Tuesday, August 30, 2011

ਹਲਕਾ ਬਰਨਾਲਾ ਤੋਂ ਅਕਾਲੀ ਦਲ ਲੌਗੋਵਾਲ ਦੇ ਉਮੀਦਵਾਰ


ਹਲਕਾ ਬਰਨਾਲਾ ਤੋਂ ਅਕਾਲੀ ਦਲ ਲੌਗੋਵਾਲ ਦੇ ਉਮੀਦਵਾਰ

ਕੀ ਬਾਬਾ ਟੇਕ ਸਿੰਘ ਧਨੌਲਾ ਹੁਣ ਨਾਨਕਸ਼ਾਹੀ ਕੈਲੰਡਰ ਬਾਰੇ ਆਪਣੇ ਫੈਸਲੇ 'ਤੇ ਪਛਤਾਵਾ ਕਰਨਗੇ?
ਸ਼੍ਰੋਮਣੀ ਅਕਾਲੀ ਦਲ ਨੂੰ ਫਤਹਿ ਬੁਲਾਉਣ ਤੋਂ ਤੁਰੰਤ ਬਾਅਦ ਬਾਬਾ ਟੇਕ ਸਿੰਘ ਧਨੌਲਾ ਨੇ ਜੋ ਗੱਲ ਆਖੀ ਉਹ ਧਿਆਨ ਦੇਣ ਵਾਲੀ ਹੈ। ਬਾਬਾ ਨੇ ਕਿਹਾ ਕਿ ‘ਅਕਾਲੀ ਦਲ (ਬ) ਨੇ ਉਸ ਦੀ ਵਫ਼ਾਦਾਰੀ ਦਾ ਮੁੱਲ ਨਹੀਂ ਪਾਇਆ'
ਇਸ ਲਈ ਉਹਨਾਂ ਨੂੰ ਇਹ ਪਾਰਟੀ ਛੱਡਣੀ ਪਈ ਹੈ। ਹੁਣ ਉਹ ਅਕਾਲੀ ਦਲ ਲੌਂਗੋਵਾਲ 'ਚ ਸ਼ਾਮਲ ਹੋ ਚੁੱਕੇ ਹਨ ਜਿੱਥੇ ਉਹਨਾਂ ਨੂੰ ਇਸ ਨਵੀਂ ਪਾਰਟੀ ਨੇ ਵਾਇਸ ਚੇਅਰਮੈਨ ਨਿਯੁਕਤ ਕੀਤਾ ਹੈ।
ਬਾਬਾ ਧਨੌਲਾ ਦਾ ਪਾਰਟੀ ਛੱਡਣ ਸਮੇਂ ਦਿੱਤਾ ਬਿਆਨ ਐਨ ਸੱਚ ਹੈ ਕਿਉਂਕਿ ਉਹ ਅਕਾਲੀ ਦਲ 'ਚ ਰਹਿਣ ਸਮੇਂ ਸ੍ਰ. ਬਾਦਲ ਦੇ ਅਤਿ ਕਰੀਬੀਆਂ 'ਚ ਰਹੇ ਹਨ ਇਸੇ ਕਰਕੇ ਹੀ ਉਹਨਾਂ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਚੋਣ ਜਿਤਾਉਣ ਤੋਂ ਬਾਅਦ ਲਗਾਤਾਰ ਅੰਤਰਿੰਗ ਕਮੇਟੀ ਮੈਂਬਰ ਵਜੋਂ ਨਿਯੁਕਤ ਕੀਤਾ ਜਾਂਦਾ ਰਿਹਾ ਹੈ। ਇਹ ਅਤਿ ਮਹੱਤਵਪੂਰਨ ਅਹੁਦਾ ਉਹਨਾਂ ਦੀ ਵਫ਼ਾਦਾਰੀ ਦਾ ਹੀ ਮੁੱਲ ਸਮਝਿਆ ਜਾ ਰਿਹਾ ਸੀ। ਬਾਬਾ ਧਨੌਲਾ ਉਸ ਸਮੇਂ ਤੱਕ ਇਸ ਅਹੁਦੇ 'ਤੇ ਬਿਰਾਜਮਾਨ ਰਹੇ ਹਨ ਜਦ ਤੱਕ ਸ਼੍ਰੋਮਣੀ ਅਕਾਲੀ ਦਲ (ਬ) ਦੇ ਪਰਿਵਾਰ ਤੋਂ ਬਾਅਦ ਉਪ ਸੁਪਰੀਮੋ ਸ੍ਰ. ਸੁਖਦੇਵ ਸਿੰਘ ਢੀਂਡਸਾ ਨਾਲ ਬਾਬਾ ਗਾਂਧਾ ਸਿੰਘ ਐਜੂਕੇਸ਼ਨ ਟਰੱਸਟ 'ਤੇ ਕਬਜ਼ੇ ਨੂੰ ਲੈ ਕੇ ਵਟਿੱਟ ਖੜਾ ਨਹੀਂ ਹੋ ਗਿਆ ਸੀ। ਇਸ ਝਗੜੇ ਨੂੰ ਲੈ ਕੇ ਚੱਲੇ ਅਦਾਲਤੀ ਫੇਰ-ਚੱਕਰ ਤੋਂ ਬਾਅਦ ਹੋਈ ਸ਼੍ਰੋਮਣੀ ਕਮੇਟੀ ਦੀ ਅੰਦਰੂਨੀ ਚੋਣ 'ਚੋਂ ਬਾਬਾ ਟੇਕ ਸਿੰਘ ਨੂੰ ਜਿੱਤਣ ਤੋਂ ਬਾਅਦ ਪਹਿਲੀ ਵਾਰ ਅੰਤਰਿੰਗ ਮੈਂਬਰ ਵਜੋਂ ਨਿਯੁਕਤੀ ਤੋਂ ਬਾਹਰ ਹੋਣਾ ਪਿਆ ਸੀ। ਇਸ ਤੋਂ ਪਹਿਲਾਂ ਉਹ ਸ਼੍ਰੋਮਣੀ ਅਕਾਲੀ ਦਲ ਦੇ ਕਰਤਾ-ਧਰਤਾ ਸ੍ਰ. ਪ੍ਰਕਾਸ਼ ਸਿੰਘ ਬਾਦਲ ਦੇ ਵਫ਼ਾਦਾਰ ਆਗੂਆਂ ਵਜੋਂ ਵਿਚਰਦੇ ਰਹੇ ਹਨ। ਆਪਣੇ ਮਾਲਵਾ ਦੌਰੇ ਸਮੇਂ ਅਕਸਰ ਹੀ ਸ੍ਰ. ਬਾਦਲ ਬਾਬਾ ਜੀ ਦੀ ਰਿਹਾਇਸ਼ ਵਾਲੇ ਗੁਰੂ ਘਰ ਧਨੌਲਾ 'ਚ ਰੁਕਦੇ ਰਹੇ ਅਤੇ ਇਸ ਗੁਰੂ ਘਰ ਵੱਲੋਂ ਸ਼੍ਰੋਮਣੀ ਅਕਾਲੀ ਦਲ ਦੀਆਂ ਰੈਲੀਆਂ ਸਮੇਂ ਯਥਾਸਕਤ ਮੱਦਦ ਵੀ ਕੀਤੀ ਜਾਂਦੀ ਰਹੀ ਹੈ। ਆਪਣੀ ਜ਼ਿੰਦਗੀ ਵਿਚ ਬਾਬਾ ਟੇਕ ਸਿੰਘ ਨੇ ਬਾਦਲ ਸਾਹਿਬ ਨਾਲ ਵਫ਼ਾਦਾਰੀ ਪਾਲਦਿਆਂ ਜੋ ਸਭ ਤੋਂ ਵੱਡਾ ਧਰਮ ਵਿਰੋਧੀ ਫੈਸਲਾ ਲਿਆ ਹੈ ਉਹ ਸੀ ਆਪਣੀ ਅੰਤਰਿੰਗ ਕਮੇਟੀ ਦੇ ਅਹੁਦੇ ਸਮੇਂ ਸ੍ਰ. ਪਾਲ ਸਿੰਘ ਪੁਰੇਵਾਲ ਦੇ ਮੂਲ ਨਾਨਕਸ਼ਾਹੀ ਕੈਲੰਡਰ 'ਚ ਸੋਧਾਂ ਨੂੰ ਦਿੱਤੀ ਪ੍ਰਵਾਨਗੀ। ਬਾਬਾ ਟੇਕ ਸਿੰਘ ਧਨੌਲਾ ਨੇ ਇਸ ਫੈਸਲੇ 'ਤੇ ਦਸਤਖ਼ਤ ਕਰਨ ਨਾਲ ਸਿੱਖ ਇਤਿਹਾਸ ਵਿਚ ਆਪਣਾ ਨਾਮ ਉਹਨਾਂ ਆਗੂਆਂ ਵਜੋਂ ਪੱਕੇ ਤੌਰ 'ਤੇ ਲਿਖਾ ਲਿਆ ਹੈ ਜੋ ਕਿਸੇ ਪ੍ਰਭਾਵ ਜਾਂ ਦਬਾਅ ਅਧੀਨ ਆਪਣੀ ਕੌਮ ਦੇ ਵਫ਼ਾਦਾਰ ਨਹੀਂ ਰਹਿੰਦੇ। ਸਭ ਸਿੱਖ ਸੰਗਤ ਨੂੰ ਇਸ ਗੱਲ ਦਾ ਚੰਗੀ ਤਰਾਂ ਗਿਆਨ ਹੈ ਕਿ ਬਾਬੇ ਦਾ ਇਹ ਫੈਸਲਾ ਪਾਰਟੀ ਦੀ ਸਲਾਹ ਨਾਲ ਹੀ ਕੀਤਾ ਗਿਆ ਸੀ ਕਿਉਂਕਿ ਉਹ ਖੁਦ ਨਾ ਤਾਂ ਭੂਗੋਲ ਦੇ ਜਾਣਕਾਰ ਹਨ ਅਤੇ ਨਾ ਹੀ ਉਹ ਕੋਈ ਤਾਰਾ-ਮੰਡਲ ਦੇ ਵਿਸ਼ੇਸ਼ਗ ਹਨ। ਇਹ ਉਹਨਾਂ ਦੀ ਪਾਰਟੀ ਨਾਲ ਵਫ਼ਾਦਾਰੀ ਹੀ ਸੀ ਕਿ ਉਹਨਾਂ ਨੇ ਆਪਣੀ ਉਸ ਸਮੇਂ ਦੀ ਪਾਰਟੀ ਦੇ ਫੈਸਲੇ 'ਤੇ ਚੁੱਪ ਚੁਪੀਤੇ ਦਸਤਖ਼ਤ ਕਰ ਦਿੱਤੇ ਸਨ ਭਾਵੇਂ ਕਿ ਇਸ ਫੈਸਲੇ ਨਾਲ ਉਹਨਾਂ ਨੇ ਆਪਣੇ ਸਿਰ ਧਰਮ ਨਾਲ ਗੈਰਵਫ਼ਾਦਾਰੀ ਦਾ ਵੱਡਾ ਧੱਬਾ ਲਗਵਾ ਲਿਆ ਹੈ।
ਇਸ ਸਮੇਂ ਬਾਬਾ ਧਨੌਲਾ ਅਕਾਲੀ ਦਲ ਲੌਂਗੋਵਾਲ ਦਾ ਹਿੱਸਾ ਹਨ ਜਿਨਾਂ ਦਾ ਗੱਠਜੋੜ ਉਹਨਾਂ ਸਿਆਸੀ ਸਿੱਖ ਪਾਰਟੀਆਂ ਨਾਲ ਹੈ ਜਿਹਨਾਂ ਨੇ ਮੂਲ ਨਾਨਕਸ਼ਾਹੀ 'ਚ ਮਿਲਾਵਟ ਦਾ ਡਟਵਾਂ ਵਿਰੋਧ ਕੀਤਾ ਸੀ। ਅਕਾਲੀ ਦਲ ਲੌਂਗੋਵਾਲ ਨਾਲ ਮੁਲਾਜ਼ੇਦਾਰੀ ਗੰਢਣ ਤੋਂ ਬਾਅਦ ਬਾਬਾ ਧਨੌਲਾ ਸ਼੍ਰੋਮਣੀ ਅਕਾਲੀ ਦਲ ਤੋਂ ਜ਼ਰੂਰ ਪ੍ਰਭਾਵ ਮੁਕਤ ਹੋ ਗਏ ਹੋਣਗੇ। ਇਸ ਸਮੇਂ ਬਾਬਾ ਧਨੌਲਾ ਕੋਲ ਇਕ ਸੁਨਹਿਰੀ ਮੌਕਾ ਹੈ ਕਿ ਉਹ ਦਿਲੋਂ ਸੱਚ ਬੋਲ ਕੇ ਆਪਣੀ ਪਹਿਲਾਂ ਕੀਤੀ ਗਈ ਘੋਰ ਕੁਤਾਹੀ ਦਾ ਪਛਤਾਵਾ ਕਰ ਲੈਣ, ਇਹ ਉਹਨਾਂ ਦੀ ਆਪਣੀ ਨਵੀਂ ਪਾਰਟੀ ਨਾਲ ਵੀ ਵਫ਼ਾਦਾਰੀ ਹੋਵੇਗੀ। ਇਸ ਤਰਾਂ ਕਰਨ ਨਾਲ ਉਹਨਾਂ ਨੂੰ ਇਕ ਲਾਭ ਤਾਂ ਇਹ ਹੋਵੇਗਾ ਕਿ ਉਹ ਵਾਹਿਗੁਰੂ ਦੇ ਦਰ 'ਤੇ ਸੁਰਖਰੂ ਹੋ ਕੇ ਪਰਤਣਗੇ ਦੂਸਰਾ ਉਹ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਬਲਵੰਤ ਸਿੰਘ ਨੰਦਗ ਦੇ ਮੁੜ ਕਰੀਬ ਹੋ ਜਾਣਗੇ ਕਿਉਂਕਿ ਗਿਆਨੀ ਨੰਦਗੜ ਹੀ ਇਕੋ ਇਕ ਅਜਿਹੇ ਸਿੱਖ ਧਾਰਮਿਕ ਆਗੂ ਹਨ ਜਿਨਾਂ ਨੇ ਮੂਲ ਨਾਨਕਸ਼ਾਹੀ ਕੈਲੰਡਰ ਦੀ ‘ਜੱਖਣਾ ਪੁੱਟਣ' ਦਾ ਸਖ਼ਤ ਵਿਰੋਧ ਕੀਤਾ ਸੀ। ਤੀਸਰਾ ਉਹ ਸਿੱਖ ਸੰਗਤ ਵੀ ਬਾਬਾ ਧਨੌਲਾ ਨੂੰ ‘ਜੀ ਆਇਆ ਨੂੰ' ਆਖੇਗੀ ਜਿਸ ਨੇ ਉਕਤ ਫੈਸਲੇ ਤੋਂ ਬਾਅਦ ਬਾਬਾ ਨਾਲ ਦੂਰੀ ਬਣਾ ਲਈ ਹੈ। ਪਰ ਅਜਿਹਾ ਸਭ ਕੁਝ ਕਰਦੇ ਸਮੇਂ ਬਾਬਾ ਧਨੌਲਾ ਨੂੰ ਰਸਮੀ ਕਾਰਵਿਹਾਰ ਕਰਨ ਦੀ ਥਾਂ ਸੰਗਤ ਦੀ ਕਚਹਿਰੀ 'ਚ ਦਿਲੋਂ ਪਛਤਾਵਾ ਕਰਨਾ ਪਵੇਗਾ। ਜੇ ਬਾਬਾ ਧਨੌਲਾ ਚਾਹੁੰਦੇ ਹਨ ਕਿ ਸਿੱਖ ਸੰਗਤ ਉਹਨਾਂ ਨੂੰ ਇਕ ਰਾਜਨੀਤਕ ਆਗੂ ਦੇ ਨਾਲ-ਨਾਲ ਕੌਮ ਦਾ ਧਾਰਮਿਕ ਆਗੂ ਵੀ ਤਸਲੀਮ ਕਰੇ ਤਾਂ ਇਹ ਵੀ ਜ਼ਰੂਰੀ ਹੈ ਕਿ ਉਹ ਕਥਿਤ ਸੰਤ ਸਮਾਜ ਦਾ ਤੁਰੰਤ ਖਹਿੜਾ ਛੱਡ ਦੇਣ। ਇਹ ਸੰਤ ਸਮਾਜ ਇਸ ਸਮੇਂ ਬਾਬਾ ਟੇਕ ਸਿੰਘ ਧਨੌਲਾ ਦੇ ਵਿਰੁੱਧ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਤਾਂ ਲੜ ਹੀ ਰਿਹਾ ਹੈ ਸਗੋਂ ਨਾਲ-ਨਾਲ ਉਹ ਪਾਲ ਸਿੰਘ ਪੁਰੇਵਾਲ ਵਾਲੇ ਮੂਲ ਨਾਨਕਸ਼ਾਹੀ ਕੈਲੰਡਰ 'ਚ ਮਿਲਾਵਟ ਕਰਵਾਉਣ ਲਈ ਬਾਦਲ ਦਲ 'ਤੇ ਸਭ ਤੋਂ ਵੱਧ ਦਬਾਅ ਬਣਾਉਣ ਦਾ ਵੀ ਦੋਸ਼ੀ ਹੈ ਜਿਸ ਪਾਰਟੀ ਨੇ ਬਾਬੇ ਦੇ ਆਖੇ ਅਨੁਸਾਰ ‘ਉਹਨਾਂ ਦੀ ਵਫ਼ਾਦਾਰੀ ਦਾ ਮੁੱਲ ਨਹੀਂ ਪਾਇਆ'।
ਸ਼੍ਰੋਮਣੀ ਅਕਾਲੀ ਦਲ (ਬ) ਨੂੰ ਅਲਵਿਦਾ ਆਖਣ ਤੋਂ ਬਾਅਦ ਬਾਬਾ ਟੇਕ ਸਿੰਘ ਧਨੌਲਾ ਨੂੰ ਆਪਣੇ ਰਾਜਸੀ ਜੀਵਨ ਦੀ ਨਵੇਂ ਸਿਰਿਓਂ ਸ਼ੁਰੂਆਤ ਕਰਨੀ ਪਵੇਗੀ। ਉਹ ਆਪਣੇ ਇਸ ਜੀਵਨ 'ਚ ਤਾਂ ਹੀ ਕਾਮਯਾਬ ਹੋ ਸਕਦੇ ਹਨ ਜੇ ਉਹ ਆਪਣੀ ਧਾਰਮਿਕ ਅਤੇ ਸਿਆਸੀ ਨੀਤੀਆਂ ਨੂੰ ਪੂਰੀ ਤਰਾਂ ਸਪੱਸ਼ਟ ਕਰਨ। ਜੇ ਉਹ ਅਜਿਹਾ ਨਹੀਂ ਕਰਦੇ ਤਾਂ ਸੰਭਵ ਹੈ ਕਿ ਬਾਬਾ ਧਨੌਲਾ ਦਾ ਭਵਿੱਖ ਡਾਵਾਂਡੋਲ ਹੋ ਜਾਵੇ। ਪਹਿਲਾਂ ਹੀ ਕਈ ਨਿੱਜੀ ਝਮੇਲਿਆਂ 'ਚ ਉਲਝੇ ਬਾਬਾ ਧਨੌਲਾ ਆਪਣੀ ਰਾਜਸੀ ਤੇ ਧਾਰਮਿਕ ਗੱਡੀ ਦੀ ਲੀਹ 'ਤੇ ਚੜਨ ਲਈ ਸ਼ੁਰੂਆਤ ਨਾਨਕਸ਼ਾਹੀ ਕੈਲੰਡਰ 'ਚ ਮਿਲਾਵਟ ਨੂੰ ਪ੍ਰਵਾਨਗੀ ਦੇਣ ਵਾਲੇ ਆਪਣੇ ਫੈਸਲੇ 'ਤੇ ਪਛਤਾਵਾ ਕਰਕੇ ਕਰ ਸਕਦੇ ਹਨ। ਜੇ ਉਹ ਅਜਿਹਾ ਕਰਦੇ ਹਨ ਤਾਂ ਸਿੱਖ ਸੰਗਤ ਉਹਨਾਂ ਦੇ ਇਸ ਫੈਸਲੇ ਦਾ ਭਰਵਾਂ ਸਵਾਗਤ ਕਰੇਗੀ।
 

