13 ਮਾਰਚ ਨੂੰ ਪੰਜਾਬ ਦੇ ਡੀਪੂ ਹੋਲਡਰ ਦਿੱਲੀ ਸੰਸਦ ਦਾ ਘਿਰਾਓ ਕਰਨਗੇ-ਸਿੱਧੂ
ਬਰਨਾਲਾ, 9 ਮਾਰਚ /-ਪੰਜਾਬ ਡੀਪੂ
ਹੋਲਡਰ ਯੂਨੀਅਨ ਵੱਲੋਂ ਆਲ ਇੰਡੀਆ ਫੇਅਰ ਪ੍ਰਾਈਸ ਸ਼ਾਪ ਫੈਡਰੇਸ਼ਨ ਦੇ ਸੱਦੇ 'ਤੇ ਪੰਜਾਬ
ਦੇ ਸਾਰੇ ਜ਼ਿਲਿ੍ਹਆਂ 'ਚੋਂ ਤਕਰੀਬਨ 200 ਬੱਸਾਂ ਰਾਹੀਂ 10 ਤੋਂ 12 ਹਜ਼ਾਰ ਡੀਪੂ ਹੋਲਡਰ
13 ਮਾਰਚ ਨੂੰ ਦਿੱਲੀ ਦੇ ਰਾਮ ਲੀਲ੍ਹਾ ਗਰਾਊਾਡ ਵਿੱਚ ਸ਼ਮੂਲੀਅਤ ਕਰਨਗੇ | ਸੂਬਾ
ਪ੍ਰਧਾਨ ਸ੍ਰ. ਗੁਰਜਿੰਦਰ ਸਿੰਘ ਸਿੱਧੂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਡੀਪੂ ਹੋਲਡਰਾਂ
ਵਿੱਚ ਸੰਸਦ ਦਾ ਘਿਰਾਓ ਕਰਨਗੇ ਅਤੇ ਇਸ ਵੱਡੇ ਘੋਲ ਦੀ ਅਗਵਾਈ ਫੈਡਰੇਸ਼ਨ ਦੇ ਕੌਮੀ
ਪ੍ਰਧਾਨ ਸ੍ਰੀ ਕਾਕਾ ਦੇਸ ਮੁੱਖ (ਮਹਾਰਾਸ਼ਟਰ) ਅਤੇ ਜਨਰਲ ਸਕੱਤਰ ਐਡਵੋਕੇਟ ਸ੍ਰੀ ਬਿਸੰਬਰ
ਬਾਸੂ (ਪੱਛਮੀ ਬੰਗਾਲ) ਕਰਨਗੇ | ਸ੍ਰੀ ਸਿੱਧੂ ਨੇ ਸਮੂਹ ਡੀਪੂ ਹੋਲਡਰਾਂ ਨੂੰ ਅਪੀਲ
ਕੀਤੀ ਕਿ ਉਹ 2 ਦਿਨ ਲਈ ਆਪਣਾ ਕਾਰੋਬਾਰ ਛੱਡ ਕੇ ਆਪਣੇ ਪਰਿਵਾਰਾਂ ਸਮੇਤ ਦਿੱਲੀ ਪਹੁੰਚਣ
ਤਾਂ ਕਿ ਭਾਰਤ ਦੀ ਯੂ.ਪੀ.ਏ. ਸਰਕਾਰ ਵੱਲੋਂ ਕੈਸ਼ ਸਬਸਿਡੀ ਿਖ਼ਲਾਫ਼ ਅਤੇ ਡੀਪੂ ਹੋਲਡਰ
ਮਾਰੂ ਨੀਤੀਆਂ ਿਖ਼ਲਾਫ਼ ਲਾਮਬੰਦ ਹੋਕੇ ਕਰੜਾ ਵਿਰੋਧ ਕੀਤਾ ਜਾ ਸਕੇ | ਇਸ ਮੌਕੇ ਸੁਭਾਸ਼
ਧਨੌਲਾ, ਸ਼ਾਮ ਲਾਲ ਗਰਗ, ਗੁਰਬਚਨ ਸਿੰਘ ਬਿੱਲੂ, ਬੂਟਾ ਸਿੰਘ ਧਨੌਲਾ, ਮਹਿੰਦਰ ਸਿੰਘ
ਮਠਾੜੂ, ਅਮਰਜੀਤ ਸਿੰਘ ਹਮੀਦੀ, ਪਿੰਟਾ, ਲੱਕੀ, ਹੁਕਮ ਚੰਦ, ਬੀਰਬਲ ਦਾਸ, ਮਦਨ ਪੁਰੀ,
ਬਿੰਦਰ ਸਿੰਘ ਉਗੋ, ਰਾਕੇਸ਼ ਕੁਮਾਰ ਟਿੰਕੂ, ਬਲਵੰਤ ਰਾਏ ਚੰਨਣਵਾਲ, ਰਾਜੇਸ਼ ਕੁਮਾਰ ਰਾਜੂ
ਆਦਿ ਆਗੂ ਹਾਜ਼ਰ ਸਨ |