Pages

Friday, May 3, 2013

ਬਦਲੇ ਗਏ ਪੁਲਿਸ ਅਧਿਕਾਰੀਆਂ ਨੂੰ ਦਿੱਤੀ ਵਿਦਾਇਗੀ

ਬਰਨਾਲਾ, 2 ਮਈ  -ਪੰਜਾਬ ਸਰਕਾਰ ਦੇ ਹੁਕਮ ਅਨੁਸਾਰ ਸ੍ਰੀ ਵਿਪਨ ਚੌਧਰੀ ਐੱਸ.ਪੀ. (ਹੈੱਡਕੁਆਟਰ) ਬਰਨਾਲਾ ਦੀ ਬਦਲੀ ਜ਼ਿਲ੍ਹਾ ਬਰਨਾਲਾ ਤੋ ਐੱਸ.ਪੀ (ਡੀਟੈਕਟਿਵ) ਬਟਾਲਾ ਅਤੇ ਸ੍ਰੀ ਹਰਮੀਕ ਸਿੰਘ ਦਿਉਲ, ਡੀ.ਐੱਸ.ਪੀ ਸਬ-ਡਵੀਜਨ ਬਰਨਾਲਾ ਦੀ ਬਦਲੀ ਸਬ-ਡਵੀਜਨ ਭੁੱਚੋ ਦੀ ਹੋਣ ਕਾਰਨ ਸ੍ਰੀ ਸਨੇਹਦੀਪ ਸ਼ਰਮਾ ਸੀਨੀਅਰ ਪੁਲਿਸ ਕਪਤਾਨ ਪੁਲਿਸ ਬਰਨਾਲਾ ਦੀ ਇੱਛਾ ਅਨੁਸਾਰ ਸ੍ਰੀ ਬਲਰਾਜ ਸਿੰਘ ਸਿੱਧੂ, ਐੱਸ.ਪੀ (ਡੀ) ਬਰਨਾਲਾ ਵੱਲੋਂ ਸ੍ਰੀ ਹਰਵਿੰਦਰ ਸਿੰਘ, ਡੀ.ਐੱਸ.ਪੀ ਤਪਾ, ਸ੍ਰੀ ਦਰਸ਼ਨ ਦਾਸ ਬੈਰਾਗੀ, ਡੀ.ਐੱਸ.ਪੀ ਹੈੱਡਕੁਆਟਰ ਬਰਨਾਲਾ ਅਤੇ ਸ੍ਰੀ ਗੋਪਾਲ ਸਿੰਘ ਦਰਦੀ (ਡਿਪਟੀ ਡਾਇਰੈਕਟਰ ਸੂਚਨਾ ਤੇ ਲੋਕ ਸੰਪਰਕ ਵਿਭਾਗ) ਦੀ ਹਾਜ਼ਰੀ ਵਿਚ ਜ਼ਿਲ੍ਹਾ ਹੈੱਡਕੁਆਟਰ 'ਤੇ ਤਾਇਨਾਤ ਸਮੂਹ ਕਰਮਚਾਰੀਆਂ ਵੱਲੋਂ ਵਿਦਾਇਗੀ ਪਾਰਟੀ ਕੀਤੀ ਗਈ |