ਬਰਨਾਲਾ, 26 ਮਾਰਚ -ਪਿਛਲੇ ਦਿਨੀਂ
ਪੱਤੀ ਰੋਡ ਬਰਨਾਲਾ ਸਥਿਤ ਇਕ ਕਾਪੀਆਂ ਬਣਾਉਣ ਵਾਲੀ ਫ਼ੈਕਟਰੀ 'ਚ ਕੰਮ ਕਰਦੀ ਇਕ ਨਾਬਾਲਗ
ਲੜਕੀ, ਫ਼ੈਕਟਰੀ 'ਚ ਹੀ ਕੰਮ ਕਰਦੇ ਸਾਥੀ ਵੱਲੋਂ ਉਧਾਲ਼ ਕੇ ਲੈ ਜਾਣ 'ਤੇ ਪੁਲਿਸ ਚੌਾਕੀ
ਬੱਸ ਸਟੈਂਡ ਬਰਨਾਲਾ ਵੱਲੋਂ ਉਚਿਤ ਕਾਰਵਾਈ ਕਰਕੇ ਲੜਕਾ ਮਸੂਰ ਆਲਮ ਪੱੁਤਰ ਮੁਹੰਮਦ
ਮਾਊਦੀਨ ਵਾਸੀ ਬਿਹਾਰ ਨੂੰ ਗਿ੍ਫ਼ਤਾਰ ਕਰ ਲਿਆ ਤੇ 16 ਸਾਲਾ ਰਾਜਪੂਤ ਲੜਕੀ, ਪੁਲਿਸ ਨੇ
ਵਾਰਸਾਂ ਦੇ ਹਵਾਲੇ ਕਰ ਦਿੱਤੀ | ਲੜਕੇ 'ਤੇ ਬਣਦੀ ਕਾਰਵਾਈ ਕੀਤੀ ਜਾ ਰਹੀ ਹੈ | ਉਕਤ
ਜਾਣਕਾਰੀ ਡੀ.ਐੱਸ.ਪੀ. ਹਰਮੀਕ ਸਿੰਘ ਦਿਉਲ ਨੇ ਦਿੱਤੀ |