ਲੋਕਪਾਲ ਦੇ ਹੱਕ ਵਿਚ ਨਾਅਰੇ ਲਾਉਣ ਵਾਲੇ ਬਾਦਲ ਗਲ਼ ਪਿਆ ਲੋਕਪਾਲ ਦਾ ਫੰਦਾ


 

ਲੋਕਪਾਲ ਦੇ ਹੱਕ ਵਿਚ ਨਾਅਰੇ ਲਾਉਣ ਵਾਲੇ ਬਾਦਲ ਗਲ਼ ਪਿਆ ਲੋਕਪਾਲ ਦਾ ਫੰਦਾ

ਬਾਦਲ ਕੁੜਿਕੀ ਵਿਚ - ਲੋਕਪਾਲ ਵਲੋਂ ਮੁੱਖ ਮੰਤਰੀ,
ਜਾਗੀਰ ਕੌਰ ਅਤੇ ਕਈ ਹੋਰਨਾਂ ਵਿਰੁਧ ਪੜਤਾਲ ਦੇ ਹੁਕਮ

ਬਾਦਲ ਗਲ਼ ਪਿਆ ਲੋਕਪਾਲ ਦਾ ਫੰਦਾ
ਚੰਡੀਗੜ, (29 ਅਗਸਤ,ਪੀ.ਐਸ.ਐਨ)-ਜਿਸ ਜਨ ਲੋਕਪਾਲ ਬਿੱਲ ਦੀ ਮਜ਼ਬੂਤੀ ਲਈ ਅਕਾਲੀ ਅੰਨਾ ਹਜ਼ਾਰੇ ਦੇ ਹੱਕ 'ਚ ਜ਼ੋਰ ਸ਼ੋਰ ਨਾਲ ਨਾਅਰੇ ਮਾਰ ਰਹੇ ਸਨ, ਉਸ ਲੋਕਪਾਲ ਦਾ ਫੰਦਾ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਗਲ਼ ਹੀ ਪੈ ਗਿਆ ਹੈ। ਸ਼੍ਰੌਮਣੀ ਕਮੇਟੀ ਦੀ ਸਾਬਕਾ ਪ੍ਰਧਾਨ ਬੀਬੀ ਜਗੀਰ ਕੌਰ ਵੱਲੋਂ ਆਪਣੇ ਹਲਕੇ ਭੁੱਲਥ 'ਚ 12 ਏਕੜ ਸਰਕਾਰੀ ਜ਼ਮੀਨ ਤੇ ਕੀਤੇ ਕਥਿਤ ਨਜ਼ਾਇਜ਼ ਕਬਜ਼ੇ ਦੀ ਸ਼ਿਕਾਇਤ ਭੁਲੱਥ ਦੇ ਕਾਂਗਰਸੀ ਵਿਧਾਇਕ ਸੁਖਪਾਲ ਖਹਿਰਾ ਅਤੇ ਜਾਰਜ ਨਾਮੀ ਵਿਅਕਤੀ ਵੱਲੋਂ ਪੰਜਾਬ ਦੇ ਲੋਕਪਾਲ ਨੂੰ ਕੀਤੀ ਗਈ ਸੀ। ਇਸ ਸ਼ਿਕਾਇਤ ਵਿਚ ਦੋਸ਼ ਲਗਾਇਆ ਗਿਆ ਸੀ ਕਿ ਬੀਬੀ ਨੇ 12 ਏਕੜ ਸਰਕਾਰੀ ਜ਼ਮੀਨ ਤੇ ਨਜ਼ਾਇਜ਼ ਕਬਜ਼ਾ ਕੀਤਾ ਹੋਇਆ ਹੈ ਅਤੇ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਬੀਬੀ ਨੂੰ ਬਚਾਉਣ ਤੇ ਲੱਗੇ ਹੋਏ ਹਨ। ਇਸ ਲਈ ਦੋਹਾਂ ਵਿਰੁੱਧ ਜਾਂਚ ਕੀਤੀ ਜਾਣੀ ਚਾਹੀਦੀ ਹੈ। ਲੋਕਪਾਲ ਨੇ ਇਸ ਸ਼ਿਕਾਇਤ ਤੇ ਸ਼ਿਕਾਇਤਕਰਤਾ ਧਿਰ ਦੇ ਬਿਆਨ ਦਰਜ ਕਰਨ ਤੋਂ ਬਾਅਦ ਲੋਕਪਾਲ ਦੇ ਆਈ.ਜੀ ਨੂੰ ਹੁਕਮ ਜਾਰੀ ਕੀਤੇ ਹਨ ਕਿ ਉਹ ਇਕ ਮਹੀਨੇ ਦੇ ਅੰਦਰ-ਅੰਦਰ ਆਪਣੀ ਜਾਂਚ ਪੂਰੀ ਕਰਕੇ ਉਸ ਨੂੰ ਰਿਪੋਰਟ ਪੇਸ਼ ਕਰੇ। ਇਥੇ ਵਰਣਨਯੋਗ ਹੈ ਕਿ ਇਕ ਦਿਨ ਪਹਿਲਾਂ ਹੀ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਸੂਬਿਆਂ ਦੇ ਲੋਕਪਾਲ ਨੂੰ ਹੋਰ ਵਧੇਰੇ ਸ਼ਕਤੀਸ਼ਾਲੀ ਬਣਾਉਣ ਦੀ ਵਕਾਲਤ ਕਰਕੇ ਹਟੇ ਹਨ।
ਦੇਸ਼ ਵਿਚ ਭ੍ਰਿਸ਼ਟਾਚਾਰ ਵਿਰੁਧ ਸ਼ੁਰੂ ਹੋਈ ਅੰਨਾ ਹਜ਼ਾਰੇ ਲਹਿਰ ਤੋਂ ਬਾਅਦ ਅੱਜ ਪੰਜਾਬ ਦੇ ਲੋਕਪਾਲ ਨੇ ਵੀ ਇਕ ਭ੍ਰਿਸ਼ਟਾਚਾਰ ਦੇ ਮਾਮਲੇ ਵਿਚ ਸ਼ਿਕਾਇਤ 'ਤੇ ਆਧਾਰਤ ਪੰਜਾਬ ਦੇ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸਾਬਕਾ ਪ੍ਰਧਾਨ ਬੀਬੀ ਜਾਗੀਰ ਕੌਰ ਤੇ ਹੋਰਾਂ ਵਿਰੁਧ ਪੜਤਾਲ ਸ਼ੁਰੂ ਕਰ ਦਿਤੀ ਹੈ। ਇਨ੍ਹਾਂ ਹੁਕਮਾਂ ਪਿੱਛੋਂ ਸਰਕਾਰ ਬੁਰੀ ਤਰ੍ਹਾਂ ਘਿਰ ਗਈ ਹੈ ਕਿਉਂਕਿ ਭ੍ਰਿਸ਼ਟਾਚਾਰ ਵਿਰੁਧ ਦੇਸ਼-ਵਿਆਪੀ ਛਿੜੀ ਜੰਗ ਕਰ ਕੇ ਲੋਕਪਾਲ ਦੀ ਵੀ ਨੈਤਿਕਤਾ ਵੱਧ ਗਈ ਹੈ। ਬੀਤੇ ਦਿਨ ਹੀ ਕੇਂਦਰ ਸਰਕਾਰ ਅਤੇ ਸਾਰੀਆਂ ਪਾਰਟੀਆਂ ਨੇ ਜਨ ਲੋਕਪਾਲ ਕਾਨੂੰਨ ਬਣਾਉਣ ਬਾਰੇ ਸਹਿਮਤੀ ਪ੍ਰਗਟਾਈ ਹੈ ਅਤੇ ਅੱਜ ਦੂਜੇ ਦਿਨ ਹੀ ਪੰਜਾਬ ਵਿਚ ਅਸਰ ਹੋਣਾ ਸ਼ੁਰੂ ਹੋ ਗਿਆ ਹੈ ਜਦਕਿ ਉਕਤ ਆਗੂਆਂ ਵਿਰੁਧ ਸ਼ਿਕਾਇਤ 24 ਅਗੱਸਤ ਨੂੰ ਹੋਈ ਸੀ ਪਰ ਅੱਜ ਅਮਲੀ ਰੂਪ ਵਿਚ ਕਾਰਵਾਈ ਲਈ ਸ਼ੁਰੂ ਹੋ ਗਈ ਹੈ। ਯਾਦ ਰਹੇ ਕਿ ਕਾਂਗਰਸੀ ਵਿਧਾਇਕ ਸ. ਸੁਖਪਾਲ ਸਿੰਘ ਖਹਿਰਾ ਦੀ ਨਿਗਰਾਨੀ ਹੇਠ ਇਕ ਪਿੰਡ ਬੇਗੋਵਾਲ ਦੇ ਹੀ ਜਾਰਜ ਨਾਮਕ ਵਿਅਕਤੀ ਨੇ ਪੰਜਾਬ ਦੇ ਲੋਕਪਾਲ ਜਸਟਿਸ ਡੀ.ਐਸ. ਧਾਲੀਵਾਲ ਕੋਲ ਮੁੱਖ ਮੰਤਰੀ, ਸ਼੍ਰੋਮਣੀ ਕਮੇਟੀ ਦੀ ਸਾਬਕਾ ਪ੍ਰਧਾਨ ਤੇ ਜ਼ਿਲ੍ਹਾ ਯੋਜਨਾ ਕਮੇਟੀ ਕਪੂਰਥਲਾ ਦੀ ਚੇਅਰਪਰਸਨ ਬੀਬੀ ਜਗੀਰ ਕੌਰ ਵਿਰੁਧ ਬੇਗੋਵਾਲ ਪਿੰਡ ਦੀ 12 ਏਕੜ ਪੰਚਾਇਤੀ ਜ਼ਮੀਨ 'ਤੇ ਕਬਜ਼ਾ ਕਰਨ ਸਬੰਧੀ ਸ਼ਿਕਾਇਤ ਕੀਤੀ ਸੀ। ਇਸੇ ਉਪਰ ਲੋਕਪਾਲ ਨੇ ਕਾਰਵਾਈ ਅਰੰਭੀ ਹੈ। ਲੋਕਪਾਲ ਨੇ ਆਈਜੀ ਸ਼ਾਮ ਲਾਲ ਗੱਖੜ ਨੂੰ ਆਦੇਸ਼ ਦਿਤੇ ਹਨ ਕਿ ਇਸ ਮਾਮਲੇ ਦੀ ਜਾਂਚ- ਪੜਤਾਲ ਦੀ ਰੀਪੋਰਟ ਇਕ ਮਹੀਨੇ ਵਿਚ ਸੌਂਪੀ ਜਾਵੇ। ਸ਼ਿਕਾਇਤਕਰਤਾ ਜਾਰਜ ਨੇ ਸ਼ਿਕਾਇਤ ਵਿਚ ਮੁੱਖ ਮੰਤਰੀ ਨੂੰ ਇਸ ਕਰ ਕੇ ਪਾਰਟੀ ਬਣਾਇਆ ਸੀ ਕਿਉਂਕਿ ਉਨ੍ਹਾਂ ਦੀ ਨਿਗਰਾਨੀ ਵਿਚ ਹੀ ਬੀਬੀ ਜਾਗੀਰ ਕੌਰ ਨੇ ਪਿੰਡ ਦੀ 12 ਏਕੜ ਜ਼ਮੀਨ ਉਤੇ ਕਬਜ਼ਾ ਕੀਤਾ ਹੈ। ਸ਼ਿਕਾਇਤ ਵਿਚ ਦਸਿਆ ਗਿਆ ਕਿ ਬੀਬੀ ਜਾਗੀਰ ਕੌਰ ਵਲੋਂ ਪਿੰਡ ਬੇਗੋਵਾਲ ਦੀ 12 ਏਕੜ ਪੰਚਾਇਤੀ ਜ਼ਮੀਨ 'ਤੇ ਕੀਤੇ ਕਬਜ਼ੇ ਵਿਚੋਂ 2 ਏਕੜ ਜ਼ਮੀਨ 'ਤੇ ਸੰਤ ਪ੍ਰੇਮ ਸਿੰਘ ਸੋਸਾਇਟੀ ਦਾ ਸਕੂਲ ਚਲਾਇਆ ਜਾ ਰਿਹਾ ਹੈ ਅਤੇ ਬਾਕੀ 10 ਏਕੜ ਜ਼ਮੀਨ ਠੇਕੇ 'ਤੇ ਦਿਤੀ ਗਈ ਹੈ। ਉਨ੍ਹਾਂ ਇਹ ਵੀ ਦਸਿਆ ਸੀ ਇਸ ਤੋਂ ਪਹਿਲਾਂ ਇਹ ਮਾਮਲਾ ਡਿਪਟੀ ਕਮਿਸ਼ਨਰ, ਮੁੱਖ ਸਕੱਤਰ ਪੰਜਾਬ ਤੇ ਮੁੱਖ ਮੰਤਰੀ ਦੇ ਧਿਆਨ ਵਿਚ ਵੀ ਲਿਆਂਦਾ ਗਿਆ ਸੀ ਪਰ ਹੁਣ ਤਕ ਕੋਈ ਕਾਰਵਾਈ ਨਹੀਂ ਕੀਤੀ ਗਈ ਜਿਸ ਕਰ ਕੇ ਉਸ ਨੂੰ ਪੰਜਾਬ ਦੇ ਲੋਕਪਾਲ ਦੇ ਦਰਬਾਰ ਵਿਚ ਪਹੁੰਚ ਕਰਨੀ ਪਈ। ਹੁਣ ਉਸ ਨੂੰ ਇਨਸਾਫ਼ ਦੀ ਆਸ ਬੱਝੀ ਹੈ। ਵਿਧਾਇਕ ਖਹਿਰਾ ਨੇ ਦਸਿਆ ਕਿ ਉਨ੍ਹਾਂ ਨੇ ਇਹ ਮਾਮਲਾ ਵਿਧਾਨ ਸਭਾ ਵਿਚ ਵੀ ਉਠਾਇਆ ਸੀ ਪਰ ਅਕਾਲੀ ਸਰਕਾਰ ਨੇ ਮਾਮਲਾ ਰੌਲੇ ਵਿਚ ਹੀ ਟਾਲ ਦਿਤਾ। ਦੂਜੇ ਪਾਸੇ ਵਿਧਾਇਕ ਬੀਬੀ ਜਾਗੀਰ ਕੌਰ ਨੇ ਕਿਹਾ ਕਿ ਸ੍ਰੀ ਖਹਿਰਾ ਅਪਣੀ ਆਦਤ ਅਨੁਸਾਰ ਬੇਬੁਨਿਆਦ ਤੇ ਤੱਥ ਤੋਂ ਬਗ਼ੈਰ ਇਲਜ਼ਾਮ ਲਗਾ ਰਹੇ ਹਨ। ਇਹ ਦੋਸ਼ ਕਦੇ ਵੀ ਸਾਬਤ ਨਹੀਂ ਹੋਣਗੇ।

ਸ਼੍ਰੋਮਣੀ ਕਮੇਟੀ ਚੋਣਾਂ ਬਨਾਮ ਇੱਛਾਧਾਰੀ ਸਿੱਖ


     ਸਿਰਫ਼ ਸ਼੍ਰੋਮਣੀ ਕਮੇਟੀ ਚੋਣਾਂ ਲੜਨ ਲਈ ਅੰਮ੍ਰਿਤਧਾਰੀ ਹੋਏ ਲੋਕ  
                             ਸਿੱਖੀ ਦਾ ਕੀ ਭਲਾ ਕਰਨਗੇ ?
                                                                                    
                                                                                                                                                                                                  
                                                                                                                                    

