ਸੰਗਰੂਰ, 5 ਮਈ -ਮੱੁਖ ਸੰਸਦੀ ਸਕੱਤਰ
ਪ੍ਰਕਾਸ਼ ਚੰਦ ਗਰਗ ਨੇ ਇੱਥੇ ਸ਼੍ਰੋਮਣੀ ਅਕਾਲੀ ਦਲ ਦੇ ਸਕੱਤਰ ਜਨਰਲ ਤੇ ਸੰਸਦ ਮੈਂਬਰ
ਸੁਖਦੇਵ ਸਿੰਘ ਢੀਂਡਸਾ ਦੀ ਮੌਜੂਦਗੀ 'ਚ ਜ਼ਿਲ੍ਹਾ ਪ੍ਰੀਸ਼ਦ ਮੈਂਬਰਾਂ, ਬਲਾਕ ਸੰਮਤੀ
ਸੰਗਰੂਰ ਤੇ ਭਵਾਨੀਗੜ੍ਹ ਲਈ ਅਕਾਲੀ ਭਾਜਪਾ ਗਠਜੋੜ ਦੇ ਉਮੀਦਵਾਰਾਂ ਦੇ ਨਾਵਾਂ ਦੀ ਸੂਚੀ
ਜਾਰੀ ਕਰਦਿਆਂ ਕਿਹਾ ਕਿ ਅਕਾਲੀ ਭਾਜਪਾ ਗਠਜੋੜ ਇਹ ਚੋਣਾਂ ਸ਼ਾਨ ਨਾਲ ਜਿੱਤੇਗਾ | ਉਨ੍ਹਾਂ
ਕਿਹਾ ਕਿ ਹਲਕੇ ਦੇ ਲੋਕਾਂ ਦੀ ਪੂਰੀ ਸਹਿਮਤੀ ਨਾਲ ਉਮੀਦਵਾਰਾਂ ਦੀ ਚੋਣ ਕੀਤੀ ਗਈ ਹੈ |
ਜਿਸ ਵਿਚ ਹਰ ਵਰਗ ਤੇ ਹਰ ਭਾਈਚਾਰੇ ਨੂੰ ਨੁਮਾਇੰਦਗੀ ਦੇਣ ਦਾ ਹਰ ਸੰਭਵ ਯਤਨ ਕੀਤਾ ਹੈ |
ਇਸ ਮੌਕੇ ਜਾਰੀ ਕੀਤੀ ਗਈ ਸੂਚੀ ਅਨੁਸਾਰ ਜ਼ਿਲ੍ਹਾ ਪ੍ਰੀਸ਼ਦ ਦੇ ਬਾਸੀਅਰਕ ਜ਼ੋਨ
(ਅਨੁਸੂਚਿਤ ਜਾਤੀ) ਤੋਂ ਅਮਰ ਸਿੰਘ, ਮੰਗਵਾਲ ਜ਼ੋਨ ਤੋਂ ਪਰਮਜੀਤ ਕੌਰ ਵਿਰਕ, ਮਾਝੀ ਤੋਂ
ਪਿ੍ਤਪਾਲ ਸਿੰਘ ਕਾਕੜਾ ਇਸੇ ਤਰ੍ਹਾਂ ਸੰਗਰੂਰ ਪੰਚਾਇਤ ਸੰਮਤੀ ਲਈ ਬਾਲੀਆਂ ਜ਼ੋਨ ਤੋਂ
ਵਿਸਾਖਾ ਸਿੰਘ, ਮੰਗਵਾਲ ਤੋਂ ਗੁਰਧਿਆਨ ਸਿੰਘ, ਚੰਗਾਲ ਤੋਂ ਚਰਨਜੀਤ ਕੌਰ ਚੰਗਾਲ, ਘਾਬਦਾਂ
ਤੋਂ ਜਸਬੀਰ ਸਿੰਘ, ਸਾਰੋਂ ਤੋਂ ਗੁਰਜੀਤ ਸਿੰਘ ਅਤੇ ਅਕੋਈ ਸਾਹਿਬ ਤੋਂ ਸੁਖਦੀਪ ਸਿੰਘ,
ਇਸੇ ਤਰ੍ਹਾਂ ਬਲਾਕ ਭਵਾਨੀਗੜ੍ਹ ਤੋਂ ਭੱਟੀਵਾਲ ਕਲਾਂ (ਅ) ਤੋਂ ਤਰਨਜੀਤ ਕੌਰ, ਆਲੋਅਰਖ
(ਅ) ਤੋਂ ਸੁਖਚੈਨ ਸਿੰਘ, ਫੱਗੂਵਾਲਾ (ਅ) ਤੋਂ ਬਘੇਲ ਸਿੰਘ, ਬਾਸੀਅਰਕ (ਅ) ਤੋਂ ਰਵਿੰਦਰ
ਕੌਰ ਨਰਾਇਣਗੜ੍ਹ, ਕਾਕੜਾ (ਅ.ਇ) ਤੋਂ ਮਨਜੀਤ ਕੌਰ, ਕਪਿਆਲ (ਜ.ਇ) ਤੋਂ ਕਿਰਨਪ੍ਰੀਤ ਕੌਰ,
ਬਲਿਆਲ (ਜ.ਇ) ਤੋਂ ਜਸਵਿੰਦਰ ਕੌਰ, ਸਕਰੌਦੀ (ਜ.ਇ) ਤੋਂ ਮਲਕੀਤ ਕੌਰ, ਘਰਾਚੋਂ (ਜ) ਤੋਂ
ਦਰਸ਼ਨ ਸਿੰਘ, ਝਨੇੜੀ (ਜ) ਤੋਂ ਅਵਤਾਰ ਸਿੰਘ, ਨਦਾਮਪੁਰ (ਜ) ਰਘਬੀਰ ਸਿੰਘ, ਚੰਨੋ (ਜ)
ਜਸਪਾਲ ਸਿੰਘ, ਭੜੋ (ਜ) ਤੋਂ ਪ੍ਰਗਟ ਸਿੰਘ, ਮਾਝੀ (ਜ) ਤੋਂ ਜਰਨੈਲ ਸਿੰਘ ਅਤੇ ਬਾਲਦਕਲਾਂ
(ਜ) ਤੋਂ ਸੁਮਨਜੀਤ ਸਿੰਘ ਨੂੰ ਉਮੀਦਵਾਰ ਐਲਾਨਿਆ ਗਿਆ ਹੈ | ਸੂਚੀ ਜਾਰੀ ਕਰਨ ਵੇਲੇ
ਉਨ੍ਹਾਂ ਨਾਲ ਸਰਪੰਚ ਪੇ੍ਰਮ ਚੰਦ ਗਰਗ, ਹਰਪ੍ਰੀਤ ਸਿੰਘ ਢੀਂਡਸਾ, ਅਕਾਲੀ ਦਲ ਦੇ ਮੀਡੀਆ
ਇੰਚਾਰਜ ਗੁਰਮੀਤ ਸਿੰਘ ਜੌਹਲ ਵੀ ਮੌਜੂਦ ਸਨ |