Pages

Monday, May 12, 2014

ਕੁਝ ਨੀ ਪਵੇਗਾ ਅਕਾਲੀ ਦਲ ਦੇ ਪੱਲੇ, ਹੋਵੇਗੀ 'ਆਪ' ਦੀ ਬੱਲੇ-ਬੱਲੇ!

ਨਵੀਂ ਦਿੱਲੀ—ਲੋਕ ਸਭਾ ਚੋਣਾਂ 'ਚ ਆਮ ਆਦਮੀ ਪਾਰਟੀ ਨੂੰ ਪੰਜਾਬ 'ਚ ਵਧੀਆ ਨਤੀਜੇ ਦੇਖਣ ਨੂੰ ਮਿਲ ਸਕਦੇ ਹਨ। ਇਕ ਆਰਥਕ ਅਖਬਾਰ ਮੁਤਾਬਕ 30 ਅਪ੍ਰੈਲ ਨੂੰ ਪੰਜਾਬ 'ਚ ਹੋਈਆਂ ਚੋਣਾਂ 'ਚ ਸ਼੍ਰੋਮਣੀ ਅਕਾਲੀ ਦਲ ਨੂੰ ਜ਼ਬਰਦਸਤ ਝਟਕਾ ਲੱਗ ਸਕਦਾ ਹੈ। ਇਕ ਅਖਬਾਰ ਨੇ ਇੰਟੈਲੀਜੈਂਸ ਬਿਓਰੋ ਅਤੇ ਪੰਜਾਬ ਪੁਲਸ ਦੇ ਸੂਤਰਾਂ ਦੇ ਹਵਾਲੇ ਨਾਲ ਦੱਸਿਆ ਕਿ ਆਮ ਆਦਮੀ ਪਾਰਟੀ ਉੱਥੇ ਸੱਤਾਧਾਰੀ ਪਾਰਟੀ ਅਕਾਲੀ ਦਲ ਅਤੇ ਕਾਂਗਰਸ ਦੋਹਾਂ ਦੀਆਂ ਵੋਟਾਂ 'ਚ ਸੇਂਧ ਲਗਾ ਰਹੀ ਹੈ। ਇਸ ਦਾ ਫਾਇਦਾ ਉਸ ਨੂੰ ਸੀਟਾਂ ਦੇ ਰੂਪ 'ਚ ਮਿਲ ਸਕਦਾ ਹੈ।
ਅਖਬਾਰ ਨੇ ਬਿਓਰੋ ਦੇ ਹਵਾਲੇ ਨਾਲ ਲਿਖਿਆ ਹੈ ਕਿ ਆਮ ਆਦਮੀ ਪਾਰਟੀ ਦੇ ਉਮੀਦਵਾਰ ਭਗਵੰਤ ਮਾਨ ਅਤੇ ਪ੍ਰੋਫੈਸਰ ਸਾਧੂ ਸਿੰਘ ਸੰਗਰੂਰ ਅਤੇ ਫਰੀਦਕੋਟ ਤੋਂ ਜਿੱਤ ਸਕਦੇ ਹਨ। ਇੰਟੈਲੀਜੈਂਸ ਬਿਓਰੋ ਦੀ ਇਹ ਰਿਪੋਰਟ ਸਰਕਾਰ ਨੂੰ ਭੇਜੀ ਜਾ ਸਕਦੀ ਹੈ। ਪੁਲਸ ਵੀ ਆਪਣੀ ਰਿਪੋਰਟ ਦੇਣ ਵਾਲੀ ਹੈ। ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਪਟਿਆਲਾ ਅਤੇ ਗੁਰਦਾਸਪੁਰ 'ਚ ਆਪ ਦੇ ਉਮੀਦਵਾਰਾਂ ਨੂੰ ਵੀ ਕਾਫੀ ਵੋਟਾਂ ਮਿਲੀਆਂ ਹਨ ਅਤੇ ਇਸ ਕਾਰਨ ਇਨ੍ਹਾਂ ਦੋਹਾਂ ਖੇਤਰਾਂ 'ਚ ਵਧੀਆ ਨਤੀਜੇ ਆ ਸਕਦੇ ਹਨ। 
ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਪਤਨੀ ਪਰਨੀਤ ਕੌਰ ਪਟਿਆਲਾ ਤੋਂ ਕਾਂਗਰਸੀ ਉਮੀਦਵਾਰ ਹੈ ਅਤੇ ਉਨ੍ਹਾਂ ਦੇ ਮੁਕਾਬਲੇ ਅਕਾਲੀ ਦਲ ਦੇ ਡੀ. ਐੱਸ. ਢਿੱਲੋਂ ਖੜੇ ਹਨ, ਜੋ ਕਦੇ ਉਨ੍ਹਾਂ ਦੇ ਹੀ ਨਾਲ ਆਪ ਦੇ ਉਮੀਦਵਾਰ ਡਾ. ਧਰਮਵੀਰ ਗਾਂਧੀ ਮਜ਼ਬੂਤੀ ਨਾਲ ਖੜ੍ਹੇ ਹਨ। ਇਹ ਤਿਕੋਣੀ ਮੁਕਾਬਲਾ ਬਣ ਚੁੱਕਾ ਹੈ। ਅੰਮ੍ਰਿਤਸਰ 'ਚ ਸਭ ਤੋਂ ਮੰਨਿਆ ਗਿਆ ਮੁਕਾਬਲਾ ਅਰੁਣ ਜੇਤਲੀ ਅਤੇ ਕੈਪਟਨ ਅਮਰਿੰਦਰ ਸਿੰਘ ਵਿਚਕਾਰ ਹੈ। ਅੰਮ੍ਰਿਤਸਰ 'ਚ ਇਸ ਮੁਕਾਬਲੇ 'ਚ ਅਮਰਿੰਦਰ ਸਿੰਘ, ਅਰੁਣ ਜੇਤਲੀ 'ਤੇ ਭਾਰੀ ਪੈਂਦੇ ਦਿਖਾਈ ਦੇ ਰਹੇ ਹਨ। ਗੁਪਤ ਸੂਤਰਾਂ ਮੁਤਾਬਕ ਇਹ ਵੀ ਮੰਨਿਆ ਜਾ ਰਿਹਾ ਹੈ ਕਿ ਅਕਾਲੀ-ਭਾਜਪਾ ਗਠਜੋੜ ਨੂੰ ਪੰਜਾਬ ਦੀਆਂ 13 ਸੀਟਾਂ 'ਚੋਂ ਪੰਜ ਸੀਟਾਂ ਤੱਕ ਆ ਸਕਦੀਆਂ ਹਨ।