  ਹੁਣ ਜਦੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਆਮ ਚੋਣਾਂ ਵਿੱਚ ਮਹਿਜ ਹੀ ਕੁਝ ਦਿਨ ਬਾਕੀ ਹਨ, ਤਾਂ ਸ਼੍ਰੋਮਣੀ ਕਮੇਟੀ ਚੋਣਾਂ 'ਚ ਹਿੱਸਾ ਲੈਣ ਵਾਲੇ ਵੋਟਰਾਂ ਬਾਰੇ ਭੰਬਲਭੂਸਾ ਅਜੇ ਵੀ ਜਾਰੀ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਆਮ ਚੋਣਾਂ ਵਿੱਚ ਸਹਿਜਧਾਰੀ ਸਿੱਖਾਂ ਨੂੰ ਵੋਟਰ ਬਣਾਉਣ ਸਬੰਧੀ ਮਾਮਲਾ ਪੰਜਾਬ ਅਤੇ ਹਰਿਆਣਾ ਹਾਈਕੋਰਟ ਚੰਡੀਗੜ• ਵਿੱਚ ਵਿਚਾਰਅਧੀਨ ਹੈ। ਸਹਿਜਧਾਰੀ ਫੈਡਰੇਸ਼ਨ ਵੱਲੋਂ ਇਸ ਸਬੰਧੀ ਪਾਈ ਗਈ ਪਟੀਸ਼ਨ ਬਾਰੇ  ਮਾਨਯੋਗ ਅਦਾਲਤ ਵੱਲੋਂ ਸੁਣਵਾਈ ਵੀ ਕੀਤੀ ਜਾ ਰਹੀ ਹੈ ਅਤੇ ਨਾਲੋਂ ਨਾਲ ਸਰਕਾਰ ਵੱਲੋਂ ਸ਼੍ਰੋਮਣੀ ਕਮੇਟੀ ਚੋਣਾਂ ਲਈ ਨੋਟੀਫਿਕੇਸ਼ਨ ਜਾਰੀ ਕਰਕੇ 18 ਸਤੰਬਰ ਨੂੰ ਇਹ ਚੋਣਾਂ ਕਰਵਾਈਆਂ ਜਾ ਰਹੀਆਂ ਹਨ। ਅਦਾਲਤ ਵੱਲੋਂ ਲਏ ਗਏ ਫੈਸਲੇ ਨਾਲ ਇਹ ਚੋਣਾਂ ਸਮੇਂ 'ਤੇ ਹੋ ਸਕਣਗੀਆਂ ਜਾਂ ਨਹੀਂ ਇਹ ਇੱਕ ਵਖਰਾ ਵਿਸ਼ਾ ਹੈ, ਪਰ ਜਿਸ ਹਾਲਾਤ ਵਿੱਚ ਮੌਜੂਦਾ ਐਲਾਨੇ ਪ੍ਰੋਗਰਾਮ ਤਹਿਤ ਇਹ ਚੋਣਾਂ ਹੋ ਰਹੀਆਂ ਹਨ, ਉਸ ਦੇ ਮੱਦੇਨਜਰ ਵੀ ਸ਼੍ਰੋਮਣੀ ਕਮੇਟੀ ਚੋਣਾਂ 'ਚ ਹਿੱਸਾ ਲੈ ਰਹੇ ਉਮੀਦਵਾਰਾਂ ਅਤੇ ਵੋਟਰਾਂ ਬਾਰੇ ਕਈ ਤਰਾਂ• ਦੇ ਸਵਾਲ ਉਠ ਰਹੇ ਹਨ। ਪਿਛਲੇ ਸਮੇਂ ਦੌਰਾਨ ਅਦਾਲਤ ਵੱਲੋਂ ' ਸਹਿਜਧਾਰੀ ਅਤੇ ਪਤਿੱਤ ਸਿੱਖ ਦੀ ਪ੍ਰੀਭਾਸ਼ਾ' ਮੰਗੇ 'ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਅਦਾਲਤ ਵਿੱਚ ਦਿੱਤੇ ਗਏ ਨਵੇਂ ਹਲਫ਼ਨਾਮੇ 'ਚ ਕਿਹਾ ਗਿਆ ਸੀ ਕਿ ਸਿੱਖ ਗੁਰਦੁਆਰਾ ਐਕਟ 1925 ਦੀ ਧਾਰਾ 2 ਅਨੁਸਾਰ 'ਜੋ ਵਿਅਕਤੀ ਕੇਸਧਾਰੀ ਹੈ, ਪਰ ਉਸਨੇ ਅੰਮ੍ਰਿਤਪਾਨ ਨਹੀਂ ਕੀਤਾ ਹੋਇਆ, ਉਹ ਸਹਿਜਧਾਰੀ ਹੈ ਅਤੇ ਜੋ ਜਿਸ ਵਿਅਕਤੀ ਨੇ ਅੰਮ੍ਰਿਤ ਛਕ ਕੇ ਭੰਗ ਕੀਤਾ ਹੈ, ਉਹ ਪਤਿੱਤ ਸਿੱਖ ਹੈ। ਇਸ ਪ੍ਰੀਭਾਸ਼ਾ ਨਾਲ ਭਾਵੇਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਅਦਾਲਤ ਤੋਂ ਇਸ ਨਵੇਂ ਹਲਫਨਾਮੇ ਨਾਲ ਪੱਲਾ ਤਾਂ ਛੁੜਵਾ ਲਿਆ ਸੀ, ਪਰ Àਸ ਸਮੇਂ ਸਿੱਖ ਕੌਮ ਦੀ ਪਾਰਲੀਮੈਂਟ ਕਹੀ ਜਾਣ ਵਾਲੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇਹ ਬਿਲਕੁਲ ਹੀ ਨਹੀਂ ਸੋਚਿਆ ਕਿ 'ਸਹਿਜਧਾਰੀ ਸਿੱਖ' ਦੀ ਇਸ ਪ੍ਰੀਭਾਸ਼ਾ ਨਾਲ ਸਿੱਖ ਕੌਮ ਨੂੰ ਕਿਹੜੀਆਂ ਨਵੀਆਂ ਦਿੱਕਤਾਂ ਆ ਸਕਦੀਆਂ ਹਨ? ਇੱਕ ਪਾਸੇ ਤਾਂ ਇਸ ਵਾਰ ਦੀਆਂ ਚੋਣਾਂ ਲਈ ਗੁਰਦੁਆਰਾ ਚੋਣ ਕਮਿਸ਼ਨ ਇਥੋਂ ਤੱਕ ਕਹਿ ਦਿੱਤਾ ਹੈ ਕਿ ਪਤਿੱਤ ਸਿੱਖ ਵੋਟਰਾਂ ਦੀ ਵੋਟ ਪਾਉਣ ਸਮੇਂ ਗ੍ਰਿਫ਼ਤਾਰੀ ਹੋ ਸਕਦੀ ਹੈ। ਦੂਸਰੇ ਪਾਸੇ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਹੁਕਮਨਾਮਾ ਜਾਰੀ ਕਰ ਦਿੱਤਾ ਗਿਆ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਲੜ• ਰਹੇ ਸਾਰੇ ਉਮੀਦਵਾਰ ਪਰਵਾਰਾਂ ਸਮੇਤ ਅੰਮ੍ਰਿਤਧਾਰੀ ਹੋ ਜਾਣ। ਗੁਰਦੁਆਰਾ ਚੋਣ ਕਮਿਸ਼ਨ ਦਾ ਇਹ ਫੈਸਲਾ  ਸ਼੍ਰੋਮਣੀ ਕਮੇਟੀ ਚੋਣਾਂ ਦੌਰਾਨ ਜਿਥੇ ਵੱਡੇ ਕਲੇਸ਼ ਦਾ ਕਾਰਨ ਬਣੇਗਾ, ਉਥੇ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਜਾਰੀ ਕੀਤੇ ਗਏ ਹੁਕਮਨਾਮੇ  ਨਾਲ ਦੁਨੀਆਂ ਸਾਹਮਣੇ ਸਿੱਖ ਕੌਮ ਦੀ ਜੱਗ ਹਸਾਈ ਵੱਖਰੀ ਹੋਵੇਗੀ, ਕਿਉਂਕਿ ਸਿਰਫ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਲੜਨ ਦੀ ਇੱਛਾ ਨਾਲ ਅੰਮ੍ਰਿਤਧਾਰੀ ਹੋਣ ਵਾਲੇ ਉਮੀਦਵਾਰ ਸਿੱਖ ਕੌਮ ਦਾ ਕਿਹੋ ਜਿਹਾ ਭੱਵਿਖ ਸਿਰਜਣਗੇ, ਇਸ ਬਾਰੇ ਕੁਝ ਕਹਿਣ ਸੁਣਨ ਦੀ ਗੁਜ਼ਾਇਸ਼ ਹੀ ਨਹੀਂ ਬਚਦੀ। ਦੂਸਰੇ ਪਾਸੇ ਸਿਰਫ਼ ਕੇਸਧਾਰੀਆਂ ਨੂੰ ਵੋਟਰ ਮੰਨਣ ਨਾਲ ਕੇਸਾਧਾਰੀ ਹਿੰਦੂਆਂ ਦੇ ਨਾਲ ਨਾਲ ਡੇਰੇਵਾਦੀਆਂ ਨਾਲ ਜੁੜੇ ਕੇਸਾਧਾਰੀ ਲੋਕਾਂ ਨੂੰ ਵੀ ਗੁਰਦੁਆਰਿਆਂ ਦੇ ਪ੍ਰਬੰਧਾਂ ਵਿਚ ਦਖਲ ਅੰਦਾਜ਼ੀ ਕਰਨ ਦੀ ਇਜਾਜਤ ਮਿਲ ਜਾਵੇਗੀ। ਮਸਲਨ ਰਾਧਾ ਸੁਆਮੀਆਂ ਦੇ ਡੇਰੇ ਅਤੇ ਡੇਰਾ ਸਿਰਸਾ ਦੇ ਮੁੱਖੀਆਂ ਸਮੇਤ ਇਹਨਾਂ ਡੇਰਿਆਂ ਦੇ ਸ਼ਰਧਾਲੂਆਂ ਵਿੱਚ ਤੀਹ ਫੀਸਦੀ ਤਦਾਦ ਕੇਸਾਧਾਰੀ ਲੋਕਾਂ ਦੀ ਹੈ। ਇਸੇ ਤਰਾਂ ਉਹ ਲੋਕ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਆਮ ਚੋਣਾਂ ਵਿੱਚ ਵੱਡੀ ਗਿਣਤੀ 'ਚ ਉਹ ਵੋਟਰ ਆਪਣੀ ਵੋਟ ਦਾ ਇਸਤੇਮਾਲ ਕਰਨਗੇ, ਜਿਹਨਾਂ ਲੋਕਾਂ ਨੂੰ ਹੁਣ ਤੱਕ ਸ੍ਰੀ ਅਕਾਲ ਤਖਤ ਦੇ ਹੁਕਮਨਾਮੇ ਦੇ ਨਾਮ ਉਪਰ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਦੇਣ ਤੋਂ ਇਨਕਾਰ ਕੀਤਾ ਜਾਂਦਾ ਰਿਹਾ ਹੈ। ਇਸੇ ਤਰ•ਾਂ ਯੋਗ-ਗੁਰੂ ਕਹੇ ਜਾਣ ਵਾਲੇ ਬਾਬਾ ਰਾਮਦੇਵ ਸਮੇਤ ਕਿੰਨੇ ਹੀ ਸਨਾਤਨ ਧਰਮ ਨੂੰ ਮੰਨਣ ਵਾਲੇ ਸਾਧੂ ਸੰਤ ਕੇਸਾਧਾਰੀ ਹਨ। ਇਸ ਤੋਂ ਇਲਾਵਾ ਔਰਤਾਂ ਤਾਂ ਕੁਝ ਕੁ ਛੱਡ ਕੇ ਸਾਰੀਆਂ ਹੀ ਕੇਸਾਧਾਰੀ ਹਨ, ਜੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਆਮ ਚੋਣਾਂ ਵਿੱਚ ਵੋਟਰ ਹੋਣ ਦੀਆਂ ਸ਼ਰਤਾਂ ਪੂਰੀਆਂ ਕਰਦੀਆਂ ਹਨ । ਆਰ.ਐਸ.ਐਸ. ਦੁਆਰਾ ਸਿਰਜੀ ਗਈ ਜਥੇਬੰਦੀ 'ਰਾਸ਼ਟਰੀ ਸਿੱਖ ਸੰਗਤ' ਤਾਂ ਸਾਰੀ ਹੀ ਕੇਸਾਧਾਰੀ ਹੈ। ਇਸ ਤਰਾਂ• ਇਕ ਅਜਿਹਾ ਤਬਕਾ ਗੁਰਦੁਆਰਾ ਪ੍ਰਬੰਧਾਂ ਵਿਚ ਭਾਰੂ ਹੋਵੇਗਾ, ਜੋ ਅਸਲੋਂ ਸਿੱਖ ਧਰਮ ਦੀ ਬੁਨਿਆਦ ਨੂੰ ਖਤਮ ਕਰਕੇ, ਬਿਪਰਵਾਦ ਅਤੇ ਡੇਰਾਵਾਦ ਨੂੰ ਲਾਗੂ ਕਰਨਾ ਚਾਹੁੰਦਾ ਹੈ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਰਬਉੱਚ ਮੰਨਣ ਦੀ ਥਾਂ ਦੇਹਧਾਰੀ ਗੁਰੂਆਂ ਨੂੰ ਮੰਨ ਰਿਹਾ ਹੈ ।
                 ਭਾਵੇਂ ਹੇਠ ਲਿਖੀ ਘਟਨਾ ਦਾ ਜ਼ਿਕਰ ਮੈ ਪਹਿਲਾਂ ਵੀ ਇੱਕ ਲੇਖ ਵਿੱਚ ਕਰ ਚੁਕਿਆ ਹਾਂ, ਪਰ ਹੁਣ 18 ਸਤੰਬਰ ਨੂੰ ਹੋ ਰਹੀਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਆਮ ਚੋਣਾਂ 'ਚ ਤੁਰੰਤ ਅੰਮ੍ਰਿਤਧਾਰੀ ਹੋ ਕੇ ਚੋਣਾਂ ਲੜ•ਨ ਉਤਰੇ ਉਮੀਦਵਾਰਾਂ ਅਤੇ 'ਸਹਿਜਧਾਰੀ ਸਿੱਖਾਂ' ਦਾ ਮਾਮਲਾ ਲਟਕਦਾ ਹੋਣ ਦੇ ਮੱਦੇਨਜਰ, ਉਹ ਘਟਨਾ ਇੱਕ ਵਾਰ ਫੇਰ ਪਾਠਕਾਂ ਨਾਲ ਸਾਂਝੀ ਕਰ ਰਿਹਾ ਹਾਂ, ਜਿਸ ਨੇ ਸਿੱਖ ਕੌਮ ਦੀ ਪਾਰਲੀਮੈਂਟ ਕਹੀ ਜਾਣ ਵਾਲੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਆਮ ਚੋਣਾਂ ਨੂੰ ਨਗਰ ਕੌਂਸਲ ਦੀਆਂ ਚੋਣਾਂ ਨਾਲੋਂ ਵੀ ਨੀਵੇਂ ਪੱਧਰ ਦੀ ਚੋਣ ਸਾਬਤ ਕਰ ਦਿੱਤਾ ਸੀ। ਕਰੀਬ 15 ਸਾਲ ਪਹਿਲਾਂ 1996 'ਚ ਹੋਈਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਆਮ ਚੋਣਾਂ ਸਮੇਂ ਮੇਰੀਆਂ ਅੱਖਾਂ ਸਾਹਮਣੇ ਹੋਈ ਇਹ ਘਟਨਾ ਇੱਕ ਪੋਲਿੰਗ ਸਟੇਸ਼ਨ 'ਤੇ ਵਾਪਰੀ। ਹੋਇਆ ਇਹ ਕਿ ਇੱਕ ਤੇਜ਼ ਤਰਾਰ ਜਥੇਦਾਰ 'ਜੋ ਅੱਜਕਲ ਸ਼੍ਰੋਮਣੀ ਅਕਾਲੀ ਦਲ ਬਾਦਲ ਵਿਚ ਸਰਗਰਮ ਹੈ, ਉਸ ਸਮੇਂ ਸ਼੍ਰੋਮਣੀ ਅਕਾਲੀ ਦਲ (ਅ) ਦੀ ਟਿਕਟ 'ਤੇ ਚੋਣ ਲੜ ਰਿਹਾ ਸੀ। ਉਸ ਜਥੇਦਾਰ ਨੇ ਆਪਣਾ ਵੋਟ ਬੈਂਕ ਵਧਾਉਣ ਲਈ ਆਪਣੇ ਪੱਕੇ ਸਮਰਥਕ ਇਕ ਮੁਸਲਮਾਨ ਘਰਾਣੇ ਦੀਆਂ ਵੱਡੀ ਗਿਣਤੀ ਵਿਚ ਵੋਟਾਂ ਸਹਿਜਧਾਰੀ ਸਿੱਖਾਂ ਦੇ ਨਾਮ ਹੇਠ ਬਣਾਈਆਂ ਹੋਈਆਂ ਸਨ। ਇਸ ਘਰਾਣੇ ਦਾ ਮੁੱਖੀ ਸਥਾਨਿਕ ਪੱਧਰ 'ਤੇ ਮਾਲੀ ਯੂਨੀਅਨ ਦਾ ਪ੍ਰਧਾਨ ਵੀ ਸੀ, ਜਿਸ ਕਾਰਨ ਪੁਲਸ ਸਮੇਤ ਸਿਵਲ ਪ੍ਰਸ਼ਾਸਨ ਵਿਚ ਉਸਦੀ ਚੰਗੀ ਜਾਣ ਪਛਾਣ ਸੀ। ਚੋਣ ਲੜ• ਰਹੇ ਉਕਤ ਜਥੇਦਾਰ ਦੇ ਬੰਦਿਆਂ ਨੇ Àਸ ਮੁਸਲਮਾਨ ਘਰਾਣੇ ਨੂੰ ਪੂਰੀ ਤਰ•ਾਂ ਸਮਝਾਕੇ ਵੋਟ ਪਾਉਣ ਭੇਜਿਆ ਕਿ ਜੇਕਰ ਕਿਸੇ ਨੇ ਤੁਹਾਨੂੰ ਪੋਲਿੰਗ ਸਟੇਸ਼ਨ 'ਤੇ ਕੁਝ ਪੁੱਛਿਆ ਤਾਂ ਤੁਸੀਂ ਕਹਿ ਦੇਣਾ ਕਿ 'ਅਸੀਂ ਸਹਿਜਧਾਰੀ ਸਿੱਖ ਹਾਂ'। ਸਾਰੀ ਗੱਲ ਸਮਝਣ ਤੋਂ ਬਾਅਦ ਉਕਤ ਮਾਲੀ ਯੂਨੀਅਨ ਦੇ ਪ੍ਰਧਾਨ ਸਾਹਿਬ ਆਪਣੇ ਮੁਸਲਮਾਨ ਘਰਾਣੇ ਸਮੇਤ ਵੋਟ ਪਾਉਣ ਲਈ ਲਾਈਨ ਵਿਚ ਲੱਗ ਗਏ। ਉਥੇ ਤਾਇਨਾਤ ਪੁਲਸ ਦਾ ਇਕ ਛੋਟਾ ਥਾਣੇਦਾਰ ਉਸ ਮਾਲੀ ਯੂਨੀਅਨ ਦੇ ਪ੍ਰਧਾਨ ਨੂੰ ਥਾਣੇ ਦਰਬਾਰੇ ਆਉਂਦਾ ਹੋਣ ਕਰਕੇ ਜਾਣਦਾ ਸੀ। ਜਦੋਂ ਲਾਇਨ 'ਚ ਵੱਧਦਾ-ਵੱਧਦਾ ਉਕਤ ਮਾਲੀ ਯੂਨੀਅਨ ਦਾ ਪ੍ਰਧਾਨ ਸਾਬ• ਉਥੇ ਤਾਇਨਾਤ ਉਸ ਥਾਣੇਦਾਰ ਕੋਲ ਪਹੁੰਚਿਆ ਤਾਂ ਅੱਗੋਂ ਉਸ ਥਾਣੇਦਾਰ ਨੇ ਮਜ਼ਾਕੀਆ ਅੰਦਾਜ਼ ਵਿਚ ਪੁੱਛ ਲਿਆ ਕਿ '' ਓ ਹਮੀਦ! ਤੂੰ ਤਾਂ ਯਾਰ ਮੁਸਲਮਾਨ ਏ ਤੇ ਇਥੇ ਤਾਂ ਗੁਰਦੁਆਰਿਆਂ ਦੀਆਂ ਵੋਟਾਂ ਪੈ ਰਹੀਆਂ ਨੇ, ਉਏ, ਇਥੇ ਤੇਰਾ ਕੀ ਕੰਮ ਐ'' ਇਸ 'ਤੇ ਉਕਤ ਮਾਲੀ ਯੂਨੀਅਨ ਦੇ ਪ੍ਰਧਾਨ ਸਾਬ• ਸ਼ਾਇਦ ਸਹਿਜਧਾਰੀ ਸ਼ਬਦ ਪਹਿਲੀ ਵਾਰ ਸੁਣਿਆ ਹੋਣ ਕਰਕੇ ਭੁੱਲ ਗਏ ਅਤੇ ਤਪਾਕ ਦੇਣੇ ਕਹਿਣ ਲੱਗੇ  'ਓ ਜਨਾਬ! ਅਸੀਂ ਵੀ ਇੱਛਾਧਾਰੀ ਸਿੱਖ ਹੁੰਦੇ ਹਾਂ'' ਏਨਾ ਕਹਿਣ ਨਾਲ ਉਥੇ ਸਾਰੇ ਪਾਸੇ ਹਾਸੜ ਮੱਚ ਗਈ ਅਤੇ ਉਕਤ ਥਾਣੇਦਾਰ ਉਸ ਅਕਾਲੀ ਉਮੀਦਵਾਰ ਦੇ ਪੋਲਿੰਗ 'ਤੇ ਬੈਠੇ ਸੱਜਣਾਂ ਨੂੰ ਕਹਿ ਰਿਹਾ ਸੀ ਕਿ '' ਬੱਲੇ ਓ ਜਥੇਦਾਰੋ! ਇੱਛਾਧਾਰੀ ਸੱਪਾਂ ਵਾਰੇ ਤਾਂ ਬਹੁਤ ਵਾਰੀ ਸੁਣਿਆ ਹੈ, ਪਰ ਆਹ ਪਤੰਦਰੋ! ਤੁਸੀਂ ਤਾਂ ਇੱਛਾਧਾਰੀ ਸਿੱਖ ਵੀ ਪੈਦਾ ਕਰ ਦਿੱਤੇ '' ਪੋਲਿੰਗ 'ਤੇ ਬੈਠੇ ਉਕਤ ਜਥੇਦਾਰ ਦੇ ਸਮਰਥਕਾਂ ਨੂੰ ਥਾਣੇਦਾਰ ਦੇ ਇਸ ਸਵਾਲ ਦਾ ਜਵਾਬ ਨਹੀਂ ਸੁਝ ਰਿਹਾ ਸੀ।
