ਇਨਸਾਫ਼ ਦਿਵਾਊ ਕਮੇਟੀ ਦਾ ਵਫ਼ਦ ਐਸ. ਐਸ. ਪੀ. ਨੂੰ ਮਿਲਿਆ
ਬਰਨਾਲਾ 26 ਅਪ੍ਰੈਲ - ਸੋਬਰਾਜਜੀਤ ਸਿੰਘ
ਦੇ ਪਰਿਵਾਰ ਨੂੰ ਇਨਸਾਫ ਦਿਵਾਊ ਕਮੇਟੀ ਦਾ ਵਫ਼ਦ ਐਸ.ਐਸ.ਪੀ. ਬਰਨਾਲਾ ਨੂੰ ਸਾਥੀ
ਗੁਰਮੇਲ ਸਿੰਘ ਠੁੱਲੀਵਾਲ ਦੀ ਅਗਵਾਈ 'ਚ ਮਿਲਿਆ | ਵਫਦ ਦੇ ਆਗੂਆਂ ਹੇਮ ਰਾਜ ਸਟੈਨੋ,
ਦਰਸ਼ਨ ਸਿੰਘ ਰਾਏਸਰ, ਗੁਰਜੰਟ ਸਿੰਘ ਹਮੀਦੀ,ਅਨਿਲ ਬਾਂਸਲ ਨਾਣਾ, ਮੇਲਾ ਸਿੰਘ, ਜਗਜੀਤ
ਸਿੰਘ, ਰਾਜੀਵ ਕੁਮਾਰ, ਨਰਾਇਣ ਦੱਤ ਨੇ ਦੱਸਿਆ ਕਿ ਭਾਵੇਂ ਪ੍ਰਸ਼ਾਸਨ ਨੇ 16 ਅਪ੍ਰੈਲ ਨੂੰ
ਸੋਬਰਾਜਜੀਤ ਸਿੰਘ ਦੇ ਪਿਤਾ ਸਾਥੀ ਸੋਹਣ ਸਿੰਘ ਦੀ ਸ਼ਿਕਾਇਤ ਦੇ ਅਧਾਰ 'ਤੇ ਡੀ.ਐੱਮ.ਸੀ.
ਲੁਧਿਆਣਾ ਦੇ ਡਾਕਟਰ ਹਰੀਸ਼ ਮਾਟਾ ਖਿਲਾਫ਼ ਪਰਚਾ ਦਰਜ ਕਰ ਲਿਆ ਹੈ, ਪਰ ਦਸ ਦਿਨ ਬੀਤ
ਜਾਣ ਬਾਅਦ ਵੀ ਮਾਮਲਾ ਜਿਉਾ ਦਾ ਤਿਉਾ ਖੜਾ ਹੈ | ਵਫਦ 'ਚ ਸ਼ਾਮਲ ਸਾਥੀਆਂ ਨੇ ਐਸ.ਐਸ.ਪੀ.
ਬਰਨਾਲਾ ਪਾਸੋਂ ਜ਼ੋਰਦਾਰ ਮੰਗ ਕੀਤੀ ਕਿ ਸੋਬਰਾਜਜੀਤ ਸਿੰਘ ਦੇ ਇਲਾਜ 'ਚ ਘੋਰ ਅਣਗਹਿਲੀ
ਵਰਤ ਕੇ ਮੌਤ ਦੀ ਨੀਂਦ ਸੁਲਾ ਦੇਣ ਵਾਲੇ ਡਾਕਟਰ ਨੂੰ ਬਿਨਾਂ ਕਿਸੇ ਦੇਰੀ ਦੇ ਗਿ੍ਫ਼ਤਾਰ
ਕਰਕੇ ਉਸ ਦੇ ਖਿਲਾਫ਼ ਅਦਾਲਤ 'ਚ ਚਲਾਣ ਪੇਸ਼ ਕੀਤਾ ਜਾਵੇ | ਵਫਦ 'ਚ ਗੁਲਵੰਤ
ਸਿੰਘ,ਹਰਚਰਨ ਪੱਤੀ, ਸੁਖਦੇਵ ਸਿੰਘ, ਗੁਰਜੰਟ ਸਿੰਘ, ਵਿਜੈ ਸ਼ਰਮਾ, ਗੁਰਲਾਭ ਸਿੰਘ, ਸੰਤਖ
ਸਿੰਘ, ਗੋਬਿੰਦਰ ਸਿੰਘ, ਖੁਸ਼ਮਿੰਦਰ ਪਾਲ, ਯਾਦਵਿੰਦਰ ਸਿੰਘ, ਰਜਿੰਦਰ ਪਾਲ, ਸ਼ੇਰ ਸਿੰਘ
ਫਰਵਾਹੀ, ਸੋਹਣ ਸਿੰਘ, ਭੋਲਾ ਸਿੰਘ ਸੰਘੇੜਾ, ਹਰਚਰਨ ਸਿੰਘ ਚਹਿਲ, ਬਲਦੇਵ ਸਿੰਘ, ਕਾਕਾ
ਸਿੰਘ, ਸੀਤਾ ਰਾਮ ਆਦਿ ਹਾਜ਼ਰ ਸਨ |