ਬਰਨਾਲਾ, 1 ਅਪ੍ਰੈਲ ( pp)-ਅਨਾਜ ਮੰਡੀ
ਬਰਨਾਲਾ 'ਚ ਨਵੀਆਂ ਬਣ ਰਹੀਆਂ ਦੁਕਾਨਾਂ ਦੇ ਥੜੇ੍ਹ ਤੋਂ ਇਕ ਅਣਪਛਾਤੀ ਲਾਸ਼ ਮਿਲਣ ਦੀ
ਖ਼ਬਰ ਹੈ | ਡੀ.ਐੱਸ.ਪੀ. ਹਰਮੀਕ ਸਿੰਘ ਦਿਉਲ ਦੇ ਹੁਕਮਾਂ ਤੇ ਪੁਲਿਸ ਚੌਾਕੀ ਬੱਸ ਸਟੈਂਡ
ਬਰਨਾਲਾ ਦੇ ਮੁਖੀ ਐੱਸ.ਆਈ. ਜੁਗਰਾਜ ਸਿੰਘ ਨੇ ਦੱਸਿਆ ਕਿ ਅਨਾਜ ਮੰਡੀ 'ਚ ਐੱਸ.ਐੱਸ.ਪੀ.
ਦਫ਼ਤਰ ਦੇ ਨੇੜੇ ਜਤਿੰਦਰ ਕੁਮਾਰ ਦੀਆਂ ਨਵੀਆਂ ਬਣ ਰਹੀਆਂ ਦੁਕਾਨਾਂ ਇਕ ਕਰਿੰਦਾ ਗੁਰਮੇਲ
ਸਿੰਘ ਮਜ਼੍ਹਬੀ ਸਿੱਖ ਅੱਜ ਸੁਭਾ 8 ਵਜੇ ਜਦੋਂ ਕੰਮ 'ਤੇ ਪੱੁਜਿਆ ਤਾਂ ਉਸ ਨੇ ਦੁਕਾਨ ਦੇ
ਮੂਹਰੇ ਇਕ ਥੜੇ੍ਹ 'ਤੇ ਪਿਆ ਆਦਮੀ ਦੇਖਿਆ | ਉਸ ਨੂੰ ਬੁਲਾਉਣ 'ਤੇ ਪਤਾ ਲੱਗਾ ਕਿ ਉਸ ਦੀ
ਮੌਤ ਹੋ ਚੱੁਕੀ ਹੈ | ਕਰਿੰਦੇ ਦੀ ਇਤਲਾਹ 'ਤੇ ਪਰਚਾ ਦਰਜ ਕੀਤਾ ਗਿਆ ਹੈ | ਉਨ੍ਹਾਂ
ਦੱਸਿਆ ਕਿ ਮਿ੍ਤਕ ਦੇ ਸਰੀਰ ਤੋਂ ਪਤਾ ਲੱਗਦਾ ਹੈ ਕਿ ਮੌਤ ਕੁਦਰਤੀ ਹੋਈ ਹੈ | ਮਿ੍ਤਕ ਦੀ
ਪਛਾਣ ਨਹੀਂ ਹੋ ਸਕੀ | ਥਾਣਾ ਸਿਟੀ 'ਚ ਲਾਸ ਨੂੰ ਸਿਵਲ ਹਸਪਤਾਲ ਬਰਨਾਲਾ ਵਿਖੇ ਸ਼ਨਾਖ਼ਤ
ਲਈ 72 ਘੰਟੇ ਰੱਖਿਆ ਜਾਵੇਗਾ |