ ਆਪ੍ਰੇਸ਼ਨ ਸ਼ੁਰੂ ਕਰ ਦਿੱਤਾ ਗਿਆ | ਡਾਕਟਰਾਂ ਦੀ ਇਸ ਟੀਮ ਵਿਚ ਡਾ. ਅਜੇ ਅਬਰੋਲ ਤੋਂ ਇਲਾਵਾ ਡਾ. ਦੀਪਕ ਸਹੋਤਰਾ, ਡਾ. ਪਰੇਸ਼ ਗੁਪਤਾ, ਡਾ. ਸਤਪਾਲ ਸ਼ਰਮਾ ਆਦਿ ਸ਼ਾਮਿਲ ਸਨ | ਜਿਨ੍ਹਾਂ ਨੇ ਲਗਾਤਾਰ 8 ਘੰਟੇ ਸਫਲ ਆਪ੍ਰੇਸ਼ਨ ਕਰਕੇ ਹੱਥ ਨੂੰ ਪੂਰੀ ਤਰ੍ਹਾਂ ਨਾਲ ਬਾਂਹ ਅਤੇ ਗੁੱਟ ਨਾਲ ਜੋੜ ਦਿੱਤਾ ਗਿਆ | ਡਾ. ਅਬਰੋਲ ਨੇ ਦੱਸਿਆ ਕਿ ਆਪ੍ਰੇਸ਼ਨ ਬਾਅਦ ਮਰੀਜ਼ ਦੇ ਹੱਥ ਦਾ ਖੂਨ ਦਾ ਦੌਰਾ ਅਤੇ ਹਰਕਤ ਇੱਕਦਮ ਸ਼ੁਰੂ ਹੋ ਗਈ ਹੈ |