ਬਰਨਾਲਾ
ਬਰਨਾਲਾ, 26 ਮਾਰਚ -ਥਾਣਾ ਸਦਰ
ਬਰਨਾਲਾ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਸੀ.ਆਈ.ਏ. ਸਟਾਫ਼ ਦੀ ਪੁਲਿਸ ਪਾਰਟੀ ਗਸ਼ਤ
ਦੌਰਾਨ ਗੁਰਸੇਵਕ ਸਿੰਘ ਪੱੁਤਰ ਮੱਖਣ ਸਿੰਘ ਜੱਟ ਸਿੱਖ ਪਿੰਡ ਸਹਿਜੜ੍ਹਾ ਨੂੰ ਪਿੰਡ ਖੁੱਡੀ
ਕਲਾਂ ਦੇ ਨੇੜੇ ਸ਼ੱਕ ਦੇ ਆਧਾਰ 'ਤੇ ਰੋਕ ਕੇ ਤਲਾਸ਼ੀ ਕੀਤੀ ਤਾਂ ਤਲਾਸ਼ੀ ਦੌਰਾਨ ਉਸ
ਕੋਲੋਂ ਰਿਵਾਲਵਰ ਦੇਸੀ, ਇਕ ਜਿੰਦਾ ਕਾਰਤੂਸ, ਇਕ ਚੱਲਿਆ ਖੋਲ ਕਾਰਤੂਸ਼ ਬਰਾਮਦ ਕੀਤਾ |
ਆਰਮਜ ਐਕਟ ਤਹਿਤ ਥਾਣਾ ਬਰਨਾਲਾ ਵਿਖੇ ਪਰਚਾ ਦਰਜ ਕੀਤਾ ਗਿਆ ਹੈ |