ਬਰਨਾਲਾ,
1 ਅਪ੍ਰੈਲ -ਸ਼ੋ੍ਰਮਣੀ ਅਕਾਲੀ ਦਲ ਅੰਮਿ੍ਤਸਰ ਦੀ ਜ਼ਿਲ੍ਹਾ
ਜਥੇਬੰਦੀ ਨੇ ਜ਼ਿਲ੍ਹਾ ਪ੍ਰਧਾਨ ਜਥੇ: ਰਣਜੀਤ ਸਿੰਘ ਸੰਘੇੜਾ ਦੀ ਅਗਵਾਈ 'ਚ ਏ.ਡੀ.ਸੀ
ਬਰਨਾਲਾ ਜੋਰਾ ਸਿੰਘ ਥਿੰਦ ਰਾਹੀਂ ਪੰਜਾਬ ਦੇ ਰਾਜਪਾਲ ਸ਼ਿਵਰਾਜ ਪਾਟਿਲ ਨੂੰ ਇਕ ਮੰਗ
ਪੱਤਰ ਦਿੱਤਾ | ਇਸ ਤੋਂ ਪਹਿਲਾਂ ਜ਼ਿਲ੍ਹਾ ਜਥੇਬੰਦੀ ਨੇ ਡਿਪਟੀ ਕਮਿਸ਼ਨਰ ਬਰਨਾਲਾ ਦੇ
ਦਫ਼ਤਰ ਅੱਗੇ ਮੰਗ ਪੱਤਰ 'ਚ ਸ਼ਾਮਿਲ ਮੰਗਾਂ ਦੀ ਪੂਰਤੀ ਲਈ ਤੇ ਅਕਾਲੀ ਭਾਜਪਾ ਗਠਜੋੜ
ਸਰਕਾਰ ਦੀਆਂ ਨੀਤੀਆਂ ਿਖ਼ਲਾਫ਼ ਧਰਨਾ ਦਿੱਤਾ ਬਾਅਦ 'ਚ ਪੰਜਾਬ ਦੀ ਡਾਵਾਂਡੋਲ ਕਾਨੂੰਨੀ
ਵਿਵਸਥਾ ਨੂੰ ਦਰੁਸਤ ਕਰਨ, ਕਿਸਾਨਾਂ, ਮਜ਼ਦੂਰਾਂ, ਵਪਾਰੀਆਂ, ਦੁਕਾਨਦਾਰਾਂ ਤੇ
ਬੇਰੁਜ਼ਗਾਰਾਂ ਦੀਆਂ ਮੁਸ਼ਕਲਾਂ ਨੂੰ ਪਹਿਲ ਦੇ ਆਧਾਰ 'ਤੇ ਹੱਲ ਕਰਨ ਤੇ ਸੂਬੇ ਵਿਚ ਵਿਕਾਸ
ਪੱਖੋਂ ਆਈ ਖੜੋਤ ਨੂੰ ਚਾਲੂ ਕਰਨ ਸਬੰਧੀ ਇਕ ਮੰਗ ਪੱਤਰ ਦਿੱਤਾ ਗਿਆ | ਮੰਗ ਪੱਤਰ 'ਚ
ਉਮੀਦ ਕੀਤੀ ਗਈ ਕਿ ਰਾਜਪਾਲ ਪੰਜਾਬ ਅਕਾਲੀ-ਭਾਜਪਾ ਗਠਜੋੜ ਦੀ ਹਰ ਪੱਧਰ 'ਤੇ ਅਸਫਲਤਾ ਨੂੰ
ਧਿਆਨ 'ਚ ਰੱਖਦੇ ਹੋਏ ਵਿਕਾਸ ਦੇ ਮੁੱਢਲੇ ਢਾਂਚੇ ਦੀ ਹਿਫ਼ਾਜ਼ਤ ਲਈ ਜ਼ਰੂਰੀ ਕਦਮ
ਉਠਾਉਣਗੇ | ਇਸ ਮੌਕੇ ਜ਼ਿਲ੍ਹਾ ਮੀਤ ਪ੍ਰਧਾਨ ਹਰੀ ਸਿੰਘ ਸੰਘੇੜਾ, ਜ਼ਿਲ੍ਹਾ ਵਰਕਿੰਗ
ਕਮੇਟੀ ਮੈਂਬਰ ਚਰਨ ਸਿੰਘ ਸੰਘੇੜਾ, ਬਰਨਾਲਾ ਸ਼ਹਿਰੀ ਪ੍ਰਧਾਨ ਡਾ: ਜਗਰੂਪ ਸਿੰਘ ਸੰਧੂ
ਪੱਤੀ, ਜ਼ਿਲ੍ਹਾ ਜਥੇਬੰਦਕ ਸਕੱਤਰ ਧੰਨਾ ਸਿੰਘ ਠੀਕਰੀਵਾਲ, ਸਰਕਲ ਪ੍ਰਧਾਨ ਜੀਤ ਸਿੰਘ
ਮਾਂਗੇਵਾਲ, ਜ਼ਿਲ੍ਹਾ ਕਮੇਟੀ ਮੈਂਬਰ ਬਲਜਿੰਦਰ ਸਿੰਘ, ਸਰਕਲ ਦਿਹਾਤੀ ਪ੍ਰਧਾਨ ਹਰਜੀਤ
ਸਿੰਘ ਸੰਘੇੜਾ, ਯੂਥ ਜ਼ਿਲ੍ਹਾ ਪ੍ਰਧਾਨ ਹਰਵਿੰਦਰ ਸਿੰਘ ਹਰੀਗੜ੍ਹ, ਜ਼ਿਲ੍ਹਾ ਜਨਰਲ ਸਕੱਤਰ
ਅਜਾਇਬ ਸਿੰਘ ਭੈਣੀ ਫ਼ੱਤਾ, ਜ਼ਿਲ੍ਹਾ ਪੈੱ੍ਰਸ ਸਕੱਤਰ ਪ੍ਰੀਤਮ ਸਿੰਘ ਟੋਨੀ, ਸਰਕਲ
ਪ੍ਰਧਾਨ ਮਹਿੰਦਰ ਸਿੰਘ ਸਹਿਜੜ੍ਹਾ, ਸੁਖਵਿੰਦਰ ਸਿੰਘ ਪੱਪੂ ਮਹਿਲ ਕਲਾਂ, ਸਰਕਲ ਪ੍ਰਧਾਨ
ਭਦੌੜ ਮੱਖਣ ਸਿੰਘ, ਗੁਰਮੀਤ ਸਿੰਘ ਸੰਘੇੜਾ ਤੇ ਪ੍ਰਤਾਪ ਸਿੰਘ ਸੰਘੇੜਾ ਆਦਿ ਸ਼ੋ੍ਰਮਣੀ
ਅਕਾਲੀ ਦਲ ਅੰਮਿ੍ਤਸਰ ਦੇ ਕਾਰਕੁਨ ਹਾਜ਼ਰ ਸਨ |