      ਇਥੇ ਇਸ ਘਟਨਾ ਦਾ ਵੇਰਵਾ ਇਸ ਲਈ ਦੇ ਰਹੇ ਹਾਂ ਕਿ ਇਹ ਵਰਤਾਰਾ ਸਿਰਫ਼ ਤੇ ਸਿਰਫ਼ ਸਿੱਖ ਕੌਮ ਅੰਦਰ ਹੀ ਹੈ, ਜਦਕਿ ਦੁਨੀਆਂ ਦੇ ਕਿਸੇ ਵੀ ਹੋਰ ਧਰਮ ਵਿਚ ਇਸ ਤਰਾਂ ਦੇ ਸੈਮੀ ਧਰਮੀਆਂ ਦੀ ਜਮਾਤ ਕਿਧਰੇ ਵੀ ਦੇਖਣ ਨੂੰ ਨਹੀਂ ਮਿਲਦੀ। ਈਸਾਈ ਸਿਰਫ਼ ਈਸਾਈ ਹਨ, ਮੁਸਲਮਾਨ ਸਿਰਫ਼ ਮੁਸਲਮਾਨ ਹਨ ਅਤੇ ਹਿੰਦੂ ਸਿਰਫ਼ ਹਿੰਦੂ ਹਨ, ਕਿਸੇ ਵੀ ਹੋਰ ਧਰਮ ਵਿੱਚ ਇਹ ਦੂਸਰੀ ਜਾਂ ਤੀਸਰੀ ਕਤਾਰ ਭਾਵ ਸਹਿਜਧਾਰੀ ਜਾਂ ਪਤਿੱਤ ਦਾ ਜ਼ਿਕਰ ਨਹੀਂ ਹੈ।ਇਸੇ ਤਰ•ਾਂ ਮੁਸਲਮਾਨਾਂ, ਈਸਾਈਆਂ, ਯਹੂਦੀਆਂ,ਹਿੰਦੂਆਂ ਅਤੇ ਹੋਰ ਧਰਮਾਂ ਦੀਆਂ ਧਾਰਮਿਕ ਸੰਸਥਾਵਾਂ ਵਿਚ ਸਿਰਫ ਉਹੀ ਵਿਅਕਤੀ ਸ਼ਾਮਲ ਕੀਤੇ ਜਾਂਦੇ ਹਨ, ਜੋ ਆਪੋ ਆਪਣੇ ਧਰਮਾਂ ਵਿਚ ਪਰਪੱਕ ਹੰਦੇ ਹਨ, ਕਿਤੇ ਵੀ ਅਜਿਹਾ ਨਹੀਂ ਕਿ ਕਿਸੇ ਦੂਜੇ ਧਰਮ ਦੇ ਵਿਆਕਤੀਆਂ ਜਾਂ ਸਬੰਧਿਤ ਧਰਮ ਨਾਲ ਅੱਧ ਪਚੱਧੀ ਆਸਥਾ ਰੱਖਣ ਵਾਲੇ ਨੂੰ ਵਿਅਕਤੀਆਂ ਨੂੰ ਕਿਸੇ ਵੀ ਧਰਮ ਦੀਆਂ ਧਾਰਮਿਕ ਸੰਸਥਾਵਾਂ ਦੀ ਜਿੰਮੇਵਾਰੀ ਵਿਚ ਦਖਲ ਅੰਦਾਜ਼ੀ ਕਰਨ ਦੀ ਇਜਾਜ਼ਤ ਹੋਵੇ।ਇਥੇ ਇਹ ਵੀ ਵਿਚਾਰਨਯੋਗ ਹੈ ਕਿ ਸਿੱਖ ਇਤਿਹਾਸ ਵਿਚ ਜੇਕਰ ਕਿਤੇ ਸਹਿਜਧਾਰੀ ਸਿੱਖਾਂ ਦਾ ਵਰਨਣ ਆਉਂਦਾ ਹੈ ਤਾਂ ਹੋ ਸਕਦਾ ਹੈ ਕਿ ਗੁਰੂ ਸਾਹਿਬਾਨ ਨੇ ਕਿਸੇ ਨੀਤੀ ਤਹਿਤ ਹੀ ਅਜਿਹੀ ਕੋਈ ਢਿੱਲ ਦਿੱਤੀ ਹੋਵੇਗੀ। ਗੁਰੂ ਸਾਹਿਬਾਨ ਦੇ ਜੀਵਨ ਕਾਲ ਵਿਚ 'ਮੰਜੀਆਂ, ਮਸੰਦਾਂ, ਮਹੰਤਾਂ ਆਦਿ ਕਿੰਨੀਆਂ ਹੀ ਪ੍ਰਥਾਵਾਂ ਚੱਲੀਆਂ ਅਤੇ ਸਮੇਂ ਦੇ ਬੀਤਣ 'ਤੇ ਖਤਮ ਵੀ ਹੁੰਦੀਆਂ ਰਹੀਆਂ। ਜਦੋਂ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸੇ ਦੀ ਸਿਰਜਣਾ ਕੀਤੀ ਤਾਂ ਹਰ ਸਿੱਖ ਲਈ ਪੰਜ ਕਕਾਰ ਅਤੇ ਰਹਿਤਾਂ, ਕੁਰਹਿਤਾਂ ਵਾਰੇ ਸ਼ਖਤੀ ਨਾਲ ਹੁਕਮ ਜਾਰੀ ਕਰ ਦਿੱਤੇ ਅਤੇ ਇਹਨਾਂ ਨੂੰ ਤੋੜਨ     
ਵਾਲੇ ਨੂੰ  ਪਤਿੱਤ ਸਿੱਖ ਦਾ ਨਾਮ ਦਿੱਤਾ ਗਿਆ। ਆਪਣੀ ਸੰਸਾਰਕ ਯਾਤਰਾ ਪੂਰੀ ਕਰਨ ਤੋਂ ਪਹਿਲਾਂ ਖਾਲਸੇ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਲੜ ਲਗਾ ਕੇ, ਗ੍ਰੰਥ ਅਤੇ ਪੰਥ ਦੀ ਸਾਰੀ ਸੇਵਾ ਸੰਭਾਲ ਖਾਲਸੇ ਨੂੰ ਸੌਂਪ ਦਿੱਤੀ ਤਾਂ ਉਥੇ ਉਹਨਾਂ ਕਿਤੇ ਵੀ ਸਹਿਜਧਾਰੀ ਸਿੱਖਾਂ ਲਈ ਕੋਈ ਵੱਖਰੀ ਜਿੰਮੇਵਾਰੀ ਨਹੀਂ ਰੱਖੀ। ਗੁਰੂ ਗ੍ਰੰਥ ਸਾਹਿਬ ਵਿਚ ਨਿਹਚਾ ਰੱਖਣ ਵਾਲੇ ਦੂਸਰੇ ਧਰਮਾਂ ਦੇ ਲੋਕਾਂ ਲਈ ਅਤੇ ਪੂਰੀ ਤਰਾਂ ਰਹਿਤ ਮਰਿਯਾਦਾ ਵਿਚ ਨਾ ਰਹਿਣ ਵਾਲੇ ਸਿੱਖਾਂ ਲਈ ਗੁਰੂਘਰਾਂ 'ਚ ਗੁਰਬਾਣੀ ਸੁਨਣ, ਕੀਰਤਨ ਸੁਨਣ ਅਤੇ ਗੁਰੂਘਰਾਂ 'ਚ ਸੇਵਾ ਕਰਨ ਲਈ ਕਿਤੇ ਵੀ ਕੋਈ ਬੰਦਸ ਨਹੀਂ ਹੋਣੀ ਚਾਹੀਦੀ, ਪਰ ਗੁਰੂਘਰਾਂ ਦੀ ਸੇਵਾ ਸੰਭਾਲ ਦਾ ਜਿੰਮਾਂ ਦਾ ਗੁਰੂ ਸਾਹਿਬਾਨ ਵੱਲੋਂ ਪ੍ਰਮਾਣਿਤ ਕੀਤੇ ਗਏ ਅੰਮ੍ਰਿਤਧਾਰੀ ਸਿੱਖਾਂ ਦਾ ਹੀ ਹੋਣਾ ਚਾਹੀਦਾ ਹੈ । ਜੇਕਰ ਅਸੀਂ ਮੰਨਦੇ ਹਾਂ ਕਿ ਗੁਰੂ ਗੋਬਿੰਦ ਸਿੰਘ ਜੀ ਦੇ ਬਚਨ ਹਨ ਕਿ 'ਰਹਿਤ ਪਿਆਰੀ ਮੁਝ ਕੋ, ਸਿੱਖ ਪਿਆਰਾ ਨਾਹਿ' ਤਾਂ ਇਥੇ ਕੋਈ ਗੁਜਾਇਸ਼ ਨਹੀਂ ਬਚਦੀ ਕਿ ਗੁਰੂਘਰਾਂ ਦੇ ਪ੍ਰਬੰਧਾਂ ਵਿਚ ਰਹਿਤ ਮਰਿਯਾਦਾ ਤੋਂ ਬਾਹਰਲੇ ਵਿਅਕਤੀਆਂ ਨੂੰ ਦਖਲ ਅੰਦਾਜੀ ਕਰਨ ਦੀ ਇਜਾਜ਼ਤ ਦਿੱਤੀ ਜਾ ਸਕਦੀ ਹੋਵੇ।
                   ਸ਼੍ਰੀ ਅਕਾਲ ਤਖਤ ਸਾਹਿਬ ਤੋਂ ਹੁਕਮਨਾਮਾ ਜਾਰੀ ਕੀਤਾ ਗਿਆ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਲੜ• ਰਹੇ ਸਾਰੇ ਉਮੀਦਵਾਰ ਪਰਵਾਰਾਂ ਸਮੇਤ ਅੰਮ੍ਰਿਤਧਾਰੀ ਹੋ ਜਾਣ। ਹੁਣ ਵੀ ਸਿਰਫ਼ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਲੜਨ ਅਤੇ ਜਿੱਤ ਕੇ ਗੁਰੂਘਰਾਂ 'ਤੇ ਕਬਜ਼ਾ ਕਰਨ ਦੀ ਮਨਸ਼ਾ ਲੈ ਕੇ ਮੈਦਾਨ 'ਚ ਉਤਰੇ ਉਮੀਦਵਾਰ ਵੀ ਚੋਣਾਂ ਲੜਨ ਦੀ ਇੱਛਾ ਨਾਲ ਹੀ ਅੰਮ੍ਰਿਤਧਾਰੀ ਹੋਣਗੇ ਅਤੇ  ਸ਼੍ਰੀ ਅਕਾਲ ਤਖਤ ਸਾਹਿਬ ਦੇ ਹੁਕਮਨਾਮੇ ਨੂੰ ਆਪਣੀ ਇੱਛਾ ਪੂਰਤੀ ਲਈ ਹੀ ਮੰਨਣਗੇ। ਇਸੇ ਹੁਕਮਨਾਮੇ ਦੇ ਮੱਦੇਨਜਰ ਸ਼੍ਰੋਮਣੀ ਕਮੇਟੀ ਦੇ ਸਿਟਿੰਗ ਮੈਂਬਰ ਅਤੇ ਕੈਬਨਿਟ ਮੰਤਰੀ ਸੁੱਚਾ ਸਿੰਘ ਲੰਗਾਹ ਵੱਲੋਂ ਆਪਣੀ ਧਰਮਪਤਨੀ ਨੂੰ ਤਖਤ ਸ਼ੀ ਕੇਸ਼ਗੜ• ਸਾਹਿਬ ਵਿਖੇ ਲਿਜਾ ਕੇ ਅੰਮ੍ਰਿਤਪਾਨ ਕਰਵਾਇਆ ਗਿਆ ਹੈ। ਹੁਣ  ਇਥੇ ਇਹ ਵਰਨਣਯੋਗ ਹੈ ਕਿ ਪਿਛਲੀ ਸ਼੍ਰੋਮਣੀ ਕਮੇਟੀ 'ਚ ਮੈਂਬਰ ਰਹਿਣ ਸਮੇਂ ਜੋ ਲੰਗਾਹ ਸਾਬ• ਆਪਣੀ ਧਰਮ ਪਤਨੀ ਨੂੰ ਵੀ ਪ੍ਰੇਰਕੇ ਅੰਮ੍ਰਿਤਧਾਰੀ ਨਹੀਂ ਕਰ ਸਕੇ, ਉਹਨਾਂ ਨੇ ਸਿੱਖੀ ਦੇ ਪਸਾਰ ਪ੍ਰਚਾਰ ਲਈ ਕਿਹੋ ਜਿਹਾ ਯੋਗਦਾਨ ਪਾਇਆ ਹੋਵੇਗਾ, ਇਹ ਸਮਝਣਾ ਕਿਸੇ ਲਈ ਵੀ ਬਹੁਤਾ ਔਖਾ ਨਹੀਂ ਹੈ। ਹੁਣ ਇਹੋ ਜਿਹੇ ਉਮੀਦਵਾਰ ਜਿੱਤਣ ਲਈ ਪਤਿੱਤ ਸਿੱਖਾਂ ਦੀਆਂ ਵੋਟਾਂ ਲੈਣ ਲਈ ਤਾਂ ਤਰਲੋਮੱਛੀ ਹੋਣਗੇ ਹੀ, ਸਗੋਂ ਉਪਰ ਦਿੱਤੇ ਵਾਂਗ ਇੱਛਾਧਾਰੀ ਸਿੱਖ ਵੀ ਪੈਦਾ ਕਰਨ 'ਚ ਢਿੱਲ ਨਹੀਂ ਕਰਨਗੇ। ਇਸ ਵਰਤਾਰੇ ਨਾਲ ਜਿਥੇ ਇਹ ਗੱਲ ਸਾਬਤ ਹੁੰਦੀ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਉਪਰ ਕਾਬਜ਼ ਹੋਣ ਲਈ ਪਤਿੱਤ ਤਾਂ ਕੀ ਹਰ ਕਿਸਮ ਦੇ ਲੋਕਾਂ ਦੀਆਂ ਵੋਟਾਂ ਲੈਣ ਲਈ ਰਾਜਨੀਤਕ ਲੋਕ ਹਰ ਤਰ•ਾਂ ਦੇ ਹਥਕੰਡੇ ਵਰਤਣ ਤੋਂ ਗੁਰੇਜ ਨਹੀਂ ਕਰਨਗੇ, ਉਥੇ ਇਹ ਗੱਲ ਵੀ ਸਾਫ਼ ਹੋ ਰਹੀ ਹੈ ਕਿ ਵੋਟਾਂ ਸਮੇਂ ਅਜਿਹੇ ਇੱਛਾਧਾਰੀ ਵੋਟਰਾਂ ਲਈ ਨਸ਼ਿਆਂ ਦਾ ਦੌਰ ਵੀ ਚਲਾਉਣਾ ਚੋਣਾਂ ਲੜਨ ਵਾਲਿਆਂ ਦੀ ਹਰ ਹਾਲਤ ਵਿੱਚ ਮਜ਼ਬੂਰੀ ਬਣੇਗਾ। ਸਿੱਖ ਕੌਮ ਵਿਚ ਵੱਖ-ਵੱਖ ਮਰਿਯਾਦਾ ਵਾਲੀਆਂ ਪਹਿਲਾਂ ਹੀ ਅਨੇਕਾਂ ਸੰਪਰਦਾਵਾਂ ਬਣੀਆਂ ਹੋਈਆਂ ਹਨ, ਹੁਣ ਸਿੱਖ ਕੌਮ ਨੂੰ ਆਪਣੇ ਗੁਰੂਘਰਾਂ ਦੇ ਪ੍ਰਬੰਧਾਂ ਅਤੇ ਸਿੱਖੀ ਦੇ ਪ੍ਰਚਾਰ ਦੀ ਜਿੰਮੇਵਾਰੀ ਨਿਭਾਉਣ ਲਈ ਠੰਡੇ ਮਨ ਨਾਲ ਅਤੇ ਗੁਰੂ ਤੋਂ ਸੇਧ ਲੈ ਕੇ ਸੋਚਣ ਦੀ ਲੋੜ ਹੈ। ਵੱਧ ਰਹੇ ਪਤਿੱਤਪੁਣੇ ਨੂੰ ਰੋਕਣ ਅਤੇ ਨਵੀਂ ਪੀੜੀ ਨੂੰ ਗੁਰੂ ਨਾਲ ਜੋੜਨ ਲਈ ਇਹ ਸੋਚਣਾ ਅਤਿ ਜਰੂਰੀ ਹੋ ਗਿਆ ਹੈ ਕਿ ਗੁਰੂਘਰਾਂ ਦਾ ਪ੍ਰਬੰਧ ਸੌਂਪਣ ਵੇਲੇ ਸਾਰੀ ਕੌਮ ਨਿੱਕੀ ਮੋਟੀ ਧੜੇਬੰਦੀ ਅਤੇ ਘਟੀਆ ਰਾਜਨੀਤੀ ਤੋਂ ਉਪਰ ਉਠ ਕੇ 18 ਸਤੰਬਰ ਨੂੰ ਹੋ ਰਹੀਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਆਮ ਚੋਣਾਂ ਵਿੱਚ ਪੂਰੀ ਤਰ• ਸੁਚੇਤ ਹੋ ਕੇ ਪਹਿਰਾ ਦੇਵੇ ਅਤੇ ਇੱਛਾਧਾਰੀ ਵੋਟਰਾਂ ਨੂੰ ਹਰ ਹਾਲਤ ਵਿੱਚ ਪੋਲਿੰਗ ਸਟੇਸ਼ਨਾਂ ਤੋਂ ਦੂਰ ਰੱਖੇ ਤਾਂ ਕਿ ਸਹੀ ਪੰਥਕ ਨੁਮਾਇੰਦਿਆਂ ਦੇ ਹੱਥਾਂ ਵਿੱਚ ਗੁਰੂਘਰਾਂ ਦਾ ਪ੍ਰਬੰਧ ਸਂਪਿਆ ਜਾ ਸਕੇ, ਨਹੀਂ ਤਾਂ ਉਹ ਦਿਨ ਦੂਰ ਨਹੀਂ ਜਦੋਂ ਇਸ ਢਿੱਲ ਦਾ ਫਾਇਦਾ ਉਠਾ ਕੇ ਚਿਰਾਂ ਤੋਂ ਸਿੱਖੀ ਦੀਆਂ ਜੜ ਕੁਤਰਨ ਵਾਲੇ ਬਿਪਰਵਾਦੀ ਤਬਕੇ ਦਾ ਸਾਡੇ ਗੁਰੂਘਰਾਂ 'ਤੇ ਵੀ ਮੁਕੰਮਲ ਕਬਜ਼ਾ ਹੋ ਜਾਵੇਗਾ ਅਤੇ ਸਿੱਖੀ ਨੂੰ ਸਿੱਖੀ ਦੇ ਕਾਤਲਾਂ ਹਵਾਲੇ ਕਰਨ ਵਿੱਚ ਸਿੱਖਾਂ ਦਾ ਆਪਣਾ ਹੀ ਵੱਡਾ ਰੋਲ ਹੋਵੇਗਾ ਅਤੇ ਕੌਮ ਆਪਣੇ ਗੁਰੂਘਰ ਇਹਨਾਂ ਇੱਛਾਧਾਰੀ ਸਿੱਖਾਂ ਦੇ ਹਵਾਲੇ ਕਰ ਬੈਠੇਗੀ। 

