Pages

Tuesday, March 12, 2013

ਚੰਡੀਗੜ੍ਹ 'ਤੇ ਸਾਡਾ ਹੱਕ ਜਿਸ ਨੂੰ ਅਸੀਂ ਨਹੀਂ ਛੱਡਾਂਗੇ - ਹੁੱਡਾ

ਚੰਡੀਗੜ੍ਹ, 11 ਮਾਰਚ  -ਮੁੱਖ ਮੰਤਰੀ ਸ੍ਰੀ ਭੁਪਿੰਦਰ ਸਿੰਘ ਹੁੱਡਾ ਨੇ ਦਾਅਵਾ ਕੀਤਾ ਹੈ ਕਿ ਹਰਿਆਣਾ ਰਾਜ ਆਪਣੇ ਹਿੱਸੇ ਦੇ ਪਾਣੀ ਦੀ ਇਕ-ਇਕ ਬੂੰਦ ਲੈ ਕੇ ਰਹੇਗਾ ਅਤੇ ਚੰਡੀਗੜ੍ਹ 'ਤੇ ਹਰਿਆਣਾ ਦਾ ਹੱਕ ਹੈ ਅਤੇ ਉਹ ਆਪਣਾ ਇਹ ਹੱਕ ਨਹੀਂ ਛੱਡਣਗੇ | ਉਹ ਅੱਜ ਹਰਿਆਣਾ ਵਿਧਾਨ ਸਭਾ ਦੇ ਬਜਟ ਸੈਸ਼ਨ ਦੇ ਆਖ਼ਰੀ ਦਿਨ ਪੰਜਾਬ ਵਿਧਾਨ ਸਭਾ ਬਜਟ ਸੈਸ਼ਨ ਦਾ ਉਦਘਾਟਨ ਕਰਨ ਸਮੇਂ ਰਾਜਪਾਲ ਸ੍ਰੀ ਸ਼ਿਵਰਾਜ ਪਾਟਿਲ ਦੇ ਭਾਸ਼ਣ ਵਿਚ ਪਾਣੀ ਅਤੇ ਰਾਜਧਾਨੀ ਦੇ ਮੁੱਦੇ 'ਤੇ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ | ਉਨ੍ਹਾਂ ਕਿਹਾ ਕਿ ਪੰਜਾਬ ਇਸ ਮੁੱਦੇ 'ਤੇ ਵੱਖਰੇ ਤੌਰ 'ਤੇ ਫ਼ੈਸਲੇ ਨਹੀਂ ਲੈ ਸਕਦਾ | ਚੰਡੀਗੜ੍ਹ 'ਤੇ ਸਾਡਾ ਅਧਿਕਾਰ ਹੈ, ਕਿਉਾਕਿ ਪੰਜਾਬ ਵਿਚ ਹਿੰਦੀ ਭਾਸ਼ੀ ਖੇਤਰ ਵੀ ਹਨ, ਜੋ ਹਰਿਆਣਾ ਨੂੰ ਮਿਲਣੇ ਚਾਹੀਦੇ ਹਨ |
ਉਨ੍ਹਾਂ ਫਿਰ ਕਿਹਾ ਕਿ ਪੰਜਾਬ ਦੇ ਪਾਣੀਆਂ 'ਤੇ ਸਾਡਾ ਅਧਿਕਾਰੀ ਹੈ ਅਤੇ ਸਾਡੇ ਸਾਂਝੇਦਾਰ ਵੀ ਰਹੇ ਹਨ, ਜਦ ਹਰਿਆਣਾ ਅਤੇ ਪੰਜਾਬ ਇਕ ਰਾਜ ਸੀ | ਹਰਿਆਣਾ ਇੰਡਸ-ਬੇਸਿਨ ਦੇ ਸ਼ੂ 'ਤੇ ਵਿਖਾਇਆ ਗਿਆ ਹੈ, ਜੋ ਰਾਵੀ, ਬਿਆਸ ਅਤੇ ਸਤਲੁਜ ਨਦੀਆਂ ਦਾ ਕੋ-ਬੇਸਿਨ ਹੈ | ਉਨ੍ਹਾਂ ਨੇ ਕਿਹਾ ਕਿ ਕੋ-ਬੇਸਿਨ ਦੇ ਆਧਾਰ 'ਤੇ ਅਸੀਂ ਇਕ ਬੂੰਦ ਵੀ ਪਾਣੀ ਛੱਡਣ ਨੂੰ ਤਿਆਰ ਨਹੀਂ ਹਾਂ ਅਤੇ ਆਪਣਾ ਹੱਕ ਲੈ ਕੇ ਰਹਾਂਗੇ | ਉਨ੍ਹਾਂ ਨੇ ਕਿਹਾ ਕਿ ਸਾਡੇ ਕੋਲ ਤਿੰਨ ਹੀ ਮੁੱਦੇ ਹਨ - ਪਾਣੀ, ਰਾਜਧਾਨੀ ਅਤੇ ਟੈਰੀਟਰੀ (ਖੇਤਰ), ਜਿਸ ਵਿਚ ਸਾਡੀ ਪਹਿਲ ਪਾਣੀ ਹੈ ਅਤੇ ਪੰਜਾਬ ਸਾਡੇ ਹੱਕ ਦਾ ਪਾਣੀ ਮਾਰ ਰਿਹਾ ਹੈ | ਉਨ੍ਹਾਂ ਕਿਹਾ ਕਿ ਸਾਡੀ ਪੂਰੀ ਯੋਜਨਾ ਹੈ ਕਿ ਪੰਜਾਬ ਦੇ ਨਾਲ ਗੱਲਬਾਤ ਕਰਕੇ ਹੀ ਇਸ ਸਮੱਸਿਆ ਨੂੰ ਸੁਲਝਾਇਆ ਜਾਵੇ ਅਤੇ ਗੱਲਬਾਤ ਹੋਣੀ ਵੀ ਚਾਹੀਦੀ ਹੈ | ਸ੍ਰੀ ਹੁੱਡਾ ਨੇ ਕਿਹਾ ਕਿ ਮੈਂ ਉਮੀਦ ਕਰਦਾ ਹਾਂ ਕਿ ਪੰਜਾਬ ਸਾਡਾ ਵੱਡਾ ਭਰਾ ਹੈ, ਉਨ੍ਹਾਂ ਨੂੰ ਵੀ ਨਰਮਾਈ ਵਿਖਾਉਣੀ ਚਾਹੀਦੀ ਹੈ | ਕਿਸੇ ਵੀ ਕੰਮ ਲਈ ਗੱਲਬਾਤ ਕਰਨੀ ਲਾਜ਼ਮੀ ਹੈ | ਕੈਗ ਰਿਪੋਰਟ ਬਾਰੇ ਪੁੱਛੇ ਗਏ ਸਵਾਲ ਦੇ ਜਵਾਬ ਵਿਚ ਸ੍ਰੀ ਹੁੱਡਾ ਨੇ ਕਿਹਾ ਕਿ (ਸੀਜੀਏ) ਦੀ ਰਿਪੋਰਟ ਦੀ ਬਹਿਸ ਪੀਏਸੀ ਵਿਚ ਹੁੰਦੀ ਹੈ, ਨਾ ਕਿ ਸਦਨ ਵਿਚ | ਇਸ ਬਹਿਸ ਵਿਚ ਹਿੱਸਾ ਲੈਣ ਲਈ ਸੀਏਜੀ ਦਾ ਇਕ ਮੈਂਬਰ ਵੀ ਸ਼ਾਮਿਲ ਹੁੰਦਾ ਹੈ |