ਕਾਂਗਰਸ ਪਾਰਟੀ ਸੂਬੇ ਅੰਦਰ ਪੂਰੀ ਤਰਾਂ ਇੱਕਮੁੱਠ-ਸਿੰਗਲਾ
ਭਦੌੜ,
9 ਮਾਰਚ ( pp)-ਲੋਕ ਸਭਾ ਹਲਕਾ ਸੰਗਰੂਰ ਦੇ ਮੈਂਬਰ ਪਾਰਲੀਮੈਂਟ ਵਿਜੈਇੰਦਰ
ਸਿੰਗਲਾ ਨੇ ਅੱਜ ਇੱਥੇ ਪੱਤਰਕਾਰਾਂ ਦੇ ਸੁਆਲਾਂ ਦਾ ਜਵਾਬ ਦਿੰਦਿਆਂ ਆਖਿਆ ਕਿ ਅਕਾਲੀ
ਭਾਜਪਾ ਗੱਠਜੋੜ ਦੇ ਮੁਕਾਬਲੇ ਕਾਂਗਰਸ ਪਾਰਟੀ ਕਿਸੇ ਪੱਖੋਂ ਵੀ ਕਮਜ਼ੋਰ ਨਹੀਂ ਇਸ ਦਾ
ਅਹਿਸਾਸ ਆਉਂਦੀਆਂ ਲੋਕ ਸਭਾ ਚੋਣਾਂ ਵਿਚ ਅਕਾਲੀਆਂ ਨੂੰ ਹੋ ਜਾਵੇਗਾ ਜਦੋਂ ਕਾਂਗਰਸ ਪਾਰਟੀ
ਨੇ ਅਕਾਲੀ ਭਾਜਪਾ ਗੱਠਜੋੜ ਦਾ ਪੰਜਾਬ ਵਿਚੋਂ ਸਫ਼ਾਇਆ ਕਰ ਦਿੱਤਾ | ਉਨ੍ਹਾਂ ਆਖਿਆ ਕਿ
ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਗ਼ਲਤਫ਼ਹਿਮੀ ਦਾ ਸ਼ਿਕਾਰ ਹਨ ਕਿ ਪਾਰਟੀ ਦਾ ਪ੍ਰਧਾਨ
ਬਦਲਣ ਨਾਲ ਕਾਂਗਰਸ ਕਮਜ਼ੋਰ ਹੋਈ ਹੈ | ਉਨ੍ਹਾਂ ਦਾਅਵਾ ਕੀਤਾ ਕਿ ਪ੍ਰਤਾਪ ਸਿੰਘ ਬਾਜਵਾ
ਵੀ ਕੈਪਟਨ ਅਮਰਿੰਦਰ ਸਿੰਘ ਵਾਂਗ ਪਾਰਟੀ ਵਰਕਰਾਂ ਨੂੰ ਲਾਮਬੰਦ ਕਰ ਕੇ ਵਿਰੋਧੀ ਪਾਰਟੀਆਂ
ਨੂੰ ਨੱਕ ਨਾਲ ਚਨੇ ਚਬਾਏਗਾ | ਇਕ ਹੋਰ ਸਵਾਲ ਦੇ ਜਵਾਬ 'ਚ ਉਨ੍ਹਾਂ ਆਖਿਆ ਕਿ ਸਮੇਂ ਸਿਰ
ਹਰ ਪਾਰਟੀ ਆਪਣੇ ਪ੍ਰਧਾਨ ਬਦਲਦੀ ਆਈ ਹੈ, ਕਾਂਗਰਸ ਹਾਈ ਕਮਾਂਡ ਨੇ ਜੋ ਫ਼ੈਸਲਾ ਕੀਤਾ ਹੈ
ਉਹ ਪਾਰਟੀ ਦੇ ਹਿਤ ਵਿਚ ਸੋਚ ਸਮਝ ਕੇ ਕੀਤਾ ਗਿਆ ਹੈ | ਅਜਿਹਾ ਖ਼ੁਦ ਪ੍ਰਕਾਸ਼ ਬਾਦਲ ਨੇ
ਵੀ ਆਪਣਾ ਅਹੁਦਾ ਛੱਡ ਆਪਣੇ ਪੁੱਤਰ ਨੂੰ ਪ੍ਰਧਾਨ ਥਾਪਿਆ ਹੈ | ਇਸ ਸਮੇਂ ਰਾਜਬੀਰ
ਸਿੰਗਲਾ, ਮੱਖਣ ਸਿੰਘ ਨੈਣੇਵਾਲੀਆ, ਡਾ: ਉਜਾਗਰ ਸਿੰਘ ਮਾਨ, ਫਕੀਰ ਚੰਦ ਕਲਸੀ ਤੇ ਸਾਧੂ
ਰਾਮ ਜਰਗਰ ਹਾਜ਼ਰ ਸਨ |