Friday, August 26, 2011

पनसप को 4.86 करोड़ रुपए का चूना लगाया



 
 
 
  
लुधियाना. गुरदासपुर . गुरदासपुर के एक राईस मिल मालिक ने पनसप के कुछ कर्मचारियों से मिलीभगत करके विभाग को 14 करोड़ 86 लाख रुपए का चूना लगाया है। थाना सदर की पुलिस ने मिल मालिक व उसके बेटे के खिलाफ मामला दर्ज कर लिया है। हालांकि अभी तक किसी की गिरफ्तारी नहीं हो पाई है।

उधर, विभाग ने जांच के बाद खुद पर्चा दर्ज करवाने वाले जिला मैनेजर (डीएम) व इंस्पेक्टर को निलंबित कर दिया है। मामले की उच्च स्तरीय जांच चल रही है। पनसप की ओर से हयात नगर स्थित पुष्प एग्रोटेक प्राइवेट लिमिटेड को चावल तैयार करने के लिए तीन लाख दो हजार बोरियां धान की मिलिंग के लिए दी थीं। इसी दौरान विभाग को सूचना मिली कि मिल मालिक ने अपने स्तर पर चावल बेच दिया है।

मामले की जांच पनसप के जिला मैनेजर मंजीत सिंह ने की और जांच में पाया कि मिल से तीन लाख दो हजार धान की बोरियां गायब थीं। जिनकी कुल करीब 14 करोड़ 86 लाख रुपए बनती है। डीएम मंजीत सिंह ने मिल मालिक कमल किशोर व उसके बेटे रचित के खिलाफ थाना सदर गुरदासपुर में मामला दर्ज करवाया। इसके पश्चात चंडीगढ़ से जांच के लिए पहुंची टीम ने उक्त मामले की जांच व शिकायत करके पर्चा दर्ज करवाने वाले डीएम मंजीत सिंह व इंस्पेक्टर रण्ाविजय सिंह पर ही गाज गिराते हुए उन्हें निलंबित कर दिया। अभी यह स्पष्ट नहीं हो पाया है कि दोनों को किस कारण निलंबित किया गया है।

नुकसान की भरपाई का आश्वासन : पनसप के जिला मैनेजर मंजीत सिंह ने बताया कि चंडीगढ़ से आई टीम की जांच के दौरान 21 अगस्त को मिल मालिक ने लिखित हल्फिया बयान में आश्वासन दिया है कि वह नुकसान की भरपाई करेंगे। उन्हें किस कारण निलंबित किया गया है, जवाब में उन्होंने कहा कि क्योंकि जिले की जिम्मेदारी मुझ पर है। इसी कारण मुझे निलंबित किया गया है।

चुनाव आयोग को नहीं दी गुरु-गिल की रिपोर्ट



 चंडीगढ़. चुनाव आयोग को राज्य सरकार गंभीरता से नहीं ले रही है। चुनाव आयोग ने सरकार से 25 अगस्त तक डीजीपी परमदीप सिंह गिल और मुख्यमंत्री के प्रमुख सचिव दरबारा सिंह गुरु की गतिविधियों संबंधी रिपोर्ट मांगी थी। लेकिन सरकार ने अब तक इस संबंध में कोई रिपोर्ट नहीं दी है। 

आयोग के निर्देश पर राज्य के निर्वाचन कार्यालय ने मुख्य सचिव और गृह सचिव से समय पर जवाब न देने का कारण पूछा है। इसकी पुष्टि मुख्य चुनाव अधिकारी कुसुमजीत सिद्दू ने की है। उधर, मुख्य सचिव एससी अग्रवाल ने कहा कि रिपोर्ट में अभी कुछ जरूरी तथ्यों को जांचा जाना बाकी है। आयोग ने गिल के मोगा और गुरु के बरनाला दौरों के संबंध में नजर रखने को कहा है। जिला प्रशासन अधिकारियों को कहा गया है कि उनके प्रत्येक समारोह की रिपोर्ट दी जाए।

अब एमपी, एमएलए फंड पर नजर

डीजीपी पंजाब परमदरप सिंह गिल और मुख्यमंत्री के प्रधान सचिव दरबारा सिंह गुरु पर नजर रखने के आदेशों के बाद अब चुनाव आयोग की नजर सांसदों, विधायकों आदि के ऐच्छिक कोटे पर है। चुनाव आयोग ने सांसदों और विधायकों द्वारा ऐच्छिक कोटे से खर्च की जा रही राशि का योजना विभाग से जिलावार ब्योरा मांगा है।

हालांकि पंजाब में विधायकों को कोई ऐच्छिक फंड नहीं मिलता, लेकिन मुख्यमंत्री, उपमुख्यमंत्री और वित्तमंत्री के पास ऐच्छिक कोटा है और विधायक इन्हीं कोटों से अपने क्षेत्रों में काम करवाने के लिए पैसे लेते हैं। मुख्यमंत्री का ऐच्छिक कोटा 12.5 करोड़, उपमुख्यमंत्री का 5 करोड़ और वित्तमंत्री का चार करोड़ रुपए है। इसके अलावा आयोग ने पंजाब सरकार से अन्य ऐच्छिक कोटों को भी ब्योरा मांगा है।

शहीद-ए-आजम भगत सिंह की बहन को हाईकोर्ट से राहत



 
 
 
चंडीगढ़. शहीद-ए-आजम भगत सिंह की छोटी बहन 95 वर्षीय प्रकाश कौर को पंजाब एवं हरियाणा हाईकोर्ट से राहत मिल गई है। 22 साल पहले उनके दामाद कुलजीत सिंह की हत्या के मामले में आरोपी पांच पुलिस कर्मियों की मुकदमा चलाए जाने की अनुमति को चुनौती संबंधी याचिका जस्टिस सबीना ने खारिज कर दी। हाईकोर्ट में यह मामला लगभग चौदह साल से विचाराधीन था।

कनाडा में रह रही प्रकाश कौर ने मामले को लेकर सुप्रीम कोर्ट में भी दस्तक दी थी। तीन जनवरी को सुप्रीम कोर्ट ने इस मामले के निपटारा यथासंभव शीघ्र करने के निर्देश दिए थे। कहा गया था कि निर्धारित समय सीमा में केस का निपटारा किया जाए।

पंजाब सरकार ने पांचों पुलिस कर्मियों के खिलाफ मुकदमा चलाने की अनुमति दे दी थी लेकिन पुलिस कर्मियों की तरफ से इसे खारिज करने की मांग करते हुए कहा गया कि उन दिनों पंजाब डिसर्टब एरिया एक्ट के अधीन था। ऐसे में मुकदमा चलाने की अनुमति केवल केंद्र सरकार ही दे सकती है। राज्य सरकार को अधिकार नहीं कि वे मुकदमा चलाने की अनुमति दें।

लाजवाब फिल्मी कहानी पर चंड़ीगढ़ पुलिस की प्रेस कांफ्रेंस


लाजवाब फिल्मी कहानी पर चंड़ीगढ़ पुलिस की प्रेस कांफ्रेंस

 
 
  
 
चंडीगढ़. थाना 31 पुलिस ने एक लाजवाब फिल्मी कहानी पर प्रेस कांफ्रेंस की है। कहानी है ‘नकली हेरोइन’ के असली सौदागरों की और इस कहानी की स्क्रिप्ट खुद चंडीगढ़ पुलिस ने लिखी है।
कहानी के मुताबिक पुलिस खुद हेरोइन खरीदने जाती है और धोखाधड़ी का शिकार होकर ‘नमक’ ले आती है। यह हम नहीं कह रहे, खुद पुलिस की एफआईआर बताती है। प्रेस नोट में पुलिस कहती है कि यह लोग पब्लिक को ‘नकली नशा’ यानी हेरोइन की जगह चूना व नमक मिक्स करके बेचते थे। पुलिस ने इनके खिलाफ धोखाधड़ी का केस दर्ज किया है।
सेक्टर 8 थाना पुलिस ने ‘नकली हेरोइन’ बेचने की कोशिश में 8 लोगों को पकड़ा है। पुलिस का कहना है कि आरोपी पब्लिक को ‘नकली नशा’ देकर धोखाधड़ी करते हैं। आरोपियों में जीरकपुर के मांगेराम उर्फ मांगा, रणजीत सिंह, सहारनपुर के फैजल, मनीमाजरा के हरदीप सिंह, योगेश गौतम, किशनगढ़ के लक्ष्य और मनीमाजरा के कुलवंत, सौदागर अली शामिल हैं।
नमक का सैंपल
मुखबिर से सूचना मिलने के बाद पुलिस ने आरोपियों से संपर्क साधा और फोन पर आधा किलो हेरोइन मंगवाई। आरोपियों ने इसकी कीमत 24 लाख बताई। पुलिस ने नकली सौदागर बनकर सौदा तय कर लिया। इसकी डिलीवरी एयरपोर्ट लाइट प्वाइंट के पास होनी थी। पुलिस ने कांस्टेबल जगतराम सिंह और शंभू नाथ को सादी वर्दी में भेजा।
पुलिस ने आरोपियों से हेरोइन का सैंपल मंगवाया, जो नमक निकला। इस बारे में पूछने पर आरोपियों ने पुलिस के सौदागरों को कहा कि वह तो उन्हें चेक कर रहे थे। सौदे के दिन तीन घंटे के इंतजार के बाद एक मारुति कार आई जिसमें पांच व्यक्ति बैठे थे। उन्होंने रुपये दिखाने को कहा। पुलिस ने रुपये दिखाए तो वह व्यक्ति कहने लगे कि अपना एक साथी रुपये लेकर हमारे साथ भेज दो, जीरकपुर में माल आ चुका है। पुलिस के सौदागरों ने कहा, रुपये यहीं लो और माल दो।
इसके बाद एक इंडिका गाड़ी में तीन युवक और आए। पुलिस के सौदागरों से कहा गया कि रुपये यहां दे दो और माल पिछली गाड़ी से ले लो। इसके बाद आसपास मौजूद अन्य पुलिसवालों ने सभी को घेरकर पकड़ लिया।
पुलिस की कमजोर स्क्रिप्ट और फिल्म फ्लॉप
1. पुलिस यह नहीं बताती कि नकली हेरोइन खरीदने वाले खुद कितने भले हैं और क्या असली नशा खरीदना कानूनी रूप से वैध है? 2. जिन लोगों को यह आरोपी नकली हेरोइन बेचते थे वह लोग कहां हैं? नशा खरीदने वाले इन लोगों का अगर पुलिस को पता है तो उन पर कार्रवाई क्यों नहीं हुई?
धोखाधड़ी वैसे तो ये लोगों से कर रहे थे, जबकि जब हमने ट्रैप लगवाने के लिए नकली सौदागर भेजे, तो आरोपियों ने हमें नकली हेरोइन दी। इसकी एवज में 24 लाख रुपये लेना चाहते थे। "" 

ਭ੍ਰਿਸ਼ਟ ਨਹੀ ਹਾਂ,ਮੇਰੀ ਜਾਇਦਾਦ ਦੀ ਜਾਂਚ ਕਰਵਾ ਕੇ ਵੇਖ ਸੱਕਦੇ ਹੋ:-ਮਨਮੋਹਨ ਸਿੰਘ




altਨਵੀਂ ਦਿੱਲੀ,25ਅਗਸਤ ਪ੍ਰਧਾਨਮੰਤਰੀ ਮਨਮੋਹਨ ਸਿੰਘ ਨੇ ਆਪਣੇ ਆਪ ਤੇ ਲੱਗੇ ਭ੍ਰਿਸ਼ਟਾਚਾਰ ਦੇ ਅਰੋਪਾਂ ਨੂੰ ਸਿਰੇ ਤੋਂ ਖਾਰਿਜ ਕਰ ਦਿੱਤਾ ਹੈ।ਉਹਨਾਂ ਲੋਕਸਭਾ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਉਹ ਭ੍ਰਿਸ਼ਟ ਨਹੀ ਹਨ,ਜੋ ਵੀ ਚਾਹੇ ਉਹਨਾਂ ਦੀ ਜਾਇਦਾਦ ਦੀ ਜਾਂਚ ਕਰਵਾ ਸੱਕਦਾ ਹੈ।ਪ੍ਰਧਾਨਮੰਤਰੀ ਨੇ ਕਿਹਾ ਕਿ ਬਾਜਪਾ ਨੇਤਾ ਮੁਰਲੀ ਮਨੋਹਰ ਜੋਸ਼ੀ ਵੱਲੋਂ ਉਹਨਾਂ ਤੇ ਲਗਾਏ ਗਏ ਭ੍ਰਿਸ਼ਟਾਚਾਰ ਦੇ ਦੋਸ਼ਾਂ ਨੂੰ ਲੈ ਕੇ ਉਹਨਾਂ ਨੂੰ ਕਾਫੀ ਦੁੱਖ ਲੱਗਾ ਹੈ।ਉਹਨਾਂ ਕਿਹਾ ਕਿ ਉਹ ਇਸ ਨਾਲ ਕਾਫੀ ਆਹਤ ਹੋਏ ਹਨ।ਸ੍ਰ ਮਨਮੋਹਨ ਸਿੰਘ ਨੇ ਕਿਹਾ ਕਿ ਸਰਕਾਰ ਦੇਸ਼ ਚੋਂ ਭ੍ਰਿਸ਼ਟਾਚਾਰ ਨੂੰ ਖਤਮ ਕਰਨ ਲਈ ਹਰ ਯਤਨ ਕਰ ਰਹੀ ਹੈ,ਪਰ ਇਸ ਦੀ ਪੂਰਤੀ ਲਈ ਸਾਰੇ ਦੇਸ਼ ਨੂੰ ਇੱਕਜੁਟ ਹੋਣ ਦੀ ਲੋੜ ਹੈ।

ਚੀਨ ਵੱਲੋਂ ਭਾਰਤ ਨਾਲ ਲੱਗਦੀ ਸਰਹੱਦ ਤੇ ਫਿਰ ਹੱਥਿਆਰਾਂ ਦਾ ਜਮਾਵੜਾ




altਨਵੀਂ ਦਿੱਲੀ,25ਅਗਸਤ -ਚੀਨ ਭਾਰਤ ਨਾਲ ਲਗਾਤਾਰ ਭੱਦੀਆਂ ਸ਼ਰਾਰਤਾਂ ਕਰ ਰਿਹਾ ਹੈ।ਚੀਨ ਕਦੇ ਭਾਰਤ ਨਾਲ ਲੱਗਦੀ ਸਰਹੱਦ ਤੇ ਸੈਨੀਕਾਂ ਦੀ ਤਾਇਨਾਤੀ ਕਰਦਾ ਹੈ ਅਤੇ ਕਦੇ ਖਤਰਨਾਕ ਹੱਥਿਆਰਾਂ ਨੂੰ ਸਰਹੱਦ ਤੇ ਜਮਾ ਕੇ ਭਾਰਤ ਲਈ ਨਵਾਂ ਸਿਰਦਰਦ ਪੇਦਾ ਕਰਦਾ ਰਹਿੰਦਾਂ ਹੈ।ਪਰ ਪੁੱਛਣ ਤੇ ਹਮੇਸ਼ਾਂ ਉਸ ਦਾ ਇਹੋ ਜੁਆਬ ਹੁੰਦਾਂ ਹੈ ਕਿ ਭਾਰਤ ਦੀ ਇਹ ਚਿੰਤਾ ਬੇਵਜਾ ਹੈ,ਕਿਉਕਿ ਉਹ ਭਾਰਤ ਨਾਲ ਹਮੇਸ਼ਾਂ ਹੀ ਦੋਸਤੀ ਵਾਲੇ ਸਬੰਧ ਚਾਹੰਦਾਂ ਹੈ।ਹੁਣ ਤਾਜਾ ਜਾਣਕਾਰੀ ਮੁਤਾਬਿੱਕ ਚੀਨ ਨੇ ਫਿਰ ਭਾਰਤ ਨਾਲ ਲੱਗਦੀ ਸਰਹੱਦ ਤੇ ਅਧੂਨਿੱਕ ਮਿਜਾਇਲ ਨੂੰ ਸਥਾਪਿੱਤ ਕਰ ਸਰਹੱਦ ਤੇ ਤਨਾਂਡ ਨੂੰ ਇੱਕ ਵਾਰੀ ਫਿਰ ਹਵਾ
 ਦੇ ਦਿੱਤੀ ਹੈ।ਇੱਕ ਅੰਗ੍ਰੇਜੀ ਨਿਊਜ ਚੈਨਲ ਦੀ ਰਿਪੋਰਟ ਅਨੂਸਾਰ ਯੂਐਸ ਸੁਰੱਖਿਆ ਵਿਭਾਗ ਦੀ ਗੱਲ ਮੰਨੀਏ ਤਾਂ ਚੀਨ ਨੇ ਭਾਰਤ ਦੀ ਸਰਹੱਦ ਤੇ ਸੀਐਸਐਸ-5 ਤਾਇਨਾਤ ਕੀਤੀ ਹੈ,ਜਿਸ ਨਾਲ ਦੋਹਾਂ ਦੇਸ਼ਾਂ ਵਿੱਚ ਸਥਿੱਤੀ ਫਿਰ ਤਨਾਂਅ ਪੂਰਨ ਬਣ ਗਈ ਹੈ।ਚੀਨ ਦੀ ਇਹ ਹਰਕਤ ਦੋਹਾਂ ਮੁਲਕਾਂ ਦੇ ਰਿਸ਼ਤਿਆਂ ਨੂੰ ਇੱਕ ਵਾਰੀ ਫਿਰ ਵਿਗਾੜ ਸੱਕਦੀ ਹੈ।ਪੈਟਾਗਨ ਨੇ ਆਪਣੀ ਰਿਪੋਰਟ ਵਿੱਚ ਕਿਹਾ ਕਿ ਇੱਕ ਅਧੂਨਿੱਕ ਮਿਜਾਇਲ ਹੈ ਜੋ ਕਿ ਅੱਤਿਆਧੂਨਿੱਕ ਟੈਕਨਾਲਿਜੀ ਨਾਲ ਲੇਸ ਹੈ।

