ਔਰਤਾਂ ਪ੍ਰਤੀ ਸਮਾਜ ਨੂੰ ਆਪਣੀ ਸੋਚ ਬਦਲਣ ਦੀ ਲੋੜ-ਢੀਂਡਸਾ
ਅਜੀਤਗੜ੍ਹ, 9 ਮਾਰਚ /-ਔਰਤਾਂ ਪ੍ਰਤੀ
ਸਮਾਜ ਨੂੰ ਆਪਣੀ ਸੋਚ ਬਦਲਣ ਦੀ ਲੋੜ ਹੈ ਇਹ ਤਾਂ ਹੀ ਸੰਭਵ ਹੋ ਸਕਦਾ ਹੈ ਜੇਕਰ ਸਮਾਜ ਦਾ
ਹਰ ਵਰਗ ਇਸ ਵਿੱਚ ਆਪਣਾ ਯੋਗਦਾਨ ਪਾਵੇ | ਇਹ ਪ੍ਰਗਟਾਵਾ ਵਿੱਤ ਤੇ ਯੋਜਨਾ ਮੰਤਰੀ ਪੰਜਾਬ
ਸ੍ਰ: ਪਰਮਿੰਦਰ ਸਿੰਘ ਢੀਂਡਸਾ ਨੇ ਮੁਹਾਲੀ ਪ੍ਰੈਸ ਕਲੱਬ ਵੱਲੋਂ ਪਰਲਜ਼ ਗਰੁੱਪ ਦੇ
ਸਹਿਯੋਗ ਨਾਲ ਕਲੱਬ ਦੇ ਪ੍ਰਧਾਨ ਸੁਖਦੇਵ ਸਿੰਘ ਪਟਵਾਰੀ ਦੀ ਅਗਵਾਈ ਵਿੱਚ ਪੈਰਾਗਾਨ
ਸੀਨੀਅਰ ਸੈਕੰਡਰੀ ਸਕੂਲ ਸੈਕਟਰ -71 ਮੁਹਾਲੀ ਵਿਖੇ ਕੌਮਾਂਤਰੀ ਮਹਿਲਾ ਦਿਵਸ ਮੌਕੇ ਕੀਤਾ |
ਉਨ੍ਹਾਂ ਇਸ ਮੌਕੇ ਪ੍ਰਸਿੱਧ ਗਾਇਕਾ ਡੋਲੀ ਗੁਲੇਰੀਆ, ਬੀਬੀ ਪਰਮਜੀਤ ਕੌਰ ਲਾਂਡਰਾ
ਚੇਅਰਪਰਸ਼ਨ ਮਹਿਲਾ ਕਮਿਸ਼ਨ ਪੰਜਾਬ, ਬੀਬੀ ਅਮਨਜੋਤ ਕੌਰ ਰਾਮੂਵਾਲੀਆ ਕੌਮੀ ਜਨਰਲ ਸਕੱਤਰ
ਇਸਤਰੀ ਅਕਾਲੀ ਦਲ, ਸ੍ਰੀਮਤੀ ਕੁਲਵੰਤ ਕੌਰ ਸ਼ੇਰਗਿੱਲ ਪ੍ਰਧਾਨ ਪੈਰਾਗਾਨ ਐਜੂਕੇਸ਼ਨਲ
ਸੋਸਾਇਟੀ, ਡਾ: ਊਮਾ ਸ਼ਰਮਾ ਡਿਪਟੀ ਡਾਇਰੈਕਟਰ (ਸੇਵਾ ਮੁਕਤ) ਸੂਚਨਾਂ ਤੇ ਲੋਕ ਸੰਪਰਕ
ਵਿਭਾਗ, ਡਾ. ਸਰਬਜੀਤ ਕੌਰ ਸੋਹਲ (ਰਾਸ਼ਟਰਪਤੀ ਐਵਾਰਡੀ), ਸ੍ਰੀਮਤੀ ਜਸਵਿੰਦਰ ਕੌਰ ਵਾਲੀਆ
ਐਮ. ਡੀ. ਮਾਤਾ ਸਾਹਿਬ ਕੌਰ ਕਾਲਜ ਆਫ਼ ਨਰਸਿੰਗ, ਬੀਬੀ ਜਸਵੰਤ ਕੌਰ ਬਲੱਡ ਡੋਨਰ (ਲਿਮਕਾ
ਬੁੱਕ ਰਿਕਾਰਡ ਹੋਲਡਰ) ਅਤੇ ਸ੍ਰੀਮਤੀ ਹਰਪ੍ਰੀਤ ਕੌਰ ਏ. ਆਈ. ਜੀ. (ਲਿਟੀਗੇਸ਼ਨ) ਨੂੰ
ਵਿਸ਼ੇਸ ਤੌਰ 'ਤੇ ਸਨਮਾਨਿਤ ਕੀਤਾ | ਇਸ ਮੌਕੇ ਮੁੱਖ ਸੰਸਦੀ ਸਕੱਤਰ ਸਮਾਜਿਕ ਸੁਰੱਖਿਆ,
ਇਸਤਰੀ ਤੇ ਬਾਲ ਵਿਕਾਸ ਵਿਭਾਗ ਪੰਜਾਬ ਸ੍ਰੀਮਤੀ ਐਫ. ਨਿਸਾਰਾ ਖਾਤੂਨ ਨੇ ਵੀ ਆਪਣੇ ਵਿਚਾਰ
ਪੇਸ਼ ਕੀਤੇ | ਇਸ ਮੌਕੇ ਅਮਨਜੋਤ ਕੌਰ ਰਾਮੂਵਾਲੀਆ ਨੇ ਕਿਹਾ ਕਿ ਔਰਤਾਂ ਵਿਰੁੱਧ ਹੋ ਰਹੇ
ਅੱਤਿਆਚਾਰ ਨੂੰ ਰੋਕਣ ਲਈ ਜਿੱਥੇ ਸਖ਼ਤ ਕਾਨੂੰਨ ਬਣਨੇ ਚਾਹੀਦੇ ਹਨ, ਉੱਥੇ ਫਾਸਟ ਟਰੈਕ
ਅਦਾਲਤਾਂ ਦੀ ਵੀ ਸਥਾਪਨਾ ਹੋਣੀ ਚਾਹੀਦੀ ਹੈ | ਇਸ ਮੌਕੇ ਐਸ. ਡੀ. ਐਮ. ਲਖਮੀਰ ਸਿੰਘ,
ਬਲਜੀਤ ਸਿੰਘ ਕੁੰਭੜਾ ਉੱਘੇ ਸਮਾਜ ਸੇਵਕ, ਚਰਨਜੀਤ ਸਿੰਘ ਵਾਲੀਆ ਚੇਅਰਮੈਨ ਮਾਤਾ ਸਾਹਿਬ
ਕੌਰ ਕਾਲਜ ਆਫ਼ ਨਰਸਿੰਗ ਮੋਹਾਲੀ, ਸਬਾਕਾ ਕੌਾਸਲਰ ਪਰਮਜੀਤ ਸਿੰਘ ਕਾਹਲੋਂ, ਕਲੱਬ ਦੇ
ਜਨਰਲ ਸਕੱਤਰ ਗੁਰਮੀਤ ਸਿੰਘ ਸ਼ਾਹੀ ਸਮੇਤ ਕਲੱਬ ਦੇ ਹੋਰ ਆਹੁਦੇਦਾਰ ਅਤੇ ਹੋਰ ਪ੍ਰਮੁੱਖ
ਸ਼ਖ਼ਸੀਅਤਾਂ ਵੀ ਮੌਜੂਦ ਸਨ |