ਬਰਨਾਲਾ, 22 ਮਾਰਚ -ਆਪਣੀ
ਭੂਆ ਕੋਲ ਛੇਵੀਂ ਜਮਾਤ ਵਿਚ ਪੜ੍ਹਦੀ ਲੜਕੀ ਨੂੰ ਉਸ ਦੇ ਫੱੁਫੜ ਵੱਲੋਂ ਡੰਡਿਆਂ ਨਾਲ
ਕੱੁਟ-ਕੱੁਟ ਕੇ ਮਾਰ ਦੇਣ ਦੀ ਖ਼ਬਰ ਹੈ | ਡੀ.ਐਸ.ਪੀ. ਸ: ਹਰਮੀਕ ਸਿੰਘ ਦਿਓਲ ਨੇ
ਜਾਣਕਾਰੀ ਦਿੰਦਿਆਂ ਦੱਸਿਆ ਕਿ ਪਿੰਡ ਚੁਹਾਣਕੇ ਖ਼ੁਰਦ ਦੀ 11-12 ਵਰਿ੍ਹਆਂ ਦੀ ਗੁਰਪ੍ਰੀਤ
ਕੌਰ ਪੱੁਤਰੀ ਸ: ਜਰਨੈਲ ਸਿੰਘ ਆਪਣੀ ਭੂਆ ਸ਼ਿੰਦਰ ਕੌਰ ਕੋਲ ਪਿੰਡ ਨੰਗਲ ਵਿਖੇ ਰਹਿੰਦੀ
ਸੀ | ਪਿਛਲੇ ਦਿਨੀਂ ਸ਼ਿੰਦਰ ਕੌਰ ਆਪਣੀ ਬੇਟੀ ਮਨਦੀਪ ਕੌਰ ਨਾਲ ਕਿਸੇ ਜ਼ਰੂਰੀ ਕੰਮ ਲਈ
ਆਪਣੇ ਪੇਕੇ ਘਰ ਚੁਹਾਣਕੇ ਕਲਾਂ ਚਲੀ ਗਈ | ਲੜਕੀ ਦਾ ਫੱੁਫੜ ਅਜੈਬ ਸਿੰਘ ਲੜਕੀ ਨੂੰ ਘਰ
ਦਾ ਧਿਆਨ ਰੱਖਣ ਲਈ ਕਹਿ ਕੇ ਖੇਤਾਂ ਨੂੰ ਚਲਾ ਗਿਆ ਪਰ ਲੜਕੀ ਦੂਸਰੇ ਬੱਚਿਆਂ ਨਾਲ ਖੇਡਣ
ਲਈ ਘਰੋਂ ਬਾਹਰ ਚਲੀ ਗਈ | ਜਦੋਂ ਅਜੈਬ ਸਿੰਘ ਘਰ ਆਇਆ ਤਾਂ ਉਸ ਨੇ ਗੁੱਸੇ ਵਿਚ ਆ ਕੇ
ਲੜਕੀ ਨੂੰ ਡੰਡਿਆਂ ਨਾਲ ਬੇਤਹਾਸ਼ਾ ਕੁੱੱਟਿਆ, ਜਿਸ ਕਾਰਨ ਲੜਕੀ ਦੀ ਮੌਤ ਹੋ ਗਈ | ਅਜੈਬ
ਸਿੰਘ ਨੇ ਲੜਕੀ ਦੇ ਮਾਤਾ ਪਿਤਾ ਨੂੰ ਦੱਸਿਆ ਕਿ ਲੜਕੀ ਦੀ ਮੌਤ ਪੌੜੀਆਂ ਤੋਂ ਡਿੱਗ ਕੇ
ਹੋਈ ਹੈ | ਲੜਕੀ ਦਾ ਸਸਕਾਰ ਕਰ ਦਿੱਤਾ ਗਿਆ ਹੈ, ਪਰ ਕਿਸੇ ਚਸ਼ਮਦੀਦ ਵੱਲੋਂ ਦੱਸਣ 'ਤੇ
ਲੜਕੀ ਦੇ ਚਾਚਾ ਸ਼ੇਰ ਸਿੰਘ ਪੱੁਤਰ ਨੇਕ ਸਿੰਘ ਵਾਸੀ ਚੁਹਣਾਕੇ ਖ਼ੁਰਦ ਨੇ ਸਦਰ ਥਾਣਾ
ਬਰਨਾਲਾ ਵਿਖੇ ਲੜਕੀ ਦੇ ਫੁੱਫੜ ਅਜੈਬ ਸਿੰਘ ਖਿਲਾਫ ਸ਼ਿਕਾਇਤ ਕੀਤੀ ਹੈ | ਲੜਕੀ ਦੇ ਚਾਚੇ
ਵੱਲੋਂ ਕੀਤੀ ਸ਼ਿਕਾਇਤ ਦੇ ਅਧਾਰ 'ਤੇ ਪਰਚਾ ਦਰਜ ਕੀਤਾ ਗਿਆ ਹੈ |