ਬਾਦਲ ਅਤੇ ਬੀਬੀ ਜਗੀਰ ਕੌਰ ਦੇ ਖ਼ਿਲਾਫ਼ ਲੋਕਪਾਲ ਨੂੰ ਸ਼ਿਕਾਇਤ


ਬਾਦਲ ਅਤੇ ਬੀਬੀ ਜਗੀਰ ਕੌਰ ਦੇ ਖ਼ਿਲਾਫ਼ ਲੋਕਪਾਲ ਨੂੰ ਸ਼ਿਕਾਇਤ


     
Printaltਚੰਡੀਗੜ੍ਹ,25ਅਗਸਤ   ਕਪੂਰਥਲਾ ਦੇ ਅਧੀਨ ਪੈਂਦੇ ਬੇਗੋਵਾਲ ਦੀ 12 ਏਕੜ ਜ਼ਮੀਨ ਨਾਲ ਸਬੰਧਤ ਵਿਵਾਦ ਲੋਕਪਾਲ ਪੰਜਾਬ ਦੇ ਕੋਲ ਪਹੁੰਚ ਗਿਆ ਹੈ। ਬੇਗੋਵਾਲ ਨਿਵਾਸੀ ਜੌਰਜ ਸ਼ੁਭ ਨੇ ਬੀਤੇ ਦਿਨ ਲੋਕਪਾਲ ਪੰਜਾਬ ਦੇ ਕੋਲ ਇਸ ਬਾਰੇ ਵਿਚ ਸ਼ਿਕਾਇਤ ਦਰਜ ਕਰਵਾਈ। ਉਨ੍ਹਾਂ ਦੇ ਨਾਲ ਭੁਲੱਥ ਤੋਂ ਕਾਂਗਰਸੀ ਵਿਧਾਇਕ ਸੁਖਪਾਲ ਸਿੰਘ ਖਹਿਰਾ ਵੀ ਸਨ। ਇਹ ਸ਼ਿਕਾਇਤ ਪੰਜਾਬ ਦੀ ਸਾਬਕਾ ਮੰਤਰੀ ਬੀਬੀ ਜਗੀਰ ਕੌਰ ਦੇ ਖ਼ਿਲਾਫ਼ ਦਾਇਰ ਕੀਤੀ ਗਈ ਹੈ ਅਤੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਵੀ ਇਸ ਵਿਚ ਪਾਰਟੀ ਬਣਾਇਆ ਗਿਆ ਹੈ।  ਸ਼ਿਕਾਇਤ ਦਰਜ ਕਰਾਉਣ ਤੋਂ ਬਾਅਦ
 ਵਿਧਾਇਕ ਖਹਿਰਾ ਨੇ ਕਿਹਾ ਕਿ ਕਰੀਬ 100 ਕਰੋੜ ਕੀਮਤ ਦੀ ਇਸ ਪੰਚਾਇਤੀ ਜ਼ਮੀਨ ’ਤੇ ¦ਬੇ ਸਮੇਂ ਤੋਂ ਬੀਬੀ ਜਗੀਰ ਕੌਰ ਦਾ ਕਬਜ਼ਾ ਹੈ। ਬੀਬੀ ਨੇ ਇਸ ’ਤੇ ਇਕ ਸਕੂਲ ਬਣਾ ਰੱਖਿਆ ਹੈ ਅਤੇ 10 ਏਕੜ ਜ਼ਮੀਨ ਨੂੰ ਠੇਕੇ ’ਤੇ ਦੇ ਕੇ ਉਥੇ ਖੇਤੀ ਕਰਵਾ ਰਹੀ ਹੈ। ਇਸ ਨਾਲ ਉਨ੍ਹਾਂ ਨੂੰ ਲੱਖਾਂ ਰੁਪਏ ਦੀ ਆਮਦਨ ਹੋ ਰਹੀ ਹੈ। ਇਸ ਦੇ ਖ਼ਿਲਾਫ਼ ਉਹ ਡੀਸੀ ਤੋਂ ਲੈ ਕੇ ਮੁੱਖ ਸਕੱਤਰ ਅਤੇ ਮੁੱਖ ਮੰਤਰੀ ਤੱਕ ਸ਼ਿਕਾਇਤਾਂ ਦੇ ਚੁੱਕੇ ਹਨ ਲੇਕਿਨ ਕੋਈ ਲਾਭ ਨਹੀਂ ਹੋਇਆ। ਇਸੇ ਕਾਰਨ ਕਰਕੇ ਬੇਗੋਵਾਲ ਨਿਵਾਸੀ ਜੌਰਜ ਸ਼ੁਭ ਨੇ ਇਹ ਸ਼ਿਕਾਇਤ ਲੋਕਪਾਲ ਪੰਜਾਬ ਨੂੰ ਦਿੱਤੀ। ਉਨ੍ਹਾਂ ਨੇ ਕਿਹਾ ਕਿ ਕਿਉਂ੍ਯਕਿ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਇਸ ਮਾਮਲੇ ਵਿਚ ਕਪੂਰਥਲਾ ਯੋਜਨਾ ਕਮੇਟੀ ਦੀ ਚੇਅਰਮੈਨ ਬੀਬੀ ਜਗੀਰ ਕੌਰ ਦਾ ਸਾਥ ਦੇ ਰਹੇ ਹਨ। ਇਸ ਲਈ ਉਨ੍ਹਾਂ ਨੂੰ ਵੀ ਸ਼ਿਕਾਇਤ ਵਿਚ ਪਾਰਟੀ ਬਣਾਏ ਗਏ ਹਨ। ਸ਼ਿਕਾਇਤਕਰਤਾ ਜੌਰਜ ਸ਼ੁਭ ਨੇ ਕਿਹ ਕਿ ਇਸ ਜ਼ਮੀਨ ’ਤੇ ਪਿਛਲੇ ਕਈ ਸਾਲਾਂ ਤੋਂ ਨਾਜਾਇਜ਼ ਕਬਜ਼ਾ ਹੈ। ਇਸ ਨੂੰ ਛੁਡਾਉਣ ਦੇ ਲਈ ਹੀ ਉਹ ਲੋਕਪਾਲ ਦੇ ਕੋਲ ਆਏ ਹਨ। ਧਿਆਨ ਰਹੇ ਕਿ ਇਸ ਸਬੰਧ ਵਿਚ ਸੁਖਪਾਲ ਖਹਿਰਾ ਨੇ ਕੁਝ ਦਿਨ ਪਹਿਲਾਂ ਇਕ ਪ੍ਰੈਸ ਕਾਨਫ਼ਰੰਸ ਕੀਤੀ ਸੀ ਅਤੇ ਬੀਬੀ ਜਗੀਰ ਕੌਰ ਨੇ ਇਸ ਸ਼ਿਕਾਇਤ ਨਾਲ ਸਬੰਧਤ ਦੋਸ਼ਾਂ ਨੂੰ ਗਲਤ ਅਤੇ ਨਿਰਾਧਾਰ ਦੱਸਿਆ ਸੀ।

ਸੁਰਜੀਤ ਸਿੰਘ ਬਰਨਾਲਾ ਨੇ ਵੀਆਈਪੀ ਸੈਕਟਰ ’ਚ ਮੰਗੀ ਕੋਠੀ




altਚੰਡੀਗੜ੍ਹ,25ਅਗਸਤ(ਪੰਜਾਬ ਹੈੱਡਲਾਈਨ):-ਸੁਰੱਖਿਆ ਘੇਰੇ ਵਿਚ ਰਹਿਣ ਵਾਲੇ ਵੀਵੀਆਈਪੀ ਆਮ ਸੈਕਟਰਾਂ ’ਚ ਖੁਦ ਨੂੰ ਅਸੁਰੱਖਿਅਤ ਮਹਿਸੂਸ ਕਰਦੇ ਹਨ। ਤਾਮਿਲਨਾਡੂ ਦੇ ਗਵਰਨਰ ਸੁਰਜੀਤ ਸਿੰਘ ਬਰਨਾਲਾ ਨੇ ਚੰਡੀਗੜ੍ਹ ਪ੍ਰਸ਼ਾਸਨ ਨੂੰ ਪੱਤਰ ਲਿਖ ਕੇ ਵੀਵੀਆਈਪੀ ਸੈਕਟਰ ਵਿਚ ਬੰਗਲਾ ਮੰਗਿਆ ਹੈ। ਇਸ ਪੱਤਰ ਵਿਚ ਬਰਨਾਲਾ ਅਤੇ ਉਨ੍ਹਾਂ ਦੇ ਪਰਿਵਾਰ ਨੇ ਆਮ ਸੈਕਟਰਾਂ ਵਿਚ ਜਾਨ ਦਾ ਖਤਰਾ ਦੱਸਦੇ ਹੋਏ ਵੀਵੀਆਈਪੀ ਸੈਕਟਰਾਂ ਵਿਚ ਕੋਠੀ ਦੇਣ ਦੀ ਮੰਗ ਕੀਤੀ ਹੈ। ਪੰਜਾਬ ਦੇ ਚੀਫ਼ ਸੈਕਟਰੀ ਨੇ ਚੰਡੀਗੜ੍ਹ ਪ੍ਰਸ਼ਾਸਕ ਨੂੰ ਪੱਤਰ ਲਿਖ ਕੇ ਮੁੱਖ ਮੰਤਰੀ ਕੋਟੇ ਤੋਂ ਬਰਨਾਲਾ ਨੂੰ ਸੈਕਟਰ 7 ਵਿਚ ਮਕਾਨ ਨੰ 11 ਅਲਾਟ ਕਰਨ ਦੀ ਮੰਗ ਕੀਤੀ ਹੈ। ਅਜੇ ਉਨ੍ਹਾਂ ਨੂੰ ਸੈਕਟਰ 39 ਏ ਪੰਜਾਬ ਦੇ
 ਵਿਧਾਇਕਾਂ ਅਤੇ ਸੀਨੀਅਰ ਅਫ਼ਸਰਾਂ ਨੂੰ ਅਲਾਟ ਮਕਾਨਾਂ ਦੇ ਏਰੀਆ ਵਿਚ ਮਕਾਨ ਦਿੱਤਾ ਗਿਆ ਹੈ। ਇਸ ਏਰੀਆ ਵਿਚ ਹਰ ਆਉਣ ਜਾਣ ਵਾਲੀ ਗੱਡੀ ’ਤੇ ਐਂਟਰੀ ਗੇਟ ’ਤੇ ਤੈਨਾਤ ਪੁਲਿਸ ਕਰਮਚਾਰੀ ਨਜ਼ਰ ਰਖਦੇ ਹਨ। ਇਸ ਦੇ ਬਾਵਜੂਦ ਪੱਤਰ ਵਿਚ ਇਸ ਏਰੀਆ ਨੂੰ ਅਸੁਰੱਖਿਅਤ ਦੱਸਿਆ ਗਿਆ ਹੈ। ਇਸ ਤੋਂ ਪਹਿਲਾਂ ਚੰਡੀਗੜ੍ਹ ਪੁਲਿਸ ਵਿਚ ਐਸਐਸਪੀ ਨੌਨਿਹਾਲ ਸਿੰਘ ਨੇ ਵੀ ਉਨ੍ਹਾਂ ਨੂੰ ਮਿਲੇ ਘਰਨੂੰ ਅਸੁਰੱਖਿਅਤ ਦੱਸਦੇ ਹੋਏ ਕੁਝ ਮਹੀਨੇ ਪਹਿਲਾਂ ਸੈਕਟਰ 16 ਵਿਚ ਸਰਕਾਰੀ ਮਕਾਨ ਦੇਣ ਦੀ ਮੰਗ ਕੀਤੀ ਸੀ। ਅਫ਼ਸਰ ਕਹਿੰਦੇ ਹਨ ਕਿ ਇਨ੍ਹਾਂ ਸੈਕਟਰਾਂ ਤੋਂ ਸੈਰ ਦੇ ਲਈ ਸੁਖਨਾ ਲੇਕ, ਰੋਜ਼ ਗਾਰਡਨ ਅਤੇ ਕੰਮਕਾਜ ਤੋਂ ਬਾਅਦ ਰਿਫਰੈਸ਼ ਹੋਣ ਦੇ ਲਈ ਗੋਲਫ ਕਲੱਬ ਨਜ਼ਦੀਕ ਪੈਂਦੇ ਹਨ। ਇਹੀ ਕਾਰਨ ਹੈ ਕਿ ਹਰ ਅਫ਼ਸਰ ਵੀਵੀਆਈਪੀ ਸੈਕਟਰਾਂ ਵਿਚ ਹੀ ਮਕਾਨ ਲੈਣਾ ਚਾਹੁੰਦਾ ਹੈ।  ਦੂਜੇ ਪਾਸੇ ਪ੍ਰਸ਼ਾਸਨ ਹਾਈ ਕੋਰਟ ਦੇ ਜੱਜਾਂ ਦੇ ਲਈ ਵੀ ਵੀਆਈਪੀ ਸੈਕਟਰਾਂ ਵਿਚ ਵੀ ਬੰਗਲੇ ਬਣਾ ਰਿਹਾ ਹੈ। ਸੈਕਟਰ 19 ਵਿਚ ਜੱਜਾਂ ਦੇ ਲਈ ਨਵੇਂ ਬੰਗਲੇ ਬਣ ਰਹੇ ਹਨ। ਸੈਕਟਰ 10 ਵਿਚ ਵੀ ਜੱਜਾਂ ਦੇ ਲਈ ਕਈ ਬੰਗਲੇ ਬਣਾਏ ਜਾਣਗੇ।

ਪੰਥਕ ਦਲਾਂ ਦੇ ਉਮੀਦਵਾਰ ਬਾਦਲ ਦੀ ਗੋਦੀ ਵਿੱਚ ਬੈਠਣੇ ਸ਼ੁਰੂ




altਅੰਮ੍ਰਿਤਸਰ,25ਅਗਸਤ -ਪੰਜਾਬ ਸਪੈਕਟਰਮ ਅਖ਼ਬਾਰ ਨੇ ਆਪਣੀ ਅਖ਼ਬਾਰ ਮਿਤੀ 9 ਅਗਸਤ ਦੇ ਵਿਚ ਲਿਖਿਆ ਸੀ, ਕੀ ਕਾਂਗਰਸ ਦਾ ਸਮਰਥਨ ਪੰਥਕ ਜਥੇਬੰਦੀਆਂ ਨੂੰ ਲੈ ਡੁਬੇਗਾ ? ਇਸ ਵਿਚ ਇਹ ਲਿਖਿਆ ਸੀ ਕਿ ਆਉਂਣ ਵਾਲੀਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਵਿਚ ਪੰਥਕ ਜਥੇਬੰਦੀਆਂ ਕਾਂਗਰਸ ਦੀ ਵਿਸਾਖੀ ਕਾਰਨ ਕੁਝ ਵੀ ਨਹੀਂ ਕਰ ਪਾਉਂਣੀਆਂ ਤੇ ਕਾਂਗਰਸ ਦਾ ਸਮਰਥਨ ਇਹਨਾਂ ਦੀ ਹੋਂਦ ਨੂੰ ਖਤਮ ਕਰ ਦੇਵੇਗਾ। ਉਸ ਵਕਤ ਇਹਨਾਂ ਪੰਥਕ ਜਥੇਬੰਦੀਆਂ ਨੇ ਇਸ ਖਬਰ ਵਿਰੁੱਧ ਰਜ ਕੇ ਆਪਣਾ ਉਬਾਲ ਕੱਢਿਆ ਤੇ ਪੰਥਕ ਦੇ ਇੱਕ ਜੁੰਮੇਵਾਰ ਆਗੂ ਹੋਣ ਦੇ ਨਾਤੇ ਇਸ ਪੱਤਰਕਾਰ ਖਿਲਾਫ ਅਸਭਿਅਕ ਸ਼ਬਦਾਵਲੀ ਦੀ ਵਰਤੀ ਵੀ ਕੀਤੀ ਤੇ ਫੇਸ ਬੁੱਕ ਤੇ ਟਵੀਟਰ ਤੇ ਬੜੇ ਘਟੀਆ ਰਿਮਾਰਕਸ ਵੀ ਦਿੱਤੇ। ਇਸ ਅਖਬਾਰ ਵੱਲੋਂ ਦੁਬਾਰਾ ਫਿਰ ਭਵਿਖ ਬਾਣੀ ਕੀਤੀ ਗਈ 
ਕਿ 26 ਅਗਸਤ ਨੂੰ ਉਮੀਦਵਾਰਾਂ ਦੇ ਨਾਮ ਵਾਪਿਸ ਲੈਣ ਦੇ ਆਖਰੀ ਦਿਨ ਆਉਂਣ ਵਾਲੀ ਸਿੱਖਾਂ ਦੀ ਮਿਨੀ ਪਾਰਲੀਮੈਂਟ ਦੇ ਵਿਚ, ਸੇਵਾ ਕਰਨ ਵਾਲੀ ਪਾਰਟੀ ਦੀ ਪੁਜੀਸ਼ਨ ਸਾਫ ਹੋ ਜਾਵੇਗੀ। ਪਰ ਅਚਾਨਕ ਇੱਕ ਦਿਨ ਪਹਿਲਾਂ ਹੀ ਜਦ ਮਾਨ ਦਲ ਤੇ ਪੰਥਕ ਉਮੀਦਵਾਰਾਂ ਦੇ 6 ਉਮੀਦਵਾਰਾਂ ਵੱਲੋਂ, ਆਪਣੇ ਚੋਣ ਨਿਸ਼ਾਨ ਘੋੜੇ ਤੇ ਟਰੱਕ ਤੋਂ ਉਤਰ ਕੇ, ਬਾਦਲ ਦੇ ਟਰੈਕਟਰ ਵਿਚ ਬੈਠ ਜਾਣ ਨਾਲ ਤਸਵੀਰ ਕੁਝ ਸਾਫ ਹੋਣੀ ਸ਼ੁਰੂ ਹੋ ਗਈ ਹੈ। ਮਾਝੇ ਵਿਚ ਵਿਰੋਧੀ ਪਾਰਟੀਆਂ ਵੱਲੋਂ ਅਕਾਲੀ ਦਲ ਬਾਦਲ ਦੇ ਉਮੀਦਵਾਰਾਂ ਹੱਕ ਵਿਚ 6 ਪੰਥਕ ਉਮੀਦਵਾਰਾਂ ਵੱਲੋਂ ਬੈਠਣ ਨਾਲ, ਅਕਾਲੀ ਦਲ ਬਾਦਲ ਦੇ ਅਹੁਦੇਦਾਰਾਂ ਦੇ ਹੌਂਸਲੇ ਕਾਫੀ ਵਧ ਗਏ ਹਨ। ਅੱਜ ਅੰਮ੍ਰਿਤਸਰ ਵਿਚ ਅਕਾਲੀ ਦਲ ਯੂਥ ਦੇ ਪ੍ਰਧਾਨ ਸ਼੍ਰੀ ਬਿਕਰਮਜੀਤ ਸਿੰਘ ਨੇ ਇੱਕ ਪ੍ਰੈਸ ਕਾਨਫਰੰਸ ਵਿਚ ਦੱਸਿਆ ਕਿ ਮਾਝੇ ਵਿਚ 6 ਸੀਟਾਂ ਤੇ ਪੰਥਕ ਤੇ ਮਾਨ ਦਲ ਦੇ ਉਮੀਦਵਾਰਾਂ ਵੱਲੋਂ ਬੈਠਣ ਕਾਰਨ, ਛੇ ਸੀਟਾਂ ਦੇ ਅਕਾਲੀ ਦਲ ਉਮੀਦਵਾਰ ਜੇਤੂ ਕਰਾਰ ਹੋਣ ਜਾ ਰਿਹਾ ਹੈ। 26 ਅਗਸਤ ਨੂੰ ਰੀਟਰਨਿੰਗ ਅਫਸਰਾਂ ਵੱਲੋਂ ਇਹਨਾਂ ਬਾਰੇ ਬਕਾਇਦਾ ਰਸਮੀ ਐਲਾਨ ਕਰ ਦਿੱਤਾ ਜਾਵੇਗਾ। ਇਹਨਾਂ ਸੀਟਾਂ ਵਿਚ ਗੁਰੂ ਕਾ ਬਾਗ, ਅੰਮ੍ਰਿਤਸਰ ਪੂਰਬੀ ਅੰਮ੍ਰਿਤਸਰ ਸੈਂਟਰਲ, ਮਤੇਵਾਲ, ਭਿੱਖੀਵਿੰਡ ਤੇ ਚੁਗਾਵਾਂ ਵਿਚ ਅਕਾਲੀ ਦਲ ਬਾਦਲ ਦੇ ਉਮੀਦਵਾਰਾਂ ਦੇ ਹੱਕ ਵਿਚ ਵਿਰੋਧੀ ਉਮੀਦਵਾਰਾਂ ਦੇ ਬੈਠਣ ਕਾਰਨ, ਇਹਨਾਂ ਸੀਟਾਂ ਤੇ ਚੋਣ ਹੋਈ ਅਸੰਭਵ ਹੈ। ਅੱਜ ਅੰਮ੍ਰਿਤਸਰ ਸੈਟਰਲ ਹਲਕੇ ਤੋਂ ਪੰਥਕ ਉਮੀਦਵਾਰ ਸ਼੍ਰੀ ਸਤਬੀਰ ਸਿੰਘ ਬਜ਼ਾਜ਼ ਦੇ ਅਕਾਲੀ ਦਲ ਬਾਦਲ ਦੇ ਉਮੀਦਵਾਰ ਸ਼੍ਰੀ ਰਾਜਿੰਦਰ ਸਿੰਘ ਮਹਿਤਾ ਦੇ ਹੱਕ ਵਿਚ ਬੈਠਣ ਕਾਰਨ, ਇਹ ਸੀਟ ਵੀ ਹੁਣ ਬਿਨਾਂ ਮੁਕਾਬਲੇ ਤੋਂ ਜੇਤੂ ਕਰਾਰ ਦਿੱਤੇ ਜਾਣ ਦੀ ਸੰਭਾਵਨਾ ਬਣ ਗਈ ਹੈ। ਇਸ ਮੌਕੇ ਬਿਕਰਮਜੀਤ ਸਿੰਘ ਮਜੀਠੀਆ ਨੇ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਪਰਮਜੀਤ ਸਿੰਘ ਸਰਨਾ ਤੇ ਦੋਸ਼ ਲਾਇਆ ਕਿ ਉਹ ਰਾਤ ਨੂੰ ਤਾਂ ਸਿੱਖਾਂ ਦੀ ਨਸਲਕੁਸ਼ੀ ਕਰਨ ਵਾਲੇ ਜਗਦੀਸ਼ ਟਾਈਟਲਰ ਤੇ ਸੱਜਣ ਕੁਮਾਰ ਵਰਗਿਆਂ ਨਾਲ ਖਾਣਾ ਅਤੇ ਦਾਅਵਤਾਂ ਖਾਂਦੇ ਹਨ ਤੇ ਸਵੇਰੇ ਉਠ ਕੇ ਪੰਥ ਲਈ ਮਗਰਮੱਛ ਦੀ ਤਰ੍ਹਾਂ ਹੰਝੂ ਵਹਾਉਂੇਣ ਤੁਰ ਪੈਂਦੇ ਹਨ। ਉਹਨਾਂ ਨੇ ਕਿਹਾ ਕਿ ਇੱਕ ਪਾਸੇ ਤਾਂ ਪੰਥਕ ਜਥੇਬੰਦੀਆਂ ਸਾਰੀ ਉਮਰ ਸਿੱਖਾਂ ਦੀ ਨਸਲਕੁਸ਼ੀ ਲਈ ਕਾਂਗਰਸ ਨੂੰ ਪਿੱਟਦੀਆਂ ਆ ਰਹੀਆਂ ਹਨ ਤੇ ਦੂਸਰੇ ਪਾਸੇ ਉਸਦੀ ਝੋਲੀ ਵਿਚ ਬੈਠ ਕੇ ਪੰਥ ਲਈ ਮਹਾਨ ਕੁਰਬਾਨੀਆਂ ਕਰਨ ਵਾਲੇ ਅਕਾਲੀ ਦਲ ਬਾਦਲ ਦੇ ਵਿਰੁੱਧ ਆਪਣੇ ਉਮੀਦਵਾਰ ਸਰਨੇ ਦੀਆਂ ਵਿਸਾਖੀਆਂ ਦੇ ਸਹਾਰੇ ਖੜ੍ਹੇ ਕਰਕੇ, ਆਪਣੇ ਆਪ ਨੂੰ ਪੰਥਕ ਹਿਤਾਸ਼ੀ ਸਾਬਤ ਕਰ ਰਹੇ ਹਨ। ਸਰਨੇ ਨੇ ਪੰਥਕ ਉਮੀਦਵਾਰਾਂ ਨੂੰ ਹਰ ਤਰ੍ਹਾਂ ਦੇ ਲਾਲਚ ਦੇ ਕੇ ਉਹਨਾਂ ਦੀ ਚੋਣ ਤੇ ਉਹਨਾਂ ਦੇ ਪਰਿਵਾਰ ਦੇ ਭਵਿੱਖ ਦਾ ਸਾਰਾ ਇੰਤਜਾਮ ਸੋਨੀਆਂ ਗਾਂਧੀ ਤੇ ਕੈਪਟਨ ਅਮਰਿੰਦਰ ਸਿੰਘ ਵੱਲੋਂ ਕਰਵਾਏ ਜਾਣ ਦਾ ਵਾਅਦਾ ਕੀਤਾ। ਉਹਨਾਂ ਨੇ ਕਿਹਾ ਕਿ ਨਾ ਤਾਂ ਸਰਨੇ ਨੂੰ ਤੇ ਹੀ ਮਾਨ ਨੂੰ ਸ਼੍ਰੋਮਣੀ ਕਮੇਟੀ ਦੀਆਂ ਕੁੱਲ 170 ਸੀਟਾਂ ਲਈ ਉਮੀਦਾਵਰ ਲੱਭੇ ਹਨ। ਉਹਨਾਂ ਕਿਹਾ ਕਿ ਸਰਨੇ ਦਾ ਥੰਮ ਸਮਝੇ ਜਾਂਦੇ ਤੇ ਪੰਥਕ ਉਮੀਦਵਾਰਾਂ ਦੀਆਂ ਟਿਕਟਾਂ ਵੰਡਣ ਦੇ ਇੰਚਾਰਜ ਸਰਬਜੀਤ ਸਿੰਘ ਸੋਹਲ ਸਭ ਤੋਂ ਪਹਿਲਾਂ ਸਰਨੇ ਨੂੰ ਲੱਤ ਮਾਰ ਕੇ ਮੁੜ ਆਪਣੀ ਜਮੀਰ ਦੀ ਅਵਾਜ਼ ਅਨੁਸਾਰ ਅਕਾਲੀ ਦਲ ਬਾਦਲ ਵਿਚ ਵਾਪਿਸ ਆ ਗਏ ਹਨ। ਇਸੇ ਹੀ ਤਰ੍ਹਾਂ ਗੁਰਮੀਤ ਸਿੰਘ ਮੁੰਡੀਆ ਨੇ ਇਹਨਾਂ ਪੰਥਕ ਜਥੇਬੰਦੀਆਂ ਨੂੰ ਅੰਗੂਠਾ ਵਿਖਾ ਕੇ ਬਾਏ-ਬਾਏ ਕਰ ਦਿੱਤਾ ਹੈ। ਸਰਨੇ ਨੇ ਪੰਥ ਵਿਚ ਫੁੱਟ ਪਾਉਂਣ ਲਈ ‘ਪਾੜੋ ਤੇ ਰਾਜ ਕਰੋ' ਦੀ ਨੀਤੀ ਅਪਣਾਈ ਹੈ। ਇਹ ਵਰਨਣ ਯੋਗ ਹੈ ਕਿ 23 ਅਗਸਤ ਨੂੰ ਚੰਡੀਗੜ੍ਹ ਵਿਖੇ ਪੰਜਾਬ ਦੀ ਸਿੱਖ ਰਾਜਨੀਤੀ ਵਿਚ ਉਸ ਵਕਤ ਵੱਡਾ ਧਮਾਕਾ ਹੋ ਗਿਆ, ਜਦੋਂ ਇਹ ਖਾਲਿਸਤਾਨ ਦਾ ਨਾਅਰਾ ਲਾਉਂਣ ਵਾਲੇ ਸੰਤ ਜਰਨੈਲ ਸਿੰਘ ਭਿੰਡਰਾਂ ਵਾਲੇ ਦੀ ਸੋਚ ਤੇ ਪਹਿਰਾ ਦੇਣ ਵਾਲੇ ਵੱਡੇ ਵੱਡੇ ਫੈਡਰੇਸ਼ਨ ਆਗੂ ਘੋੜੇ ਤੇ ਟਰੱਕ ਤੋਂ ਉਤਰ ਕੇ ਬਾਦਲ ਦੇ ਟਰੈਕਟਰ ਵਿਚ ਸਵਾਰ ਹੋ ਗਏ ਹਨ। ਇਸੇ ਹੀ ਦੌਰਾਨ ਫੈਡਰੇਸ਼ਨ ਆਗੂ ਭਾਈ ਮਨਜੀਤ ਸਿੰਘ ਭੋਮਾ, ਸਵਿੰਦਰ ਸਿੰਘ ਕੋਟ ਖਾਲਸਾ, ਹਲਕਾ ਮੱਤੇਵਾਲ ਤੋਂ ਪੰਥਕ ਉਮੀਦਵਾਰ ਤਰਲੋਕ ਸਿੰਘ ਅਠਵਾਲ, ਜਥੇਦਾਰ ਬਲਵਿੰਦਰ ਸਿੰਘ ਖੋਜਕੀਪੁਰ ਤੇ ਜਸਵੀਰ ਸਿੰਘ ਘੁਮਾਣ ਆਦਿ ਬਾਦਲ ਦੀ ਗੋਦੀ ਦੀ ਬੈਠ ਵਿਚ ਗਏ। ਬਿਕਰਮਜੀਤ ਮਜੀਠੀਏ ਨੇ ਇਹਨਾਂ ਖਬਰਾਂ ਦਾ ਖੰਡਨ ਕੀਤਾ ਕਿ ਇਹਨਾਂ ਪੰਥਕ ਆਗੂਆਂ ਨੂੰ ਕੋਈ ਲਾਲਚ ਜਾਂ ਕੋਈ ਅਹੁਦਾ ਦੇਣ ਕਾਰਨ ਹੀ ਉਹ ਉਹਨਾਂ ਦੇ ਖੇਮੇ ਵਿਚ ਆਏ ਹਨ। ਬਿਕਰਮਜੀਤ ਮਜੀਠੀਏ ਨੇ ਕਿਹਾ ਕਿ ਪਿਛਲੀਆਂ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਨਾਲੋਂ ਇਸ ਵਾਰ ਉਹਨਾਂ ਨੂੰ ਵਧੇਰੇ ਸੀਟਾਂ ਮਿਲਣ ਦੀ ਆਸ ਹੈ ਤੇ ਇਸ ਇਤਿਹਾਸਿਕ ਜਿੱਤ ਨੂੰ ਆਉਂਣ ਵਾਲੀਆਂ ਵਿਧਾਨ ਸਭਾ ਦੀਆਂ ਚੋਣਾਂ ਦੀ ਰੀਹਰਸਲ ਵਜੋਂ ਵੇਖਿਆ ਜਾ ਸਕਦਾ ਹੈ।

