ਬਰਨਾਲਾ, 9 ਮਾਰਚ -ਥਾਣਾ ਸਿਟੀ ਦੇ ਮੁੱਖ ਅਫ਼ਸਰ ਇੰਸਪੈਕਟਰ ਸ੍ਰੀ ਸਤੀਸ਼ ਕੁਮਾਰ ਦੀ ਰਹਿਨੁਮਾਈ ਹੇਠ ਥਾਣੇਦਾਰ ਜਗਰਾਜ ਸਿੰਘ ਨੇ ਪੁਲਿਸ ਪਾਰਟੀ ਸਮੇਤ ਗਸ਼ਤ ਦੌਰਾਨ ਪੁਲ ਡਰੇਨ ਬਾਜਾਖਾਨਾ ਰੋਡ ਕੋਠੇ ਰਾਮਸਰ ਬਰਨਾਲਾ ਤੋਂ ਸੱਕ ਦੇ ਆਧਾਰ 'ਤੇ ਕਾਬੂ ਕੀਤੇ ਰਵੀ ਪੁੱਤਰ ਸਾਧੂ ਰਾਮ ਕੌਮ ਧਾਨਕ ਵਾਸੀ ਅਮਰੀਕ ਸਿੰਘ ਰੋਡ ਕਲਕੱਤੇ ਵਾਲੀ ਗਲੀ ਬਠਿੰਡਾ ਦੇ ਕੋਲੋਂ ਬੈਗ ਵਿਚੋਂ 7 ਲੀਟਰ ਨਸ਼ੀਲਾ ਤਰਲ ਪਦਾਰਥ ਅਤੇ 1 ਹਜ਼ਾਰ ਨਸ਼ੀਲੇ ਕੈਪਸੂਲ ਪਾਰਵਨ ਸਪਾਸ ਅਤੇ 700 ਨਸ਼ੀਲੀਆਂ ਗੋਲੀਆਂ ਮਾਰਕਾ ਅਲਾਈਡ ਬਰਾਮਦ ਹੋਈਆਂ |