Pages

Sunday, March 10, 2013

ਲੱਖਾਂ ਰੁਪਏ ਠੱਗਣ ਦੇ ਦੋਸ਼ ਤਹਿਤ ਇਕ ਗਿ੍ਫਤਾਰ


ਲਾਲੜੂ, 9 ਮਾਰਚ (ਰਾਜਬੀਰ ਸਿੰਘ)-ਪਿਛਲੇ ਦਿਨੀਂ ਦੱਪਰ ਵਿਖੇ ਕਥਿਤ ਤੌਰ 'ਤੇ ਫਰਜੀ ਟਰੈਵਲ ਏਜੰਸੀ ਖੋਲ੍ਹਕੇ ਵਿਦੇਸ਼ ਭੇਜਣ ਦੇ ਨਾਂਅ 'ਤੇ ਲੱਖਾਂ ਰੁਪਏ ਠੱਗਣ ਦੇ ਦੋਸ਼ ਤਹਿਤ ਪੁਲਿਸ ਨੇ ਇਕ ਵਿਅਕਤੀ ਨੂੰ ਗਿ੍ਫਤਾਰ ਕਰਨ ਦਾ ਦਾਅਵਾ ਕੀਤਾ ਹੈ | ਪੁਲਿਸ ਚੌਾਕੀ ਲਹਿਲੀ ਦੇ ਇੰਚਾਰਜ਼ ਫੂਲ ਚੰਦ ਨੇ ਦੱਸਿਆ ਕਿ ਕੁੱਝ ਦਿਨ ਪਹਿਲਾਂ 9 ਵਿਅਕਤੀਆਂ ਨੇ ਜ਼ਿਲ੍ਹਾ ਪੁਲਿਸ ਮੁਖੀ ਅਜੀਤਗੜ੍ਹ ਗੁਰਪ੍ਰੀਤ ਸਿੰਘ ਭੁੱਲਰ ਕੋਲ ਸ਼ਿਕਾਇਤ ਕੀਤੀ ਸੀ ਕਿ ਦੱਪਰ ਸਥਿਤ ਇਕ ਟਰੈਵਲ ਏਜੰਸੀ ਦੇ ਪ੍ਰਬੰਧਕਾਂ ਨੇ ਉਨ੍ਹਾਂ ਤੋਂ ਵਿਦੇਸ਼ ਭੇਜਣ ਦੇ ਨਾਂਅ 'ਤੇ ਲੱਖਾਂ ਰੁਪਏ ਲਏ ਸਨ, ਪਰ ਉਨ੍ਹਾਂ ਨੂੰ ਵਿਦੇਸ਼ ਨਹੀਂ ਭੇਜਿਆ ਗਿਆ ਅਤੇ ਟਰੈਵਲ ਏਜੰਸੀ ਦਾ ਦਫ਼ਤਰ ਬੰਦ ਕਰਕੇ ਪ੍ਰਬੰਧਕ ਲਾਪਤਾ ਹੋ ਗਏ | ਇਸ ਸ਼ਿਕਾਇਤ 'ਤੇ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਸੀ | ਉਨ੍ਹਾਂ ਦੱਸਿਆ ਕਿ ਉਨ੍ਹਾਂ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਉਕਤ ਟਰੈਵਲ ਏਜੰਸੀ ਨੂੰ ਚਲਾਉਣ ਵਾਲਾ ਗੁਰਪ੍ਰੀਤ ਸਿੰਘ ਪੁੱਤਰ ਮਹਿਲ ਸਿੰਘ ਵਾਸੀ ਸੈਦਖੇੜੀ ਰੋਡ, ਨੇੜੇ ਨਵੀਂ ਅਨਾਜ ਮੰਡੀ ਰਾਜਪੁਰਾ, ਜੋ ਏਜੰਸੀ ਵਿਚ ਆਏ ਲੋਕਾਂ ਨੂੰ ਆਪਣਾ ਨਾਂਅ ਯੁਵਰਾਜ ਸਿੰਘ ਦੱਸਦਾ ਸੀ, ਸ਼ੁੱਕਰਵਾਰ ਨੂੰ ਦਫ਼ਤਰ 'ਚੋਂ ਕੁੱਝ ਕਾਗਜ ਲੈਣ ਲਈ ਦੱਪਰ ਆ ਰਿਹਾ ਹੈ, ਜਿਸ 'ਤੇ ਕਾਰਵਾਈ ਕਰਦਿਆਂ ਉਨ੍ਹਾਂ ਨੇ ਗੁਰਪ੍ਰੀਤ ਸਿੰਘ ਨੂੰ ਦੱਪਰ ਟੋਲ ਪਲਾਜਾ ਤੋਂ ਆਪਣੇ ਦਫ਼ਤਰ ਵੱਲ ਜਾਂਦੇ ਹੋਏ ਗਿ੍ਫਤਾਰ ਕਰ ਲਿਆ ਅਤੇ ਜਿਸ ਨੂੰ ਅੱਜ ਅਦਾਲਤ ਵਿਚ ਪੇਸ਼ ਕੀਤਾ ਗਿਆ, ਜਿਥੋਂ ਉਸਨੂੰ 11 ਮਾਰਚ ਤੱਕ ਪੁਲਿਸ ਰਿਮਾਂਡ ਤੇ ਭੇਜ ਦਿੱਤਾ ਗਿਆ ਹੈ | ਉਨ੍ਹਾਂ ਦੱਸਿਆ ਕਿ ਮੁੱਢਲੀ ਪੁੱਛਗਿੱਛ ਦੌਰਾਨ ਉਨ੍ਹਾਂ ਦੱਸਿਆ ਕਿ ਉਹ ਅਜੀਤਗੜ੍ਹ ਫੇਜ਼ 7 'ਚ ਰਹਿੰਦੇ ਮਨਜੀਤ ਸਿੰਘ ਨਾਂਅ ਦੇ ਵਿਅਕਤੀ ਲਈ ਤਨਖਾਹ 'ਤੇ ਕੰਮ ਕਰਦਾ ਸੀ |