ਗੁਰੂ ਤੇ ਪੰਥ ਦੀ ਨਹੀਂ, ਲੋੜ ਹੈ ਤਾਂ ਕੇਵਲ ਗੋਲਕ ਦੀ


ਗੁਰੂ ਤੇ ਪੰਥ ਦੀ ਨਹੀਂ, ਲੋੜ ਹੈ ਤਾਂ ਕੇਵਲ ਗੋਲਕ ਦੀ

  • PDF
altਇਉਂ ਜਾਪਦਾ ਹੈ,ਜਿਵੇਂ ਰਾਜਸੀ ਨੇਤਾਵਾਂ,ਜਿਨ੍ਹਾਂ ਵਿੱਚ ਸਿੱਖ ਨੇਤਾ ਵੀ ਸ਼ਾਮਲ ਹਨ.ਨੂੰ ਇਹ ਭਰਮ ਹੋ ਗਿਆ ਹੋਇਆ ਹੈ ਕਿ ਜੋ ਕੁਝ ਉਹ ਕਹਿੰਦੇ ਅਤੇ ਕਰਦੇ ਹਨ, ਉਸਨੂੰ ਲੋਕੀ ਕੁਝ ਹੀ ਸਮੇਂ ਬਾਅਦ ਭੁਲ ਜਾਂਦੇ ਹਨ। ਉਨ੍ਹਾਂ ਦਾ ਹਾਜ਼ਮਾ ਇਤਨਾ ਕਮਜ਼ੋਰ ਹੈ ਕਿ ਉਨ੍ਹਾਂ ਨੂੰ ਇਹ ਯਾਦ ਹੀ ਨਹੀਂ ਰਹਿੰਦਾ ਕਿ ਕੁਝ ਸਮਾਂ ਪਹਿਲਾਂ ਉਨ੍ਹਾਂ ਦੇ ਨੇਤਾ ਨੇ ਕੀ ਕਿਹਾ ਸੀ ਅਤੇ ਹੁਣ ਉਹ ਕੀ ਕਹਿ ਰਿਹਾ ਹੈ? ਇਹ ਗਲ ਦਿਲ-ਦਿਮਾਗ਼ ਵਿੱਚ ਉਸ ਸਮੇਂ ਆਈ ਜਦੋਂ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਸਰਪ੍ਰਸਤ ਅਤੇ ਪੰਜਾਬ ਦੇ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਵਲੋਂ ਬੀਤੇ ਦਿਨੀਂ ਸੰਤ ਹਰਚੰਦ ਸਿੰਘ ਲੌਂਗੋਵਾਲ ਦੀ ਬਰਸੀ ਦੇ ਸੰਬੰਧ ਵਿੱਚ ਹੋਏ ਇੱਕ ਸਮਾਗਮ ਵਿੱਚ ਦਿਤੇ ਗਏ ਭਾਸ਼ਣ ਦੇ, ਉਹ ਅੰਸ਼ ਪੜ੍ਹਨ ਨੂੰ ਮਿਲੇ, ਜਿਨ੍ਹਾਂ ਵਿੱਚ ਉਨ੍ਹਾਂ ਦਾਅਵਾ ਕੀਤਾ ਸੀ ਕਿ ਉਨ੍ਹਾਂ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਜਿਤਨੀਆਂ ਮਹਤੱਵ-ਪੂਰਣ ਹਨ, ਉਤਨੀਆਂ ਪੰਜਾਬ ਵਿਧਾਨ ਸਭਾ ਜਾਂ ਲੋਕ ਸਭਾ ਦੀਆਂ ਚੋਣਾਂ ਨਹੀਂ ਹਨ। ਉਨ੍ਹਾਂ ਦਾ ਇਹ ਬਿਆਨ ਪੜ੍ਹਕੇ ਹੈਰਾਨੀ
-ਭਰਿਆ ਹਾਸਾ ਆਇਆ, ਕਿਉਂਕਿ ਇਹ ਬਿਆਨ ਪੜ੍ਹਦਿਆਂ ਹੀ ਤਕਰੀਬਨ ਦੋ-ਕੁ ਸਾਲ ਪਹਿਲਾਂ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੀ ਸ਼ਿਮਲਾ ਵਿੱਖੇ ਹੋਈ ਉਸ ਚਿੰਤਨ ਬੈਠਕ ਦੀ ਯਾਦ ਆ ਗਈ, ਜਿਸਦੇ ਸੰਬੰਧ ਵਿੱਚ ਦਸਿਆ ਗਿਆ ਸੀ ਕਿ ਉਸ ਸਮੇਂ ਅਨੁਸਾਰ ਦੋ-ਕੁ ਸਾਲ ਬਾਅਦ ਹੋਣ ਵਾਲੀਆਂ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਲਈ ਰਣਨੀਤੀ ਬਣਾਉਣ ਅਤੇ ਦਲ ਦੀ ਕਾਰਜ-ਪ੍ਰਣਾਲੀ ਨੂੰ ਸਾਰਥਕਤਾ ਦੇਣ ਦੇ ਉਦੇਸ਼ ਨਾਲ ਸ਼੍ਰੋਮਣੀ ਅਕਾਲੀ ਦਲ (ਬਾਦਲ) ਵਲੋਂ ਸ਼ਿਮਲਾ ਵਿਖੇ ਇਕ ਤਿੰਨ-ਦਿਨਾ ਚਿੰਤਨ-ਬੈਠਕ ਦਾ ਆਯੋਜਨ ਕੀਤਾ ਗਿਆ ਹੈ। ਜਦੋਂ ਅਕਾਲੀ ਦਲ ਦੀਆਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿਚ ਅਰਦਾਸ ਕਰ ਬੈਠਕ ਅਰੰਭ ਕੀਤੇ ਜਾਣ ਦੀ ਪਰੰਪਰਾ ਤੋਂ ਹਟ ਕੇ ਇਹ ਬੈਠਕ ਕੀਤੇ ਜਾਣ ਦੇ ਸੰਬੰਧ ਵਿੱਚ ਸੁਆਲ ਉਠਾਇਆ ਗਿਆ ਤਾਂ ਅਕਾਲੀ ਦਲ ਦੇ ਮੁੱਖੀਆਂ ਨੇ ਦਸਿਆ ਕਿ ਉਨ੍ਹਾਂ ਆਪਣੇ ਦਲ ਨੂੰ ਧਰਮ ਨਿਰਪੇਖ ਤੇ ਸਰਬ-ਸਾਂਝੀ ਪਾਰਟੀ ਵਜੋਂ ਸਥਾਪਤ ਕਰ ਉਸਨੂੰ ਗੁਰਦੁਆਰਿਆਂ ਦੀ ਵਲਗਣ ਵਿਚੋਂ ਬਾਹਰ ਕਢਣ ਦਾ ਫੈਸਲਾ ਕਰ ਲਿਆ ਹੈ। ਇਸੇ ਕਾਰਣ ਹੀ ਇਸ ਪਾਸੇ ਪਹਿਲ ਕਰਨ ਦੇ ਉਦੇਸ਼ ਨਾਲ ਇਸ ਵਾਰ ਅਕਾਲੀ ਦਲ ਦੀ ਬੈਠਕ ਗੁਰਦੁਆਰਿਆਂ ਤੋਂ ਬਾਹਰ ਤੇ ਬਿਨਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਅਤੇ ਅਰਦਾਸ ਕੀਤੇ ਦੇ ਕੀਤੀ ਗਈ ਹੈ। ਉਸ ਸਮੇਂ ਇਹ ਵੀ ਦਸਿਆ ਗਿਆ ਸੀ ਕਿ ਇਸ ਚਿੰਤਨ-ਬੈਠਕ ਵਿਚ, ਜਿਥੇ ਅਕਾਲੀ ਦਲ ਦੀ ਪਰੰਪਰਾ ਅਨੁਸਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਅਤੇ ਅਰਦਾਸ ਕਰਨ ਦੀ ਲੋੜ ਨਹੀਂ ਸਮਝੀ ਗਈ, ਉਥੇ ਹੀ ਪੰਥਕ ਮਸਲਿਆਂ ਦੇ ਬਾਰੇ ਵੀ ਵਿਚਾਰ ਕਰਨਾ ਜ਼ਰੂਰੀ ਨਹੀਂ ਸਮਝਿਆ ਗਿਆ। ਜੋ ਇਸ ਗਲ ਦਾ ਸੰਕੇਤ ਸੀ ਕਿ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਮੁਖੀਆਂ ਨੇ ਇਹ ਗਲ ਸਵੀਕਾਰ ਕਰ ਲਈ ਹੋਈ ਹੈ ਕਿ ਹੁਣ ਉਨ੍ਹਾਂ ਨੂੰ ਰਾਜਸੱਤਾ ਦੀ ਪ੍ਰਾਪਤੀ ਲਈ ਨਾ ਤਾਂ 'ਗੁਰੂ' ਦੀ ਓਟ ਅਤੇ ਨਾ ਹੀ 'ਪੰਥ' ਦੇ ਸਹਾਰੇ ਦੀ ਲੋੜ ਰਹਿ ਗਈ ਹੈ। ਹੁਣ ਉਹ 'ਗੁਰੂ' ਦੀ ਓਟ ਅਤੇ 'ਪੰਥ' ਦੀ ਸਹਾਰੇ ਬਿਨਾਂ ਹੀ ਰਾਜਸੱਤਾ ਪੁਰ ਕਾਬਜ਼ ਹੋ ਸਕਦੇ ਹਨ।ਜਦੋਂ ਇਹ ਗਲ ਯਾਦ ਆ ਜਾਏ ਤਾਂ ਹੈਰਾਨੀ-ਭਰਿਆ ਆਉਣਾ ਸੁਭਾਵਕ ਹੀ ਸੀ। ਜਿਸ ਅਕਾਲੀ ਦਲ ਦੇ ਮੁੱਖੀਆਂ ਨੇ ਦੋ-ਕੁ ਸਾਲ ਪਹਿਲਾਂ ਹੀ ਇਸ ਦਾਅਵੇ ਨਾਲ ਆਪਣੀਆਂ ਬੈਠਕਾਂ ਗੁਰਦੁਆਰਿਆਂ ਤੋਂ ਬਾਹਰ ਕਰਦਿਆਂ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਅਤੇ ਅਰਦਾਸ ਕਰਨ ਦੀ ਲੋੜ ਨਹੀਂ ਸੀ ਸਮਝੀ, ਕਿਉਂਕਿ ਉਹ ਆਪਣੇ ਦਲ ਨੂੰ ਧਰਮ-ਨਿਰਪੇਖ ਅਤੇ ਸਰਬ-ਸਾਂਝੀ ਪਾਰਟੀ ਵਜੋਂ ਸਥਾਪਤ ਕਰ ਉਸਨੂੰ ਗੁਰਦੁਆਰਿਆਂ ਤੋਂ ਬਾਹਰ ਕਢਣਾ ਚਾਹੁੰਦੇ ਹਨ ਅਤੇ 'ਗੁਰੂ' ਦੀ ਓਟ ਤੇ 'ਪੰਥ' ਦੇ ਸਹਾਰੇ ਤੋਂ ਬਿਨਾਂ ਹੀ ਉਹ ਵਿਧਾਨ ਸਭਾ ਅਤੇ ਲੋਕਸਭਾ ਦੀਆਂ ਚੋਣਾਂ ਜਿਤਣਾ ਚਾਹੁੰਦੇ ਹਨ, ਉਸੇ ਦਲ ਦੇ ਸਰਪ੍ਰਸਤ ਵਲੋਂ ਅੱਜ ਇਹ ਕਿਹਾ ਜਾ ਰਿਹਾ ਹੈ ਕਿ ਉਨ੍ਹਾਂ ਲਈ ਵਿਧਾਨ ਸਭਾ ਅਤੇ ਲੋਕਸਭਾ ਦੀਆਂ ਚੋਣਾਂ ਨਾਲੋਂ ਵੱਧੇਰੇ ਮਹਤੱਵਪੂਰਣ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਹਨ। ਜਾਪਦਾ ਹੈ ਕਿ ਹੁਣ ਉਨ੍ਹਾਂ ਇਹ ਸਮਝ ਲਿਆ ਹੈ ਕਿ ਉਹ 'ਗੁਰੂ' ਦੀ ਓਟ ਅਤੇ 'ਪੰਥ' ਦੇ ਸਹਾਰੇ ਤੋਂ ਬਿਨਾਂ ਤਾ ਉਹ ਚੋਣਾਂ ਜਿਤ ਲੈਣਗੇ ਪਰ ਸ਼੍ਰੋਮਣੀ ਕਮੇਟੀ ਦੀ 'ਗੋਲਕ' ਤੋਂ ਬਿਨਾਂ ਸ਼ਾਇਦ ਉਨ੍ਹਾਂ ਲਈ ਕੋਈ ਵੀ ਚੋਣ ਜਿਤਣਾ ਸੰਭਵ ਨਹੀਂ ਹੋਵੇਗਾ।
