Pages

Sunday, June 9, 2013

ਕੇਂਦਰੀ ਗ੍ਰਹਿ ਮੰਤਰੀ ਅੱਤਵਾਦ ਦਾ ਹਊਆ ਖੜ੍ਹਾ ਕਰਨ 'ਤੇ ਤੁਲੇ-ਢੀਂਡਸਾ

ਤਪਾ ਮੰਡੀ, 8 ਜੂਨ  -ਪੰਜਾਬ ਅੰਦਰ ਕਿਤੇ ਵੀ ਕਿਸੇ ਕਾਂਗਰਸੀ ਨਾਲ ਧੱਕਾ ਨਹੀਂ ਹੋਇਆ, ਕਈ ਜ਼ਿਲ੍ਹਾ ਪ੍ਰੀਸ਼ਦ ਅਤੇ ਪੰਚਾਇਤ ਸੰਮਤੀ ਜ਼ੋਨਾਂ ਅੰਦਰ ਪਾਰਟੀ ਦੇ ਆਗੂ ਚੰਦ ਵੋਟਾਂ ਦੇ ਫ਼ਰਕ ਨਾਲ ਹੀ ਚੋਣ ਹਾਰੇ ਹਨ, ਜੇਕਰ ਧੱਕੇਸ਼ਾਹੀ ਹੋਈ ਹੁੰਦੀ ਤਾਂ ਅਜਿਹੇ ਜ਼ੋਨਾਂ ਦੇ ਨਤੀਜੇ ਕੱੁਝ ਹੋਰ ਹੋਣੇ ਸਨ | ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਦੇ ਸਕੱਤਰ ਜਨਰਲ ਅਤੇ ਰਾਜ ਸਭਾ ਮੈਂਬਰ ਸ: ਸੁਖਦੇਵ ਸਿੰਘ ਢੀਂਡਸਾ ਨੇ ਪੈੱ੍ਰਸ ਕਾਨਫ਼ਰੰਸ ਨੂੰ ਸੰਬੋਧਨ ਕਰਦਿਆਂ ਕੀਤਾ | ਇਸ ਮੌਕੇ ਰਾਜ ਸਭਾ ਮੈਂਬਰ ਸ: ਸੁਖਦੇਵ ਸਿੰਘ ਢੀਂਡਸਾ ਨੇ ਕੇਂਦਰ ਸਰਕਾਰ ਨੂੰ ਆੜੇ ਹੱਥਾ ਵਿਚ ਲੈਂਦਿਆਂ ਕਿਹਾ ਕਿ 84' ਦੇ ਸਿੱਖ ਕਤਲੇਆਮ 'ਚ ਚਾਰ ਹਜ਼ਾਰ ਦੇ ਕਰੀਬ ਬੇਦੋਸ਼ੇ ਲੋਕਾਂ ਦੇ ਪਰਿਵਾਰਾਂ ਨੂੰ ਇਨਸਾਫ਼ ਤਾਂ ਕੀ ਦਿਵਾਉਣਾ ਸੀ, ਉਲਟਾ ਉਨ੍ਹਾਂ ਦੀ ਯਾਦ ਬਣਾਉਣ ਤੇ ਵੀ ਪਾਬੰਦੀ ਲਗਾ ਦਿੱਤੀ ਹੈ | ਜਿਸ ਨਾਲ ਸਿੱਖਾਂ ਦੇ ਮਨਾ 'ਤੇ ਭਾਰੀ ਸੱਟ ਮਾਰੀ ਹੈ | ਕੇਂਦਰੀ ਗ੍ਰਹਿ ਮੰਤਰੀ ਸੁਸ਼ੀਲ ਸ਼ਿੰਦੇ ਪੰਜਾਬ ਅੰਦਰ ਅੱਤਵਾਦ ਦਾ ਇੱਕ ਹਊਆ ਖੜ੍ਹਾ ਕਰਨ ਤੇ ਲੱਗੇ ਹੋਏ ਹਨ | ਇਸ ਮੌਕੇ ਪਾਰਟੀ ਦੇ ਮੀਤ ਪ੍ਰਧਾਨ ਜਥੇਦਾਰ ਰਾਜਿੰਦਰ ਸਿੰਘ ਕਾਂਝਲਾ, ਪਾਰਲੀਮਾਨੀ ਸਕੱਤਰ ਬਲਵੀਰ ਸਿੰਘ ਘੁੰਨਸ, ਦਰਬਾਰਾ ਸਿੰਘ ਗੁਰੂ, ਜਥੇਦਾਰ ਬਲਦੇਵ ਸਿੰਘ ਚੂੰਘਾਂ, ਪਰਮਜੀਤ ਸਿੰਘ ਖ਼ਾਲਸਾ, ਕੁਲਵੰਤ ਸਿੰਘ ਬੋਘਾ ਸਰਪੰਚ, ਪ੍ਰਧਾਨ ਤਰਲੋਚਨ ਬਾਂਸਲ, ਗੁਰਤੇਜ ਸਿੰਘ ਖੁੱਡੀ, ਪਰਮਜੀਤ ਸਿੰਘ ਢਿੱਲੋਂ ਹਾਜ਼ਰ ਸਨ |