ਚੰਡੀਗੜ੍ਹ 26 ਅਪਰੈਲ : ਪੰਜਾਬ ਸਰਕਾਰ ਨੇ ਇਕ ਹੁਕਮ ਜਾਰੀ ਕਰਕੇ ਛੇ ਪੀ.ਪੀ.ਐਸ ਅਧਿਕਾਰੀਆਂ ਦੇ ਤਬਾਦਲੇ ਕਰ ਦਿੱਤੇ ਹਨ। ਸਰਕਾਰੀ ਬੁਲਾਰੇ ਅਨੁਸਾਰ ਨਰਿੰਦਰ ਕੌਸ਼ਲ ਨੂੰ ਐਸ.ਪੀ(ਐਚ) ਬਰਨਾਲਾ, ਸ਼੍ਰੀ ਰਸ਼ਪਾਲ ਸਿੰਘ ਘੁੰਮਣ ਨੂੰ ਐਸ.ਪੀ, ਜੀ ਆਰ ਪੀ ਜਲੰਧਰ, ਸ਼੍ਰੀ ਸਤਿੰਦਰਪਾਲ ਸਿੰਘ ਨੂੰ ਐਸ.ਪੀ (ਐਚ) ਖੰਨਾ, ਸ਼੍ਰੀ ਸਰਬਜੀਤ ਸਿੰਘ ਨੂੰ ਐਸ.ਪੀ (ਐਚ) ਫਰੀਦਕੋਟ, ਸ਼੍ਰੀ ਵਿਪਨ ਚੌਧਰੀ ਨੂੰ ਐਸ.ਪੀ (ਡੀ) ਬਟਾਲਾ ਅਤੇ ਕੁਲਜੀਤ ਸਿੰਘ ਨੂੰ 9ਵੀਂ ਬਟਾਲੀਅਨ ਪੀ ਏ ਪੀ ਅੰਮ੍ਰਿਤਸਰ ਲਾਇਆ ਗਿਆ ਹੈ।