ਗਲ ਦਿੱਲੀ ਕਮੇਟੀ ਦੀ : ਦਸਿਆ ਜਾਂਦਾ ਹੈ ਕਿ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕੁਝ 'ਸਨਮਾਨਤ' ਮੈਂਬਰ, ਇਸ ਆਸ ਵਿੱਚ ਕਿ ਤਿਆਰੀਆਂ ਨਾ ਹੋ ਪਾਣ ਕਾਰਣ ਅਜੇ ਗੁਰਦੁਆਰਾ ਕਮੇਟੀ ਦੀਆਂ ਆਮ ਚੋਣਾਂ ਨਹੀਂ ਕਰਵਾਈਆਂ ਜਾ ਸਕਣਗੀਆਂ, ਜਿਸ ਕਾਰਣ ਸਰਕਾਰ ਛੇਤੀ ਹੀ ਜਨਰਲ ਚੋਣਾਂ ਦੀ ਬਜਾਏ ਅੰਤ੍ਰਿੰਗ ਬੋਰਡ ਦੀਆਂ ਚੋਣਾਂ ਕਰਵਾਉਣ ਦੇ ਆਦੇਸ਼ ਜਾਰੀ ਕਰਨ ਜਾ ਰਹੀ ਹੈ, ਇੱਕ ਅਜਿਹਾ ਗੁਟ ਬਣਾਉਣ ਲਈ ਸਰਗਰਮ ਹੋ ਗਏ ਹਨ, ਜੋ ਬੋਰਡ ਦੀਆਂ ਚੋਣਾਂ ਦਾ ਐਲਾਨ ਹੁੰਦਿਆਂ ਹੀ 'ਮਾਲ ਵਿਕਾਊ ਹੈ' ਦੀ ਤਖਤੀ ਗਲ ਵਿੱਚ ਲਟਕਾ ਮੰਡੀ ਵਿੱਚ ਜਾ ਬੈਠ ਜਾਇਗਾ, ਅਤੇ ਜੋ ਸਭ ਤੋਂ ਵੱਧ ਮੁਲ ਚੁਕਾਇਗਾ, ਉਹ ਉਸੇ ਨਾਲ ਚਲ ਦੇਵੇਗਾ। ਉਧਰ ਕਾਨੂੰਨੀ ਮਾਹਿਰਾਂ ਦਾ ਮੰਨਣਾ ਹੈ ਕਿ ਜੇ ਇਸ ਸਮੇਂ, ਜਦਕਿ ਗੁਰਦੁਆਰਾ ਕਮੇਟੀ ਦੇ ਜਨਰਲ ਹਾਊਸ ਦਾ ਚਾਰ ਵਰ੍ਹਿਆਂ ਦਾ ਕਾਰਜ-ਕਾਲ ਫਰਵਰੀ ਵਿੱਚ ਖਤਮ ਹੋ ਚੁਕਿਆ ਹੋਇਆ ਹੈ, ਅੰਤਿੰ੍ਰਗ ਬੋਰਡ ਦੀਆਂ ਚੋਣਾਂ ਕਰਵਾਏ ਜਾਣ ਨਾਲ ਸੰਵਿਧਾਨਕ ਸੰਕਟ ਪੈਦਾ ਹੋ ਸਕਦਾ ਹੈ। ਇਨ੍ਹਾਂ ਕਾਨੂੰਨੀ ਮਾਹਿਰਾਂ ਅਨੁਸਾਰ ਜੇ ਜਨਰਲ ਹਾਊਸ ਦੀਆਂ ਚੋਣਾਂ ਕਰਵਾਏ ਜਾਣ ਤੋਂ ਪਹਿਲਾਂ ਅੰਤਿੰ੍ਰਗ ਬੋਰਡ ਦੀਆਂ ਚੋਣਾਂ ਕਰਵਾਈਆਂ ਜਾਂਦੀਆਂ ਹਨ ਅਤੇ ਉਸਤੋਂ ਬਾਅਦ ਜਨਰਲ ਚੋਣਾਂ ਕਰਵਾਏ ਜਾਣ ਦੀ ਪ੍ਰਕ੍ਰਿਆ ਸ਼ੁਰੂ ਕੀਤੀ ਜਾਂਦੀ ਹੈ ਤਾਂ ਨਵੇਂ ਚੁਣੇ ਗਏ ਅਹੁਦੇਦਾਰ ਅਤੇ ਅੰਤਿੰ੍ਰਗ ਬੋਰਡ ਦੇ ਮੈਂਬਰ ਇਹ ਆਖ, ਉਸਨੂੰ ਚੁਨੌਤੀ ਦੇ ਸਕਦੇ ਹਨ ਕਿ ਉਹ ਦੋ ਵਰ੍ਹਿਆਂ ਲਈ ਚੁਣੇ ਗਏ ਹਨ, ਇਸਲਈ ਉਨ੍ਹਾਂ ਦੇ ਅਹੁਦੇ ਦੀ ਮਿਆਦ ਖਤਮ ਹੋਣ ਤੋਂ ਪਹਿਲਾਂ ਆਮ ਚੋਣਾਂ ਨਹੀਂ ਕਰਵਾਈਆਂ ਜਾ ਸਕਦੀਆਂ। ਇਸਦੇ ਵਿਰੁਧ ਜੇ ਇਹ ਕਿਹਾ ਗਿਆ ਕਿ ਜਨਰਲ ਹਾਊਸ ਦਾ ਕਾਰਜ-ਕਾਲ ਫਰਵਰੀ ਵਿੱਚ ਸਮਾਪਤ ਹੋ ਚੁਕਾ ਹੈ, ਇਸਲਈ ਆਮ ਚੋਣਾਂ ਨੂੰ ਰੋਕਿਆ ਨਹੀਂ ਜਾ ਸਕਦਾ, ਤਾਂ ਇਸਦੇ ਜਵਾਬ ਵਿੱਚ ਉਹ ਇਹ ਕਹਿ ਸਕਦੇ ਹਨ ਕਿ ਜਨਰਲ ਹਾਊਸ ਦਾ ਕਾਰਜ-ਕਾਲ ਫਰਵਰੀ ਵਿੱਚ ਸਮਾਪਤ ਹੋ ਗਿਆ ਸੀ, ਫਿਰ ਜਨਰਲ ਚੋਣਾਂ ਕਰਵਾਏ ਬਿਨਾਂ, ਸਤੰਬਰ ਵਿੱਚ ਅੰਤਿੰਰਗ ਬੋਰਡ ਦੀਆਂ ਚੋਣਾਂ ਕਿਉਂ ਕਰਵਾਈਆਂ ਗਈਆਂ? ਜਿਸਦਾ ਜਵਾਬ ਕਿਸੇ ਪਾਸ ਨਹੀਂ ਹੋਵੇਗਾ। ਇਸ ਸਥਿਤੀ ਵਿੱਚ ਸੰਵਿਧਾਨਕ ਸੰਕਟ ਪੈਦਾ ਹੋ ਜਾਣ ਦੀ ਸੰਭਾਵਨਾ ਬਣ ਜਾਣ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ।ਜੇ ਸਰਕਾਰ ਇਸਤਰ੍ਹਾਂ ਪੈਦਾ ਹੋਣ ਵਾਲੇ ਸੰਵਿਧਾਨਕ ਸੰਕਟ ਤੋਂ ਬਚਣ ਲਈ ਅੰਤਿੰ੍ਰਗ ਬੋਰਡ ਦੀ ਚੋਣ ਨਾ ਕਰਵਾ ਜਨਰਲ ਚੋਣਾਂ ਕਰਵਾਉਣ ਦਾ ਫੈਸਲਾ ਕਰਦੀ ਹੈ ਤਾਂ ਫਿਰ ਸੌਦੇਬਾਜ਼ ਮੈਂਬਰਾਂ ਦੇ ਸਾਹਮਣੇ ਟਿਕਟਾਂ ਹਾਸਲ ਕਰਨ ਦਾ ਸੰਕਟ ਖੜਾ ਹੋ ਸਕਦਾ ਹੈ। ਚੋਣ ਮੈਦਾਨ ਵਿੱਚ ਉਤਰਨ ਵਾਲੀਆਂ ਸਾਰੀਆਂ ਪਾਰਟੀਆਂ ਨੂੰ ਇਹ ਸੋਚਣ ਤੇ ਮਜਬੂਰ ਹੋ ਜਾਣਾ ਪਵੇਗਾ ਕਿ ਉਹ ਇਨ੍ਹਾਂ ਸੌਦੇਬਾਜ਼ਾਂ, ਜਿਨ੍ਹਾਂ ਦਾ ਆਚਰਣ ਸ਼ਕੀ ਹੈ, ਨੂੰ ਉਹ ਪਾਰਟੀ ਟਿਕਟ ਦੇਣ ਜਾਂ ਨਾਂਹ? ਹਾਂ, ਉਹ ਇਸ ਮੌਕੇ ਤੇ ਮੋਟੀ ਰਕਮ ਚੁਕਾ ਕਿਸੇ ਨਾ ਕਿਸੇ ਪਾਰਟੀ ਦਾ ਟਿਕਟ ਹਾਸਲ ਕਰਨ ਵਿੱਚ ਜ਼ਰੂਰ ਸਫਲ ਹੋ ਸਕਦੇ ਹਨ। ਕਿਉਂਕਿ ਪਿਛਲੀ ਵਾਰ ਕਈ ਅਜਿਹੇ ਸੌਦੇਬਾਜ਼ ਟਿਕਟਾਂ ਖ੍ਰੀਦਣ ਵਿੱਚ ਸਫਲ ਹੋ ਗਏ ਸਨ, ਕਿਉਂਕਿ ਉਹ ਜਾਣਦੇ ਸਨ ਕਿ ਹੁਣ ਦਿੱਤਾ ਮੁਲ ਉਹ ਆਉਣ ਵਾਲੇ ਸਮੇਂ ਵਿੱਚ ਮੌਟੇ ਵਿਆਜ ਸਹਿਤ ਵਸੂਲ ਕਰਨ ਵਿੱਚ ਸਫਲ ਹੋ ਸਕਦੇ ਹਨ।
ਕਿਥੇ ਗਏ ਉਹ ਪੰਥ ਦਰਦੀ : ਜਦੋਂ ਅਦਾਲਤਾਂ ਵਿੱਚ ਜਗਦੀਸ਼ ਟਾਈਟਲਰ ਅਤੇ ਸੱਜਣ ਕੁਮਾਰ ਦੇ ਵਿਰੁਧ ਉਨ੍ਹਾਂ ਦੀ ਨਵੰਬਰ-੮੪ ਦੇ ਸਿੱਖ ਹਤਿਆਕਾਂਡ ਵਿੱਚ ਹਿਸੇਦਾਰੀ ਹੋਣ ਦੇ ਦੋਸ਼ ਵਿੱਚ ਕਾਰਵਾਈ ਚਲ ਰਹੀ ਸੀ, ਤਾਂ ਉਸ ਸਮੇਂ ਕਈ 'ਪੰਥ ਦਰਦੀ' ਜੱਥੇਬੰਦੀਆਂ, ਜਿਵੇਂ ਅਕਾਲੀ ਦਲ, ਨਵੰਬਰ-੮੪ ਦੇ ਪੀੜਤਾਂ ਨੂੰ ਇਨਸਾਫ ਦੁਆਉਣ ਦੇ ਨਾਂ ਤੇ ਸਰਗਰਮ ਪੀੜਤਾਂ ਦੀਆਂ ਜੱਥੇਬੰਦੀਆਂ, ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਮੁੱਖੀਆਂ ਅਤੇ ਐਡਵੋਕੇਟਾਂ ਵਲੋਂ ਅਦਾਲਤਾਂ ਦੇ ਬਾਹਰ ਮੁਜ਼ਾਹਿਰੇ ਕੀਤੇ, ਧਰਨੇ ਦਿਤੇ ਜਾਣ ਦੇ ਨਾਲ ਹੀ ਪਤ੍ਰਕਾਰਾਂ ਸਾਹਮਣੇ ਇਹ ਦਾਅਵੇ ਕੀਤੇ ਜਾਂਦੇ ਚਲੇ ਆ ਰਹੇ ਸਨ ਕਿ ਉਹ ਨਵੰਬਰ-੮੪ ਦੇ ਦੋਸ਼ੀਆਂ ਨੂੰ ਸਜ਼ਾ ਦੁਆਏ ਜਾਣ ਤਕ ਆਪਣਾ ਸੰਘਰਸ਼ ਜਾਰੀ ਰਖਣਗੇ ਅਤੇ ਉਹ ਤਦ ਤਕ ਚੈਨ ਨਾਲ ਨਹੀਂ ਬੈਠੇਣਗੇ, ਜਦੋਂ ਤਕ ਦੋਸ਼ੀਆਂ ਨੂੰ ਸਜ਼ਾ ਨਹੀਂ ਮਿਲ ਜਾਂਦੀ।ਹੁਣ ਜਦਕਿ ਸੱਜਣ ਕੁਮਾਰ ਦੇ ਵਿਰੁਧ ਇੱਕ ਤੋਂ ਬਾਅਦ ਇੱਕ ਕਰ ਗੁਆਹ ਬਿਆਨ ਬਦਲਦੇ ਅਤੇ ਉਸਨੂੰ ਦੋਸ਼-ਮੁਕੱਤ ਕਰ ਦਿਤੇ ਜਾਣ ਦਾ ਆਧਾਰ ਤਿਆਰ ਕਰਦੇ ਜਾ ਰਹੇ ਹਨ, ਤਾਂ ਉਨ੍ਹਾਂ 'ਪੰਥ ਦਰਦੀਆਂ' ਵਿਚੱ ਕਿਸੇ ਦਾ ਵੀ ਕੋਈ ਅੱਤਾ-ਪੱਤਾ ਨਹੀਂ ਕਿ ਉਹ ਕਿਥੇ ਹਨ ਅਤੇ ਕੀ ਕਰ ਰਹੇ ਹਨ? ਸੁਆਲ ਉਠਦਾ ਹੈ ਕਿ ਕੀ ਉਨ੍ਹਾਂ ਦੀ ਜ਼ਿਮਂਦਾਰੀ ਇਹ ਨਹੀਂ ਸੀ ਕਿ ਜਦੋਂ ਤਕ ਕੇਸ ਦਾ ਫੈਸਲਾ ਨਹੀਂ ਹੋ ਜਾਂਦਾ ਤਦ ਤਕ ਉਹ ਗੁਆਹਵਾਂ ਨੂੰ ਸੰਭਾਲਦੇ? ਜਾਪਦਾ ਹੈ ਕਿ ਉਨ੍ਹਾਂ ਦਾ ਉਦੇਸ਼ ਵੀ ਕੇਵਲ ਸਿੱਖਾਂ ਦੀਆਂ ਭਾਵਨਾਵਾਂ ਨਾਲ ਖਿਲਵਾੜ ਕਰਨਾ ਅਤੇ ਉਨ੍ਹਾਂ ਦਾ ਭਾਵਨਾਤਮਕ ਅਤੇ ਆਰਥਕ ਸ਼ੋਸ਼ਣ ਕਰ ਅਪਣੇ ਸਵਾਰਥ ਦੀਆਂ ਰੋਟੀਆਂ ਸੇਂਕਣਾ ਹੀ ਸੀ।
...ਅਤੇ ਅੰਤ ਵਿੱਚ : ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਲਈ ਬਹੁਤ ਹੀ ਘਟ ਮਤਦਾਤਾ ਬਣਨ ਨੂੰ ਲੈ ਕੇ ਕਈ ਸਿੱਖ ਮੁੱਖੀਆਂ ਅਤੇ ਜਥੇਬੰਦੀਆਂ ਵਲੋਂ ਮਗਰਮੱਛੀ ਅਥਰੂ ਬਹਾਏ ਜਾ ਰਹੇ ਹਨ ਅਤੇ ਇਸਦੇ ਲਈ ਸਰਕਾਰ ਨੂੰ ਦੋਸ਼ੀ ਠਹਿਰਾ, ਆਪਣੇ ਗੁਨਾਹਵਾਂ ਪੁਰ ਪਰਦਾ ਪਾਣ ਦੀ ਕੌਸ਼ਿਸ਼ ਕੀਤੀ ਜਾ ਰਹੀ ਹੈ। ਜਦਕਿ ਸੱਚਾਈ ਇਹ ਹੈ ਕਿ ਪਿਛਲੀਆਂ ਦੋ ਆਮ ਚੋਣਾਂ ਵਿੱਚ ਹਾਰਦੇ ਚਲੇ ਆ ਰਹੇ ਅਕਾਲੀ ਦਲਾਂ ਦੇ ਮੁਖੀਆਂ ਅਤੇ ਉਨ੍ਹਾਂ ਦੇ ਸਹਿਯੋਗੀਆਂ ਵਲੋਂ ਬੀਤੇ ਲਗਭਗ ਅੱਠ-ਦਸ ਵਰ੍ਹਿਆਂ ਤੋਂ ਗੁਰਦੁਆਰਾ ਕਮੇਟੀ ਅਤੇ ਗੁਰਦੁਆਰਾ ਪ੍ਰਬੰਧ ਦੇ ਵਿਰੁਧ ਲਗਾਤਾਰ ਇਹੀ ਸ਼ੋਰ ਮਚਾਇਆ ਜਾਂਦਾ ਚਲਿਆ ਆ ਰਿਹਾ ਹੈ ਕਿ ਉਥੇ ਭ੍ਰਿਸ਼ਟਾਚਾਰ ਤੋਂ ਬਿਨਾਂ ਹੋਰ ਕੁਝ ਹੋ ਹੀ ਨਹੀਂ ਰਿਹਾ। ਉਨ੍ਹਾਂ ਦੇ ਇਸੇ ਪ੍ਰਚਾਰ ਦਾ ਹੀ ਨਤੀਜਾ ਹੈ ਕਿ ਆਮ ਸਿੱਖਾਂ ਵਿੱਚ ਇਨ੍ਹਾਂ ਪਵਿਤ੍ਰ ਸੰਸਥਾਵਾਂ ਦੇ ਪ੍ਰਬੰਧਕਾਂ ਪ੍ਰਤੀ ਹੀ ਨਹੀਂ, ਸਗੋਂ ਨਵੇਂ ਬਣਨ ਵਾਲੇ ਪ੍ਰਬੰਧਕਾਂ ਦੇ ਪ੍ਰਤੀ ਵੀ ਅਵਿਸ਼ਵਾਸ ਦੀ ਭਾਵਨਾ ਵੱਧੀ ਹੈ, ਜਿਸਦੇ ਚਲਦਿਆਂ ਉਹ ਗੁਰਦੁਆਰਾ ਚੋਣਾਂ ਲਈ ਮਤਦਾਤਾ ਬਣ ਅਤੇ ਗੁਰਦੁਆਰਾ ਚੋਣਾਂ ਵਿੱਚ ਹਿੱਸਾ ਲੈ, ਇਸ ਕਥਤ ਭ੍ਰਿਸ਼ਟਾਚਾਰ ਵਿੱਚ ਹਿਸੇਦਾਰ ਬਣਨ ਨੂੰ ਤਿਆਰ ਨਹੀਂ ਹੋ ਰਹੇ

Uploads by drrakeshpunj

Popular Posts

Search This Blog

Popular Posts

followers

style="border:0px;" alt="web tracker"/>