|
ਚੰਡੀਗੜ੍ਹ, 27 ਅਪ੍ਰੈਲ : ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ
ਸਿੰਘ ਨੇ ਪਾਕਿਸਤਾਨ ਦੀ ਕੋਟ ਲੱਖਪਤ ਜੇਲ੍ਹ 'ਚ ਬੰਦ ਭਾਰਤੀਆ ਕੈਦੀ ਸਰਬਜੀਤ ਸਿੰਘ 'ਤੇ
ਜਾਨਲੇਵਾ ਹਮਲੇ ਦੀ ਨਿੰਦਾ ਕੀਤੀ ਹੈ| ਉਨ੍ਹਾਂ ਨੇ ਕਿਹਾ ਕਿ ਕਿਸੇ ਵੀ ਵਿਅਕਤੀ ਨਾਲ ਇੰਨੀ
ਬੁਰੀ ਤਰ੍ਹਾਂ ਵਿਹਾਰ ਬਹੁਤ ਹੀ ਵਹਿਸ਼ੀਆਨਾ ਹਰਕਤ ਹੈ, ਜਿਸਦਾ ਇਕੋਮਾਤਰ ਟੀਚਾ ਉਸਦੀ
ਹੱਤਿਆ ਕਰਨਾ ਸੀ|
ਸਰਬਜੀਤ ਦੀ ਪਤਨੀ, ਬੇਟੀਆਂ ਤੇ ਭੈਣ ਨਾਲ ਹਮਦਰਦੀ ਪ੍ਰਗਟ ਕਰਦੇ ਹੋਏ ਕੈਪਟਨ ਅਮਰਿੰਦਰ ਨੇ
ਭਾਰਤ ਸਰਕਾਰ ਨੂੰ ਸੁਨਿਸ਼ਚਿਤ ਕਰਨ ਨੂੰ ਕਿਹਾ ਹੈ ਕਿ ਸਰਬਜੀਤ ਦੀ ਜਿੰਦਗੀ ਕਿਸੇ ਵੀ
ਕੀਮਤ 'ਤੇ ਬਚਾਈ ਜਾਵੇ ਅਤੇ ਉਸਨੂੰ ਇਲਾਜ ਲਈ ਪਾਕਿਸਤਾਨ ਤੋਂ ਬਾਹਰ ਸ਼ਿਫਟ ਕੀਤਾ ਜਾਵੇ|
ਇਥੇ ਜਾਰੀ ਬਿਆਨ 'ਚ ਸਾਬਕਾ ਮੁੱਖ ਮੰਤਰੀ ਨੇ ਕਿਹਾ ਕਿ ਜੇਕਰ ਸਰਬਜੀਤ ਨੂੰ ਮੌਤ ਦੀ ਸਜਾ
ਸੁਣਾਈ ਗਈ ਹੈ ਤੇ ਉਸਦੀ ਮੁਆਫੀ ਦੀ ਅਪੀਲ ਰੱਦ ਕਰ ਦਿੱਤੀ ਗਈ ਹੈ, ਤਾਂ ਇਸ ਨਾਲ ਕਿਸੇ ਉਸ
'ਤੇ ਜਾਨਲੇਵਾ ਹਮਲਾ ਕਰਨ ਦਾ ਲਾਇਸੈਂਸ ਨਹੀਂ ਮਿਲ ਜਾਂਦਾ| ਇਹ ਲੋਕਾਂ ਦੀ ਵੈਹਸ਼ੀਆਨਾ
ਸੋਚ ਨੂੰ ਦਰਸਾਉਾਂਦਾਹੈ, ਜਿਨ੍ਹਾਂ ਨੇ ਉਸ ਨਾਲ ਮਾਰਕੁੱਟ ਕੀਤੀ ਹੈ| ਉਨ੍ਹਾਂ ਨੇ ਆਸ
ਜਤਾਈ ਕਿ ਸਰਬਜੀਤ ਦੀ ਹਾਲਤ ਜਲਦੀ ਹੀ ਸੁਧਰੇਗੀ|
ਕੈਪਟਨ ਅਮਰਿੰਦਰ ਨੇ ਮੰਗ ਕੀਤੀ ਹੈ ਕਿ ਭਾਰਤ ਸਰਕਾਰ ਇਸ ਮਾਮਲੇ 'ਤੇ ਪਾਕਿਸਤਾਨ ਸਰਕਾਰ
ਸਾਹਮਣੇ ਰੋਸ ਜਤਾਏ| ਸਰਬਜੀਤ ਦੇ ਪਰਿਵਾਰਿਕ ਮੈਂਬਰਾਂ ਦੇ ਉਥੇ ਜਾਣ ਲਈ ਪੁਖਤਾ ਪ੍ਰਬੰਧ
ਕੀਤੇ ਜਾਣ ਅਤੇ ਉਨ੍ਹਾਂ ਉਸਦੇ ਇਲਾਜ ਦੌਰਾਨ ਉਥੇ ਹੀ ਰਹਿਣ ਦਿੱਤਾ ਜਾਵੇ|
ਉਨ੍ਹਾਂ ਨੇ ਆਸ ਜਤਾਈ ਕਿ ਪਾਕਿਸਤਾਨ ਸਰਕਾਰ ਤੇ ਪੰਜਾਬ ਦੀ ਫੈਡਰਲ ਸਰਕਾਰ ਇਸ ਮਾਮਲੇ 'ਤੇ
ਸਖਤ ਨੋਟਿਸ ਲਏਗੀ ਅਤੇ ਉਥੇ ਬੰਦ ਭਾਰਤੀਯ ਕੈਦੀਆਂ ਦੀ ਸੁਰੱਖਿਆ ਸੁਨਿਸ਼ਚਿਤ ਕਰੇਗੀ|
ਉਨ੍ਹਾਂ ਨੇ ਕਿਹਾ ਕਿ ਅਜਿਹੀਆਂ ਘਟਨਾਵਾਂ ਲੋਕਾਂ ਦੀਆਂ ਭਾਵਨਾਵਾਂ ਨੂੰ ਠੇਸ
ਪਹੁੰਚਾਉਂਦੀਆਂ�ਹਨ, ਜਿਹੜੇ ਪਿਆਰ ਤੇ ਅਮਨ ਚਾਹੁੰਦੇ ਹਨ|
|
|