Pages

Monday, May 6, 2013

ਖੰਨਾ ਦਾ ਹੈਲੀਕਾਪਟਰ ਅਚਾਨਕ ਇਕ ਪ੍ਰਾਈਵੇਟ ਕਾਲਜ ਦੀ ਗਰਾਉਂਡ 'ਚ ਉੱਤਰਿਆ


ਅਹਿਮਦਗੜ੍ਹ, 5  (pp) - ਸਿਆਸੀ ਹਲ਼ਕਿਆ 'ਚ ਵਧੇਰੇ ਚਰਚਿਤ ਵਿਧਾਇਕ ਅਰਵਿੰਦ ਖੰਨਾ ਅੱਜ ਉਸ ਸਮੇਂ ਇਲਾਕੇ 'ਚ ਚਰਚਾ ਦਾ ਵਿਸ਼ਾ ਬਣ ਗਏ ਜਦੋਂ ਅਚਾਨਕ ਉਨ੍ਹਾਂ ਦਾ ਹੈਲੀਕਾਪਟਰ ਅਹਿਮਦਗੜ੍ਹ ਦੇ ਨਜ਼ਦੀਕ ਇਕ ਪ੍ਰਾਈਵੇਟ ਕਾਲਜ 'ਚ ਆ ਉੱਤਰਿਆ ਜਾਣਕਾਰੀ ਅਨੁਸਾਰ ਵਿਧਾਇਕ ਖੰਨਾ ਨੇ ਅੱਜ ਦੌਰਾਹਾ ਵਿਖੇ ਸੀਨੀਅਰ ਕਾਂਗਰਸੀ ਆਗੂ ਜਗਜੀਵਨ ਪਾਲ ਸਿੰਘ ਗਿੱਲ ਦੀ ਸਵਰਗੀ ਮਾਤਾ ਦੇ ਭੋਗ ਰਸਮ 'ਚ ਸ਼ਾਮਿਲ ਹੋਣ ਲਈ ਜਾਣਾ ਸੀ ਜਿੱਥੇ ਸਾਹਨੇਵਾਲ ਏਅਰਪੋਰਟ 'ਤੇ ਹੈਲੀਕਾਪਟਰ ਉੱਤਰਨਾ ਸੀ ਪਰ ਸਾਹਨੇਵਾਲ ਵਿਖੇ ਉਨ੍ਹਾਂ ਦੇ ਹੈਲੀਕਾਪਟਰ ਨੂੰ ਉੱਤਰਨ ਦੀ ਮਨਜ਼ੂਰੀ ਨਾ ਦਿੱਤੇ ਜਾਣ 'ਤੇ ਉਹ ਕਾਫ਼ੀ ਸਮੇਂ ਤੱਕ ਹਵਾ 'ਚ ਹੀ ਉੱਡਦੇ ਰਹੇ ਤੇ ਬਾਅਦ 'ਚ ਦੋਰਾਹਾ ਤੋਂ ਕਰੀਬ 30 ਕਿੱਲੋਮੀਟਰ ਸ਼ਾਂਤੀ ਤਾਰਾ ਕਾਲਜ ਦੇ ਗਰਾਉਂਡ ਵਿਖੇ ਹੈਲੀਕਾਪਟਰ ਉੱਤਰਿਆ ਇਸ ਸਬੰਧੀ ਲਾਗਲੇ ਥਾਣਾ ਸਦਰ ਅਹਿਮਦਗੜ੍ਹ ਨੂੰ ਵੀ ਹੈਲੀਕਾਪਟਰ ਦੇ ਉੱਤਰਨ ਤੋਂ ਕਰੀਬ 10 ਮਿੰਟ ਪਹਿਲਾ ਹੀ ਸੂਚਨਾ ਮਿਲੀ ਜਿੰਨਾ ਨੇ ਮੌਕੇ 'ਤੇ ਜਾ ਕੇ ਸੁਰੱਖਿਆ ਪ੍ਰਬੰਧ ਕੀਤੇ | ਦੱਸਿਆ ਗਿਆ ਹੈ ਕਿ ਖੰਨਾ ਨੇ ਪਹਿਲਾ ਹੀ ਇੱਥੇ ਆਪਣਿਆਂ ਗੱਡੀਆਂ ਦਾ ਕਾਫ਼ਲਾ ਮੰਗਵਾ ਲਿਆ ਸੀ ਜਿੰਨਾ 'ਚ ਉਹ ਭੋਗ ਲਈ ਰਵਾਨਾ ਹੋ ਗਏ |