ਵਿਜੈ ਸਿੰਗਲਾ ਸੈਕਟਰ-28 ਵਿਖੇ ਆਪਣੇ ਮਾਮੇ ਪਵਨ ਬਾਂਸਲ ਦੇ ਘਰ
ਨੇੜੇ ਹੀ ਇਕ ਆਲੀਸ਼ਾਨ ਕੋਠੀ ਵਿਚ ਰਹਿੰਦਾ ਹੈ। ਉਹ ਸ੍ਰੀ ਬਾਂਸਲ ਲਈ ਚੰਡੀਗੜ੍ਹ ਲੋਕ ਸਭਾ
ਹਲਕੇ ਵਿਚ ਜਨਤਕ ਚਿਹਰੇ ਵਜੋਂ ਵਿਚਰਨ ਦੀ ਥਾਂ ਵੱਖਰੇ ਢੰਗ ਨਾਲ ਨਿਗਰਾਨੀ ਕਰਦਾ ਸੀ। ਲੋਕ
ਸਭਾ ਚੋਣਾਂ ਦੌਰਾਨ ਸਿੰਗਲਾ ਦਾ ਅਹਿਮ ਰੋਲ ਹੁੰਦਾ ਸੀ ਅਤੇ ਉਹ ਆਪਣੇ ਮਾਮੇ ਦੀ ਜਿੱਤ ਲਈ
ਅਹਿਮ ਮੁਹਿੰਮਾਂ ਦਾ ਮੋਹਰੀ ਵੀ ਹੁੰਦਾ ਸੀ। ਉਹ ਜਨਤਕ ਚੋਣ ਪ੍ਰਕਿਰਿਆ ਦੌਰਾਨ ਭਾਵੇਂ
ਘੱਟ ਹੀ ਨਜ਼ਰ ਆਉਂਦਾ ਸੀ ਪਰ ਸ੍ਰੀ ਬਾਂਸਲ ਹੋਰ ਅਹਿਮ ਕਾਰਜਾਂ ਦੀ ਜ਼ਿੰਮੇਵਾਰੀ ਆਪਣੇ ਇਸੇ
ਭਾਣਜੇ ਨੂੰ ਹੀ ਸੌਂਪਦੇ ਸਨ। ਵਿਜੈ ਅਕਸਰ ਸ੍ਰੀ ਬਾਸਲ ਦੀ ਕੋਠੀ ਵਿਚ ਹੀ ਦੇਖਿਆ ਜਾਂਦਾ
ਸੀ ਅਤੇ ਸ੍ਰੀ ਬਾਂਸਲ ਦੀ ਕੋਠੀ ਫਰਿਆਦ ਲੈ ਕੇ ਆਏ ਲੋਕਾਂ ਦੀਆਂ ਮੁਸ਼ਕਲਾਂ ਦੇ ਨਿਵਾਰਨ
ਕਰਨ ਲਈ ਯੂ. ਟੀ. ਪ੍ਰਸ਼ਾਸਨ ਦੇ ਅਧਿਕਾਰੀਆਂ ਨਾਲ ਵੀ ਤਾਲਮੇਲ ਰੱਖਦਾ ਸੀ। ਉਸ ਵੱਲੋਂ
ਇੱਥੇ ਇੰਡਸਟਰੀਅਲ ਏਰੀਆ, ਫੇਜ਼-1 ਵਿਖੇ ਇਕ ਮਾਲ ਬਣਾਇਆ ਜਾ ਰਿਹਾ ਹੈ। ਪਿੱਛਲੇ ਸਮੇਂ ਇਸੇ
ਮਾਲ ਦੇ ਤਹਿਖਾਨੇ ਦੀ ਖੁਦਾਈ ਦੌਰਾਨ ਇਕ ਮਜ਼ਦੂਰ ਦੀ ਮੌਤ ਹੋ ਗਈ ਸੀ।