Pages

Friday, May 3, 2013

ਪੱਤਰਕਾਰਾਂ 'ਤੇ ਹਮਲਾ ਕਰਨ ਵਾਲਿਆਂ ਨੂੰ ਗਿ੍ਫ਼ਤਾਰ ਕਰਨ ਦੀ ਮੰਗ, ਧਰਨਾ


ਬਰਨਾਲਾ, 2 ਮਈ (pp)-DANIK BHASKER ਅਖ਼ਬਾਰ ਦੇ ਦੋ ਪੱਤਰਕਾਰਾਂ 'ਤੇ ਜਾਨ ਲੇਵਾ ਹਮਲਾ ਕਰਨ ਵਾਲੇ ਵਿਅਕਤੀਆਂ ਦੇ ਖ਼ਲਾਫ਼ ਧਾਰਾ 307 ਅਧੀਨ ਮੁਕੱਦਮਾ ਦਰਜ ਹੋਣ ਦੇ 9 ਦਿਨ ਬਾਅਦ ਵੀ ਕਿਸੇ ਅਪਰਾਧੀ ਦੀ ਗਿ੍ਫ਼ਤਾਰੀ ਨਾ ਹੋਣ ਦੇ ਰੋਸ ਵਜੋਂ ਡਿਪਟੀ ਕਮਿਸ਼ਨਰ ਬਰਨਾਲਾ ਦੇ ਦਫ਼ਤਰ ਅੱਗੇ ਜ਼ਿਲ੍ਹੇ ਦੇ ਸਮੂਹ ਪੱਤਰਕਾਰਾਂ, ਮਜ਼ਦੂਰ-ਕਿਸਾਨ ਜਥੇਬੰਦੀਆਂ, ਇਨਕਲਾਬੀ ਜਥੇਬੰਦੀਆਂ, ਵਪਾਰ ਮੰਡਲ ਬਰਨਾਲਾ ਤੋਂ ਇਲਾਵਾ ਰਾਜਨੀਤਿਕ ਦਲਾਂ ਦੇ ਨੁਮਾਇੰਦਿਆਂ, ਬੁੱਧੀਜੀਵੀਆਂ ਤੇ ਵਕੀਲਾਂ ਨੇ ਧਰਨਾ ਦਿੱਤਾ | ਬੁਲਾਰਿਆਂ ਨੇ ਪ੍ਰੈਸ 'ਤੇ ਕੀਤੇ ਹਮਲੇ ਦੀ ਕਰੜੇ ਸ਼ਬਦਾਂ ਵਿਚ ਨਿੰਦਾ ਕੀਤੀ | ਪੱਤਰਕਾਰ ਐਸੋਸੀਏਸ਼ਨ ਨੇ 5 ਮਈ ਤੱਕ ਅਪਰਾਧੀਆਂ ਨੂੰ ਫ਼ੜਨ ਦੀ ਚਿਤਾਵਨੀ ਦਿੱਤੀ | ਇਸ ਧਰਨੇ ਨੂੰ ਪੱਤਰਕਾਰ ਜਗੀਰ ਸਿੰਘ ਜਗਤਾਰ, ਸ੍ਰੀ ਵਿਵੇਕ ਸਿੰਧਵਾਨੀ, ਹਰਿੰਦਰਪਾਲ ਨਿੱਕਾ, ਯਾਦਵਿੰਦਰ ਸਿੰਘ ਤਪਾ, ਜਗਸੀਰ ਸਿੰਘ ਸੰਧੂ, ਰਾਜਮਹਿੰਦਰ ਅਤੇ ਜਨਤਕ ਜਥੇਬੰਦੀਆਂ ਦੇ ਆਗੂ ਬੀ.ਕੇ.ਯੂ. ਡਕੌਾਦਾ ਦੇ ਸੁਬਾਈ ਨੇਤਾ ਮਨਜੀਤ ਸਿੰਘ ਧਨੇਰ, ਇਨਕਲਾਬੀ ਕੇਂਦਰ ਦੇ ਸੂਬਾਈ ਨੇਤਾ ਨਰਾਇਣ ਦੱਤ, ਐਡਵੋਕੇਟ ਭਾਰਤ ਭੂਸ਼ਨ ਮੈਨਨ, ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਜਗਜੀਤ ਸਿੰਘ ਧੌਲ਼ਾ, ਪੀ.ਪੀ.ਸੀ.ਸੀ. ਮੈਂਬਰ ਦਰਸ਼ਨ ਸਿੰਘ ਨੈਣੇਵਾਲ, ਨਗਰ ਕੌਾਸਲ ਬਰਨਾਲਾ ਦੇ ਸਾਬਕਾ ਪ੍ਰਧਾਨ ਮੱਖਣ ਸ਼ਰਮਾ, ਕਾਂਗਰਸ ਮਹਿਲਾ ਵਿੰਗ ਦੀ ਨੇਤਾ ਬੀਬੀ ਸੁਰਿੰਦਰ ਕੌਰ ਬਾਲੀਆ, ਸੀ.ਪੀ.ਆਈ. ਨੇਤਾ ਉਜਾਗਰ ਸਿੰਘ ਬੀਹਲਾ, ਵਪਾਰ ਮੰਡਲ ਦੇ ਪ੍ਰਧਾਨ ਅਨਿਲ ਕੁਮਾਰ ਨਾਣਾ, ਬੀ.ਕੇ.ਯੂ. ਉਗਰਾਹਾਂ ਦੇ ਜ਼ਿਲ੍ਹਾ ਪ੍ਰਧਾਨ ਬੁੱਕਣ ਸਿੰਘ ਸੱਦੋਵਾਲ, ਕਰਮਚਾਰੀ ਨੇਤਾ ਅਨਿਲ ਕੁਮਾਰ, ਪੀ.ਐਸ.ਯੂ. ਨੇਤਾ ਮੇਲਾ ਸਿੰਘ ਕੱਟੂ, ਡੀ.ਟੀ.ਐਫ਼. ਨੇਤਾ ਗੁਰਮੀਤ ਸੁਖਪੁਰਾ, ਜਥੇ: ਪ੍ਰੀਤਮ ਸਿੰਘ ਟੋਨੀ ਜ਼ਿਲ੍ਹਾ ਪ੍ਰੈਸ ਸਕੱਤਰ ਸ਼ੋ੍ਰਮਣੀ ਅਕਾਲੀ ਦਲ ਅੰਮਿ੍ਤਸਰ, ਦਰਜ਼ਾ ਚਾਰ ਯੂਨੀਅਨ ਦੇ ਨੇਤਾ ਰਮੇਸ਼ ਹਮਦਰਦ, ਵਾਲਮੀਕ ਨੇਤਾ ਗੁਲਸ਼ਨ ਕੁਮਾਰ ਜਨਤਕ ਜਥੇਬੰਦੀਆਂ ਦੇ ਨੇਤਾਵਾਂ, ਮਦਨ ਲਾਲ ਗਰਗ, ਸਤੀਸ਼ ਸਿੰਧਵਾਨੀ, ਨਿਰਮਲ ਸਿੰਘ ਢਿੱਲੋਂ ਪ੍ਰੈਸ ਪ੍ਰਤੀਨਿਧੀਆਂ ਨੇ ਪੈ੍ਰਸ 'ਤੇ ਕੀਤੇ ਹਮਲੇ ਦੀ ਭਰਪੂਰ ਨਿੰਦਾ ਕੀਤੀ