Pages

Tuesday, March 12, 2013

ਰਾਮੂਵਾਲੀਆ ਹਰ ਵੀਰਵਾਰ ਹਲਕੇ ਦੇ ਵਸਨੀਕਾਂ ਦੀਆਂ ਸਮੱਸਿਆਵਾਂ ਸੁਣਨਗੇ

ਜੀਤਗੜ੍ਹ, 11 ਮਾਰਚ  -ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਮੀਤ ਪ੍ਰਧਾਨ ਅਤੇ ਹਲਕਾ ਇੰਚਾਰਜ ਅਜੀਤਗੜ੍ਹ ਸ: ਬਲਵੰਤ ਸਿੰਘ ਰਾਮੂਵਾਲੀਆ ਨੇ ਫੈਸਲਾ ਲਿਆ ਹੈ ਕਿ ਉਹ ਹਰ ਵੀਰਵਾਰ ਸਥਾਨਕ ਗੁਰਦੁਆਰਾ ਅੰਬ ਸਾਹਿਬ, ਫੇਸ-8 ਵਿਖੇ ਬੈਠਕੇ ਹਲਕਾ ਅਜੀਤਗੜ੍ਹ ਦੇ ਸ਼ਹਿਰ ਅਤੇ ਪਿੰਡਾਂ ਦੇ ਵਸਨੀਕਾਂ ਨਾਲ ਸਬੰਧਤ ਸਮੱਸਿਆਵਾਂ ਨੂੰ ਸੁਣਨਗੇ | ਉਨ੍ਹਾਂ ਅੱਗੇ ਕਿਹਾ ਕਿ ਲੋਕਾਂ ਨੂੰ ਬੁਨਿਆਦੀ ਸਹੂਲਤਾਂ ਮੁਹੱਈਆ ਕਰਵਾਉਣੀਆਂ ਅਤੇ ਦੁੱਖਾਂ ਦਰਦਾਂ ਨੂੰ ਨਜ਼ਦੀਕੀ ਤੌਰ 'ਤੇ ਸਮਝਕੇ ਉਨ੍ਹਾਂ ਦੇ ਹੱਲ ਲਈ ਕੋਸ਼ਿਸ਼ ਕਰਨਾ ਮੱੁਢਲਾ ਫਰਜ਼ ਹੈ | ਉਨ੍ਹਾਂ ਕਿਹਾ ਕਿ ਭਾਵੇਂ ਉਹ ਹਫਤੇ ਦੇ ਬਾਕੀ ਦਿਨ ਵੀ ਹਲਕੇ ਵਿੱਚ ਹੀ ਵਿਚਰਣਗੇ, ਪ੍ਰੰਤੂ ਹਰ ਵੀਰਵਾਰ ਸਾਰਾ ਦਿਨ ਹੀ ਹਲਕੇ ਦੇ ਲੋਕਾਂ ਲਈ ਹੀ ਰਾਖਵਾਂ ਰੱਖਿਆ ਹੈ ਅਤੇ ਹਲਕੇ ਤੋਂ ਬਾਹਰ ਦੇ ਲੋਕ ਇਸ ਦਿਨ ਮਿਲਣ ਦੀ ਖੇਚਲ ਨਾ ਕਰਨ |